Sikh News: ਭਾਰਤ ’ਚ ਸਿੱਖਾਂ ਦੀ ਆਬਾਦੀ 6.5 ਫ਼ੀ ਸਦੀ ਵਧੀ ਤੇ ਹਿੰਦੂਆਂ ਦੀ ਘਟੀ
Published : May 9, 2024, 7:23 am IST
Updated : May 9, 2024, 7:23 am IST
SHARE ARTICLE
q
q

Sikh News: ਈਸਾਦੀਆਂ ਅਤੇ ਮੁਸਲਮਾਨਾਂ ਦੀ ਆਬਾਦੀ ਵੀ ਵਧੀ

The population of Sikhs in India increased by 6.5 percent Sikh News: ਭਾਰਤ ’ਚ 1950 ਤੋਂ 2015 ਤਕ ਦੇ 65 ਵਰਿ੍ਹਆਂ ਦੌਰਾਨ ਬਹੁ-ਗਿਣਤੀ ਹਿੰਦੂਆਂ ਦੀ ਆਬਾਦੀ ’ਚ ਛੇ ਫ਼ੀ ਸਦੀ ਗਿਰਾਵਟ ਦਰਜ ਕੀਤੀ ਗਈ ਹੈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਕੀਤੇ ਗਏ ਇਕ ਤਾਜ਼ਾ ਅਧਿਐਨ ਮੁਤਾਬਕ ਦੇਸ਼ ਦੇ ਘਟ-ਗਿਣਤੀ ਸਿੱਖਾਂ, ਈਸਾਈਆਂ, ਬੋਧੀਆਂ ਤੇ ਮੁਸਲਮਾਨਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ। ਇਨ੍ਹਾਂ ਦੇ ਮੁਕਾਬਲੇ ਜੈਨੀਆਂ ਅਤੇ ਪਾਰਸੀਆਂ ਦੀ ਗਿਣਤੀ ਘਟ ਗਈ ਹੈ।

ਇਹ ਵੀ ਪੜ੍ਹੋ: Health News: ਖੀਰਾ ਤੇ ਟਮਾਟਰ ਇਕੱਠੇ ਖਾਣ ਨਾਲ ਹੁੰਦੇ ਹਨ ਕਈ ਨੁਕਸਾਨ

ਪ੍ਰਧਾਨ ਮੰਤਰੀ ਦੀ ਆਰਥਕ ਸਲਾਹਕਾਰ ਕਮੇਟੀ ਨੇ ਕੁਲ 167 ਦੇਸ਼ਾਂ ਦਾ ਅਧਿਐਨ ਕੀਤਾ ਹੈ। ਇਸ ਅਧਿਐਨ ਮੁਤਾਬਕ ਸਿੱਖਾਂ ਦੀ ਆਬਾਦੀ 6.58 ਫ਼ੀ ਸਦੀ ਵਧੀ ਹੈ, ਜਦ ਕਿ ਈਸਾਈਆਂ ਦੀ ਆਬਾਦੀ  5.38 ਫ਼ੀ ਸਦੀ ਅਤੇ ਮੁਸਲਮਾਨਾਂ ਦੀ ਆਬਾਦੀ 5 ਫ਼ੀ ਸਦੀ ਵਧ ਗਈ ਹੈ। ਬੋਧੀਆਂ ਦੀ ਗਿਣਤੀ ’ਚ ਵੀ ਵਾਧਾ ਦਰਜ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਸਾਲ 1950 ’ਚ ਹਿੰਦੂਆਂ ਦੀ ਆਬਾਦੀ 84 ਫ਼ੀ ਸਦੀ ਸੀ, ਜੋ ਹੁਣ ਘੱਟ ਕੇ 78 ਫ਼ੀ ਸਦੀ ਰਹਿ ਗਈ ਹੈ। ਪੈਂਹਠ ਸਾਲ ਪਹਿਲਾਂ ਦੇਸ਼ ’ਚ ਮੁਸਲਮਾਨਾਂ ਦੀ ਆਬਾਦੀ 9.84 ਫ਼ੀ ਸਦੀ ਸੀ, ਜੋ ਹੁਣ ਵਧ ਕੇ 14.09 ਫ਼ੀ ਸਦੀ ਹੋ ਗਈ ਹੈ। 

ਇਹ ਵੀ ਪੜ੍ਹੋ: Heath News: ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦੀ ਹੈ ਭਿੰਡੀ 

ਉਧਰ ਨੇਪਾਲ ’ਚ ਬਹੁ-ਗਿਣਤੀ ਹਿੰਦੂਆਂ ਦੀ ਆਬਾਦੀ 3.6 ਫ਼ੀ ਸਦੀ ਘੱਟ ਗਈ ਹੈ। ਅਧਿਐਨ ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ’ਚ ਘਟ-ਗਿਣਤੀਆਂ ਨੂੰ ਮੁਕੰਮਲ ਸੁਰੱਖਿਆ ਹਾਸਲ ਹੈ, ਇਸੇ ਲਈ ਉਨ੍ਹਾਂ ਦੀ ਆਬਾਦੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਭਾਰਤ ’ਚ ਜਿਥੇ ਬਹੁ-ਗਿਣਤੀ ਹਿੰਦੂਆਂ ਦੀ ਗਿਣਤੀ ਘਟੀ ਹੈ, ਇਸ ਦੇ ਮੁਕਾਬਲੇ ਗੁਆਂਢੀ ਦੇਸ਼ਾਂ ਬੰਗਲਾਦੇਸ਼, ਅਫ਼ਗ਼ਾਨਿਸਤਾਨ ਅਤੇ ਪਾਕਿਸਤਾਨ ’ਚ ਬਹੁ-ਗਿਣਤੀ ਮੁਸਲਮਾਨਾਂ ਦੀ ਗਿਣਤੀ ਵਿੱਚ ਇਜ਼ਾਫ਼ਾ ਦਰਜ ਕੀਤਾ ਗਿਆ ਹੈ।  

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from The population of Sikhs in India increased by 6.5 percent Sikh News, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement