
ਦਿੱਲੀ ਸਰਕਾਰ ਇਸ ਨੂੰ 2 ਮਹੀਨਿਆਂ ਵਿਚ ਲਾਗੂ ਕਰਨਾ ਚਾਹੁੰਦੀ ਹੈ
ਨਵੀਂ ਦਿੱਲੀ- ਮੈਟਰੋ ਵਿਚ ਔਰਤਾਂ ਨੂੰ ਮੁਫ਼ਤ ਸਫ਼ਰ ਦੇ ਲਈ ਦਿੱਲੀ ਸਰਕਾਰ ਦੀ ਯੋਜਨਾ ਨੂੰ ਲੈ ਕੇ ਡੀਐਮਆਰਸੀ ਪੂਰੀ ਤਿਆਰੀ ਵਿਚ ਜੁਟ ਗਈ ਹੈ। ਡੀਐਮਆਰਸੀ ਇਸ ਨੂੰ ਲੈ ਕੇ ਦੋ ਤਿੰਨ ਯੋਜਨਾਵਾਂ ਤੇ ਕੰਮ ਕਰ ਰਹੀ ਹੈ। ਇਸ ਵਿਚ ਔਰਤਾਂ ਦੇ ਲਈ ਸਟੇਸ਼ਨ ਤੇ ਇਕ ਅਲੱਗ ਤੋਂ ਕਾਊਂਟਰ ਬਣਾ ਕੇ ਉਹਨਾਂ ਦੇ ਲਈ ਗੁਲਾਬੀ ਟੋਕਨ ਜਾਰੀ ਕਰਨ ਦੇ ਨਾਲ ਨਾਲ ਹੋਰ ਵੀ ਸਹੂਲਤਾਂ ਸ਼ਾਮਿਲ ਹਨ। ਸੂਤਰਾਂ ਦੇ ਅਨੁਸਾਰ ਮੈਟਰੋ ਵਿਚ ਮੁਫ਼ਤ ਸਫ਼ਰ ਦੀ ਯੋਜਨਾ ਦਾ ਫਿਲਹਾਲ ਟ੍ਰਾਇਲ ਹੀ ਲਾਗੂ ਹੋਵੇਗਾ।
Free Delhi Metro Rides For Women For Kejriwal Government Scheme This is DMRC Plan
ਸਰਕਾਰ ਜੋ ਹੁਣ ਮੁਫਤ ਸਫ਼ਰ ਦਾ ਐਲਾਨ ਕਰੇਗੀ ਉਹ ਅਗਲੇ ਚਾਰ ਤੋਂ ਛੇ ਮਹੀਨਿਆਂ ਦੇ ਲਈ ਹੀ ਹੋਵੇਗੀ। ਡੀਐਮਆਰਸੀ ਸੂਤਰਾਂ ਦੇ ਮੁਤਾਬਕ ਉਹਨਾਂ ਨੂੰ ਇਸ ਕੰਮ ਨੂੰ ਬੇਹਤਰ ਬਣਾਉਣ ਲਈ 10 ਤੋਂ 12 ਮਹੀਨਿਆਂ ਦਾ ਸਮਾਂ ਚਾਹੀਦਾ ਹੈ। ਓਧਰ ਦਿੱਲੀ ਸਰਕਾਰ ਇਸ ਨੂੰ 2 ਮਹੀਨਿਆਂ ਵਿਚ ਲਾਗੂ ਕਰਨਾ ਚਾਹੁੰਦੀ ਹੈ। ਸਰਕਾਰ ਦੀ ਜ਼ਲਦਬਾਜੀ ਨੂੰ ਦੇਖਦੇ ਡੀਐਮਆਰਸੀ ਟ੍ਰਾਇਲ ਪਲੈਨ ਦੇ ਤੌਰ ਤੇ ਦੋ, ਤਿੰਨ ਯੋਜਨਾਵਾਂ ਤੇ ਕੰਮ ਕਰ ਰਹੀ ਹੈ ਜਿਸ ਦੀ ਰਿਪੋਰਟ ਉਹ ਅਗਲੇ ਹਫ਼ਤੇ ਮੰਗਲਵਾਰ ਨੂੰ ਸਰਕਾਰ ਦੇ ਸਾਹਮਣੇ ਰੱਖੇਗੀ।
DMRC
ਇਸ ਯੋਜਨਾ ਵਿਚ ਔਰਤਾਂ ਦੇ ਲਈ ਇਕ ਅਲੱਗ ਕਾਊਂਟਰ ਬਣਾਇਆ ਜਾਵੇਗਾ ਜਿੱਥੇ ਉਹਨਾਂ ਤੋਂ ਉਹਨਾਂ ਦੀ ਮੰਜ਼ਿਲ ਪੁੱਛ ਕੇ ਟੋਕਨ ਦਿੱਤਾ ਜਾਵੇਗਾ। ਅਜਿਹੀ ਸਥਿਤੀ ਵਿਚ ਮੈਟਰੋ ਸਟੇਸ਼ਨਾਂ ਤੇ ਭੀੜ ਵਧਣ ਦਾ ਡਰ ਰਹੇਗਾ ਇਸ ਦੇ ਲਈ ਸਟੇਸ਼ਨ ਤੇ ਸੁਰੱਖਿਆ ਕਰਮਚਾਰੀਆਂ ਦੇ ਇਲਾਵਾ ਵਲੰਟੀਅਰਸ ਨੂੰ ਵੀ ਤੈਨਾਤ ਕੀਤਾ ਜਾਵੇਗਾ। ਸਰਕਾਰ ਇਸ ਦੇ ਲਈ ਸਿਵਲ ਡਿਫੈਂਸ ਕਰਮਚਾਰੀਆਂ ਨੂੰ ਤੈਨਾਤ ਕਰੇਗੀ।
Free Delhi Metro Rides For Women For Kejriwal Government Scheme This is DMRC Plan
ਡੀਐਮਆਰਸੀ ਸੂਤਰਾਂ ਦੇ ਮੁਤਾਬਕ ਭਵਿੱਖ ਵਿਚ ਮੈਟਰੋ ਦੀ ਲੰਮੀ ਮਿਆਦ ਲਈ ਮੁਫ਼ਤ ਸਫ਼ਰ ਯੋਜਨਾ ਨੂੰ ਲਾਗੂ ਕਰਨ ਲਈ ਔਰਤ ਮੁਸਾਫਰਾਂ ਦੇ ਪੰਜੀਕਰਣ ਦਾ ਅਭਿਆਨ ਵੀ ਚਲਾਵੇਗੀ। ਇਹ ਪੰਜੀਕਰਣ ਅਭਿਆਨ ਭਵਿੱਖ ਵਿਚ ਪਿੰਕ ਸਮਾਰਟ ਕਾਰਡ ਜਾਰੀ ਕਰਨ ਲਈ ਕੀਤਾ ਜਾਵੇਗਾ, ਜਿਸ ਦੇ ਨਾਲ ਭਵਿੱਖ ਵਿਚ ਪਿੰਕ ਟੋਕਨ ਦੀ ਵਿਵਸਥਾ ਖਤਮ ਕੀਤੀ ਜਾ ਸਕੇ।