
ਅਧਿਕਾਰੀਆਂ ਦੇ ਮੁਤਾਬਕ ਜ਼ਹਾਜ ਵਿਚ 13 ਲੋਕ ਸਵਾਰ ਸਨ
ਈਟਾਨਗਰ- ਭਾਰਤੀ ਹਵਾਈ ਸੈਨਾ ਦੇ ਲਾਪਤਾ ਏਐਨ 32 ਜ਼ਹਾਜ ਦੀ ਖੋਜ ਵਿਚ ਲੱਗੀਆਂ ਵਿਭਿੰਨ ਏਜੰਸੀਆਂ ਦੀਆਂ ਲੱਖ ਕੋਸ਼ਿਸ਼ਾ ਦੇ ਬਾਵਜੂਦ ਹੁਣ ਤੱਕ ਉਹਨਾਂ ਨੂੰ ਕੋਈ ਸਫਲਤਾ ਹਾਸਲ ਨਹੀਂ ਹੋਈ। ਮੌਸਮ ਖ਼ਰਾਬ ਹੋਣ ਦੇ ਬਾਵਜੂਦ ਵੀ ਛੇਵੇਂ ਦਿਨ ਖੋਜ ਅਭਿਆਨ ਜਾਰੀ ਰਿਹਾ। ਅਧਿਕਾਰੀਆਂ ਦੇ ਮੁਤਾਬਕ ਜ਼ਹਾਜ ਵਿਚ 13 ਲੋਕ ਸਵਾਰ ਸਨ। ਹਵਾਈ ਸੈਨਾ ਦੇ ਮੁੱਖੀ ਏਅਰ ਚੀਫ਼ ਬੀਐਸ ਧਨੋਆ ਨੇ ਸ਼ਨੀਵਾਰ ਨੂੰ ਜੋਰਹਾਟ ਦਾ ਦੌਰਾ ਕੀਤਾ।
Birender Singh Dhanoa
ਹਵਾਈ ਸੈਨਾ ਅਧਿਕਾਰੀਆਂ ਨੇ ਦੱਸਿਆ ਕਿ ਧਨੋਆ ਨੂੰ ਇਸ ਅਭਿਆਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਸਥਿਤੀ ਤੋਂ ਜਾਣੂ ਕਰਵਾਇਆ ਗਿਆ। ਇਸ ਤੋਂ ਬਾਅਦ ਉਹਨਾਂ ਨੇ ਅਧਿਕਾਰੀਆਂ ਅਤੇ ਹਵਾਈ ਸੈਨਾ ਦੇ ਕਰਮਚਾਰੀਆਂ ਦੇ ਪਰਵਾਰਾਂ ਦੇ ਮੁਲਾਕਾਤ ਕੀਤੀ ਜੋ ਜ਼ਹਾਜ ਵਿਚ ਸਵਾਰ ਸਨ। ਰੂਸ ਨਿਰਮਾਣਿਤ ਜਹਾਜ਼ ਨੇ ਅਰੁਣਾਚਲ ਪ੍ਰਦੇਸ਼ ਦੇ ਸ਼ਿਓਮ ਜਿਲ੍ਹੇ ਦੇ ਮੇਚੁਕਾ ਐਡਵਾਂਸਡ ਲੈਂਡਿੰਗ ਗਰਾਉਂਡ ਲਈ ਸੋਮਵਾਰ ਰਾਤ 12 ਵਜ ਕੇ 27 ਮਿੰਟ ਉੱਤੇ ਅਸਮ ਦੇ ਜੋਰਹਾਟ ਤੋਂ ਉਡ਼ਾਨ ਭਰੀ ਸੀ। ਗਰਾਊਂਡ ਕੰਟ੍ਰੋਲ ਰੂਮ ਦੇ ਨਾਲ ਜਹਾਜ਼ ਦਾ ਸੰਪਰਕ ਦੁਪਹਿਰ ਇੱਕ ਵਜੇ ਟੁੱਟ ਗਿਆ।
Itanagar
ਜਹਾਜ਼ ਵਿਚ ਚਾਲਕ ਦਲ ਦੇ ਅੱਠ ਮੈਂਬਰ ਅਤੇ ਪੰਜ ਯਾਤਰੀ ਸਵਾਰ ਸਨ। ਹਵਾਈ ਫੌਜ ਦੇ ਬਲਾਰੇ ਵਿੰਗ ਕਮਾਂਡਰ ਰਤਨਾਕਰ ਸਿੰਘ ਨੇ ਦੱਸਿਆ ਕਿ ਖੋਜ ਟੀਮ ਇਸਰੋ ਦੇ ਉਪ ਗ੍ਰਹਿ ਸਮੇਤ ਵੱਖਰੀਆਂ ਏਜੰਸੀਆਂ ਦੀ ਉੱਨਤ ਤਕਨੀਕ ਅਤੇ ਸੈਂਸਰ ਦੇ ਨਾਲ ਜਹਾਜ਼ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਕਿਹਾ, ਦੁਰਗਮ ਇਲਾਕੇ ਅਤੇ ਸੰਘਣੇ ਜੰਗਲ ਨਾਲ ਮਿਸ਼ਨ ਪ੍ਰਭਾਵਿਤ ਹੋ ਰਿਹਾ ਹੈ।
Antonov An-32
ਖ਼ਰਾਬ ਮੌਸਮ ਦੇ ਕਾਰਨ ਹਵਾਈ ਸੈਨਾ ਨੂੰ ਗੰਭੀਰ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਖ਼ਰਾਬ ਮੌਸਮ ਦੇ ਬਾਵਜੂਦ ਹਵਾਈ ਫੌਜ, ਥਲ ਸੈਨਾ ਅਤੇ ਮਕਾਮੀ ਪ੍ਰਸ਼ਾਸਨਾਂ ਦਾ ਸੰਯੁਕਤ ਖੋਜ ਅਭਿਆਨ ਜਾਰੀ ਰਿਹਾ। ਮਕਾਮੀ ਅਤੇ ਜਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਭਾਰਤੀ ਫੌਜ ਅਤੇ ਭਾਰਤ-ਤੀਬਤ ਸੀਮਾ ਪੁਲਿਸ ਦੀਆਂ ਟੀਮਾਂ ਵੀ ਸਿਆਂਗ ਜਿਲ੍ਹੇ ਦੇ ਆਸਪਾਸ ਦੇ ਇਲਾਕਿਆਂ ਦੀ ਤਲਾਸ਼ ਕਰ ਰਹੀਆਂ ਹਨ।