
ਭਾਰਤੀ ਨਾਗਰਿਕ ਦੇ ਰੂਪ ਵਿਚ ਰਾਹੁਲ ਗਾਂਧੀ ਦੀ ਪਹਿਚਾਣ 'ਤੇ ਕੋਈ ਸਵਾਲ ਨਹੀਂ ਉਠਾ ਸਕਦਾ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅਪਣੇ ਵਾਇਨਾਡ ਵਿਚ ਨਰਸ ਰਾਜੱਮਾ ਨਾਲ ਮੁਲਾਕਾਤ ਕੀਤੀ। ਚੋਣਾਂ ਦੌਰਾਨ ਜਦੋਂ ਰਾਹੁਲ ਗਾਂਧੀ ਦੀ ਨਾਗਰਿਕਤਾ 'ਤੇ ਸਵਾਲ ਉਠਾਇਆ ਗਿਆ ਸੀ ਤਾਂ ਰਿਟਾਇਰਡ ਨਰਸ ਰਾਜੱਮਾ ਵਾਵਥਿਲ ਨੇ ਕਿਹਾ ਸੀ ਕਿ ਕਿਸੇ ਨੂੰ ਵੀ ਕਾਂਗਰਸ ਪ੍ਰਧਾਨ ਦੀ ਨਾਗਰਿਕਤਾ 'ਤੇ ਸਵਾਲ ਨਹੀਂ ਉਠਾਉਣਾ ਚਾਹੀਦਾ। ਰਾਜੱਮਾ ਨੇ ਦਾਅਵਾ ਕੀਤਾ ਸੀ ਕਿ ਉਹ ਦਿੱਲੀ ਦੇ ਉਸ ਹੋਲੀ ਫੈਮਿਲੀ ਹਸਪਤਾਲ ਵਿਚ 1 ਜੂਨ 1970 ਦੇ ਦਿਨ ਛੁੱਟੀ 'ਤੇ ਸੀ ਜਦੋਂ ਰਾਹੁਲ ਗਾਂਧੀ ਦਾ ਜਨਮ ਹੋਇਆ ਸੀ।
Rahul Gandhi in waynad
ਰਾਹੁਲ ਗਾਂਧੀ ਨੇ ਵਾਇਨਾਡ ਦਫ਼ਤਰ ਨੇ ਟਵੀਟ ਕੀਤਾ ਕਿ ਉਹਨਾਂ ਨੇ ਰਾਜੱਮਾ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨਾਲ ਵਕਤ ਬਤਾਇਆ। ਟਵੀਟ ਵਿਚ ਮੁਲਾਕਾਤ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਚੋਣਾਂ ਦੌਰਾਨ ਸੁਪਰੀਮ ਕੌਰਟ ਵਿਚ ਰਾਹੁਲ ਦੀ ਨਾਗਰਿਕਤਾ ਨੂੰ ਚੁਣੌਤੀ ਦੀ ਦਿੱਤੀ ਸੀ ਪਰ ਸੁਪਰੀਮ ਕੋਰਟ ਨੇ ਇਹ ਵੀ ਕਹਿ ਕੇ ਦਿੱਤੀ ਸੀ ਕਿ ਕਿਸੇ ਇਕ ਕਾਗ਼ਜ 'ਤੇ ਲਿਖੇ ਹੋਣ ਨਾਲ ਰਾਹੁਲ ਦੀ ਨਾਗਰਿਕਤਾ ਸ਼ੱਕ ਦੇ ਘੇਰੇ ਵਿਚ ਨਹੀਂ ਆ ਸਕਦੀ।
ജനനം മുതൽ @RahulGandhi ക്ക് വയനാടിനോടുള്ള സ്നേഹം ഓർത്തെടുത്ത് കൊണ്ട് മൂന്നാം ദിന പര്യടനത്തിന് ആരംഭം. തന്റെ ജനന സമയത്ത് ആശുപത്രിയിൽ നഴ്സായി സേവനം ചെയ്ത് വിരമിച്ച ശ്രീമതി രാജമ്മ രാജപ്പനോടൊപ്പം നന്ദിയുടെ നിമിഷങ്ങൾ പങ്കിട്ട് @RahulGandhi#RahulGandhiWayanad pic.twitter.com/HT95rO55Yx
— Rahul Gandhi - Wayanad (@RGWayanadOffice) June 9, 2019
ਉਸ ਸਮੇਂ ਰਿਟਾਇਰਡ ਨਰਸ ਅਤੇ ਹੁਣ ਵਾਇਨਾਡ ਨਾਲ ਵੋਟਰ ਰਾਜੱਮਾ ਵਾਵਥਿਲ ਨੇ ਕਿਹਾ ਸੀ ਕਿ ਕਿਸੇ ਨੂੰ ਵੀ ਕਾਂਗਰਸ ਪ੍ਰਧਾਨ ਦੀ ਨਾਗਰਿਕਤਾ 'ਤੇ ਸਵਾਲ ਨਹੀਂ ਉਠਾਉਣਾ ਚਾਹੀਦਾ। ਰਾਜੱਮਾ ਨੇ ਕਿਹਾ ਸੀ ਕਿ ਉਹਨਾਂ ਨੂੰ ਇਹ ਸੁਣ ਕੇ ਹੈਰਾਨੀ ਹੋ ਰਹੀ ਹੈ ਕਿ ਭਾਜਪਾ ਆਗੂ ਸੁਬਰਾਮਣਿਅਮ ਸਵਾਮੀ ਨੇ ਕਾਂਗਰਸ ਪ੍ਰਧਾਨਤਾ ਦੀ ਨਾਗਰਿਕਤਾ ਨੂੰ ਲੈ ਕੇ ਸ਼ਿਕਾਇਤ ਕੀਤੀ ਹੈ। ਭਾਰਤੀ ਨਾਗਰਿਕ ਦੇ ਰੂਪ ਵਿਚ ਰਾਹੁਲ ਗਾਂਧੀ ਦੀ ਪਹਿਚਾਣ 'ਤੇ ਕੋਈ ਸਵਾਲ ਨਹੀਂ ਉਠਾ ਸਕਦਾ।
ਉਹਨਾਂ ਦੀ ਨਾਗਰਿਕਤਾ ਨੂੰ ਲੈ ਕੇ ਉਹਨਾਂ ਦੀ ਸ਼ਿਕਾਇਤ ਨਿਰਅਧਾਰ ਹੈ। ਉਹਨਾਂ ਦੇ ਜਨਮ ਸਬੰਧੀ ਸਾਰੇ ਦਸਤਾਵੇਜ਼ ਹੁਣ ਵੀ ਹਸਪਤਾਲ ਵਿਚ ਉਪਲੱਬਧ ਹੋਣਗੇ। ਦਿੱਲੀ ਦੇ ਹੋਲੀ ਫੈਮਿਲੀ ਹਸਪਤਾਲ ਵਿਚ ਨਰਸਿੰਗ ਦੀ ਟ੍ਰੇਨਿੰਗ ਲੈਣ ਤੋਂ ਬਾਅਦ ਰਾਜੱਮਾ ਨੇ ਭਾਰਤੀ ਫ਼ੌਜ ਵਿਚ ਨਰਸ ਦੇ ਰੂਪ ਵਿਚ ਨੌਕਰੀ ਸ਼ੁਰੂ ਕੀਤੀ ਸੀ। ਫ਼ੌਜ ਤੋਂ ਸਵੈ ਦੀ ਸੇਵਾ ਲੈਣ ਤੋਂ ਬਾਅਦ ਉਹ 1987 ਵਿਚ ਕੇਰਲ ਵਾਪਸ ਆਈ ਅਤੇ ਹੁਣ ਉਹ ਸੁਲਤਾਨ ਬਾਥੇਰੀ ਦੇ ਨੇੜੇ ਕਲੂਰ ਵਿਚ ਰਹਿੰਦੀ ਹੈ ਜੋ ਵਾਇਨਾਡ ਖੇਤਰ ਵਿਚ ਆਉਂਦਾ ਹੈ।