
ਦਰਅਸਲ ਅਮਿਤ ਸ਼ਾਹ ਤੇ ਜਦੋਂ ਰਾਹੁਲ ਗਾਂਧੀ ਨੇ ਸ਼ਬਦੀ ਵਾਰ ਕੀਤਾ ਸੀ...
ਨਵੀਂ ਦਿੱਲੀ: ਲੱਦਾਖ ਵਿਚ ਭਾਰਤ ਅਤੇ ਚੀਨੀ ਫੌਜ਼ ਦੀ ਤਾਇਨਾਤੀ ਦੀਆਂ ਖ਼ਬਰਾਂ ਦੇ ਇਸ ਮੁੱਦੇ ਤੇ ਸਿਆਸਤ ਵੀ ਜਾਰੀ ਹੈ। ਸੱਤਾਧਾਰੀ ਅਤੇ ਕਾਂਗਰਸ ਵਿਚਕਾਰ ਬਹਿਸ ਹੋ ਰਹੀ ਹੈ। ਰਾਹੁਲ ਗਾਂਧੀ ਲਗਾਤਾਰ ਇਸ ਮੁੱਦੇ ਨੂੰ ਉਛਾਲ ਰਹੇ ਹਨ। ਪਹਿਲਾਂ ਅਮਿਤ ਸ਼ਾਹ ਤੇ ਤੰਜ ਕਸਣ ਤੋਂ ਬਾਅਦ ਉਹਨਾਂ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਸਵਾਲ ਕੀਤਾ ਹੈ। ਉਹਨਾਂ ਰੱਖਿਆ ਮੰਤਰੀ ਨੂੰ ਇਹ ਪੁੱਛਿਆ ਹੈ ਕਿ ਕੀ ਚੀਨ ਨੇ ਲੱਦਾਖ ਵਿਚ ਭਾਰਤੀ ਖੇਤਰ ਤੇ ਕਬਜ਼ਾ ਕੀਤਾ ਹੈ ਜਾਂ ਨਹੀਂ?
Rahul Gandhi Tweet
ਦਰਅਸਲ ਅਮਿਤ ਸ਼ਾਹ ਤੇ ਜਦੋਂ ਰਾਹੁਲ ਗਾਂਧੀ ਨੇ ਸ਼ਬਦੀ ਵਾਰ ਕੀਤਾ ਸੀ ਤਾਂ ਰਾਜਨਾਥ ਸਿੰਘ ਨੇ ਸ਼ਾਇਰਾਨਾ ਅੰਦਾਜ਼ ਵਿਚ ਜਵਾਬ ਦਿੱਤਾ ਸੀ। ਉਸ ਦੀ ਪ੍ਰਤੀਕਿਰਿਆ ਵਿਚ ਰਾਹੁਲ ਗਾਂਧੀ ਨੇ ਕਿਹਾ ਕਿ ਜੇ ਰੱਖਿਆ ਮੰਤਰੀ ਹੱਥ ਸਿੰਬਲ ਤੇ ਟਿੱਪਣੀ ਕਰ ਚੁੱਕੇ ਹਨ ਤਾਂ ਉਹ ਲੱਦਾਖ ਵਿਚ ਭਾਰਤੀ ਖੇਤਰ ਵਿਚ ਚੀਨੀ ਕਬਜ਼ੇ ਤੇ ਜਵਾਬ ਦੇਣ।
Rajnath Singh Tweet
ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਦੁਆਰਾ ਇਹ ਦਾਅਵਾ ਕਰਨ ਤੋਂ ਬਾਅਦ ਕਿ ਅਪਣੀਆਂ ਸਰਹੱਦਾਂ ਦੀ ਰੱਖਿਆ ਕਰਨ ਲਈ ਅਮਰੀਕਾ ਅਤੇ ਇਜ਼ਰਾਇਲ ਤੋਂ ਬਾਅਦ ਭਾਰਤ ਹੀ ਇਕ ਅਜਿਹਾ ਦੇਸ਼ ਹੈ, ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਉਹਨਾਂ ਤੇ ਤੰਜ ਕੱਸਿਆ ਸੀ। ਜਿਸ ਦਾ ਰੱਖਿਆ ਮੰਤਰੀ ਰਾਜਨਾਥ ਸਿੰਘ (Rajnath Singh) ਨੇ ਰਾਹੁਲ ਗਾਂਧੀ ਨੂੰ ਮੂੰਹਤੋੜ ਜਵਾਬ ਦਿੱਤਾ ਹੈ।
Rahul Gandhi
ਰਾਜਨਾਥ ਸਿੰਘ ਨੇ ਮਿਰਜਾ ਗਾਲਿਬ ਦੇ ਸ਼ੇਅਰ ਨੂੰ ਅਲਹਦਾ ਅੰਦਾਜ਼ ਵਿਚ ਪੇਸ਼ ਕੀਤਾ ਹੈ ‘ਹਾਥ ਮੇਂ ਦਰਦ ਹੋ ਤੋ ਦਵਾ ਕੀਜੈ, ਹਾਥ ਹੀ ਜਬ ਦਰਦ ਹੋ ਤੋ ਕਿਆ ਕੀਜੈ’। ਇਸ ਦੇ ਨਾਲ ਹੀ ਰਾਜਨਾਥ ਸਿੰਘ ਨੇ ਇਹ ਵੀ ਕਿਹਾ ਸੀ ਕਿ ਕਾਂਗਰਸ ਦੇ ਕਈ ਆਗੂ ਸਵਾਲ ਪੁੱਛ ਰਹੇ ਹਨ ਕਿ ਭਾਰਤ ਚੀਨ ਸਰਹੱਦ ਤੇ ਕੀ ਹੋ ਰਿਹਾ ਹੈ? ਉਹ ਸੰਸਦ ਵਿਚ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣਗੇ। ਸਰਹੱਦ ਨੂੰ ਲੈ ਕੇ ਫ਼ੌਜ਼ ਕੂਟੀਨੀਤਕ ਪੱਧਰ ਤੇ ਚੀਨ ਨਾਲ ਭਾਰਤ ਦੀ ਗੱਲਬਾਤ ਜਾਰੀ ਹੈ।
Amit Shah
6 ਜੂਨ ਨੂੰ ਫ਼ੌਜ਼ ਪੱਧਰ ਤੇ ਗੱਲਬਾਤ ਹੋਈ ਹੈ। ਉਹ ਨਾ ਕਿਸੇ ਦੇਸ਼ ਦੇ ਮਾਨ-ਸਨਮਾਨ ਨੂੰ ਸੱਟ ਮਾਰਨਗੇ ਅਤੇ ਨਾ ਹੀ ਉਹ ਸੱਟ ਬਰਦਾਸ਼ਤ ਕਰਨਗੇ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਟਵੀਟ ਕੀਤਾ ਸੀ ਕਿ ਸਾਰੇ ਲੋਕ ਸਰਹੱਦਾਂ ਦੀ ਵਾਸਵਿਕਤਾ ਜਾਣਨਾ ਚਾਹੁੰਦੇ ਹਨ।
Rajnath Singh
ਦਸ ਦਈਏ ਕਿ ਐਤਵਾਰ ਨੂੰ ਵੀਡੀਉ ਕਾਨਫਰੰਸਿੰਗ ਰਾਹੀਂ ਬਿਹਾਰ ਵਿਚ ਇਕ ਸਰਵਜਨਿਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਸ਼ਾਹ ਨੇ ਕਿਹਾ ਸੀ ਕਿ ਭਾਰਤ ਦੀ ਰੱਖਿਆ ਨੀਤੀ ਨੂੰ ਵਿਸ਼ਵ ਸਵੀਕਾਰਤਾ ਮਿਲੀ ਹੈ ਅਤੇ ਭਾਰਤ ਅਪਣੀਆਂ ਸਰਹੱਦਾਂ ਦੀ ਰੱਖਿਆ ਕਰਨ ਵਿਚ ਅਮਰੀਕਾ, ਇਜ਼ਰਾਇਲ ਤੋਂ ਬਾਅਦ ਹੈ। 3 ਜੂਨ ਨੂੰ ਰਾਹੁਲ ਗਾਂਧੀ ਨੇ ਲੱਦਾਖ ਵਿਚ ਚੀਨ ਨਾਲ ਫ਼ੌਜ਼ੀ ਰੁਕਾਵਟ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਸੀ।
ਉਹਨਾਂ ਨੇ ਟਵੀਟ ਕੀਤਾ ਕਿ ਕੀ ਭਾਰਤ ਸਰਕਾਰ ਇਸ ਗੱਲ ਦੀ ਪੁਸ਼ਟੀ ਕਰ ਸਕਦੀ ਹੈ ਕਿ ਕੋਈ ਚੀਨੀ ਫੌਜ਼ੀ ਭਾਰਤ ਵਿਚ ਨਹੀਂ ਆਇਆ ਹੈ? ਦਸ ਦਈਏ ਕਿ ਬੀਤੇ ਕੁੱਝ ਦਿਨਾਂ ਤੋਂ ਭਾਰਤ ਅਤੇ ਚੀਨ ਦੇ ਵਿਚਕਾਰ ਸਰਹੱਦੀ ਵਿਵਾਦ ਚਲ ਰਿਹਾ ਹੈ। ਰਿਪੋਰਟਾਂ ਮੁਤਾਬਕ ਚੀਨੀ ਫ਼ੌਜ਼ਾਂ ਦੀ ਗਿਣਤੀ ਬਾਰਡਰ ਤੇ ਵਧ ਗਈ ਹੈ। ਰਾਹੁਲ ਗਾਂਧੀ ਨੇ ਇਸ ਮਾਮਲੇ ਵਿਚ ਕੇਂਦਰ ਤੋਂ ਜਵਾਬ ਮੰਗਿਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।