Unlock: ਪਾਬੰਦੀਆਂ ਵਿਚ ਮਿਲ ਰਹੀ ਢਿੱਲ ਪਰ ਨਹੀਂ ਟਲਿਆ ਖ਼ਤਰਾ, ਇਹਨਾਂ ਗੱਲਾਂ ਦਾ ਰੱਖੋ ਖ਼ਿਆਲ
Published : Jun 9, 2021, 10:28 am IST
Updated : Jun 9, 2021, 10:30 am IST
SHARE ARTICLE
Coronavirus unlock
Coronavirus unlock

ਦੇਸ਼ ਵਿਚ ਕੋਰੋਨਾ ਵਾਇਰਸ ਦੀ ਖਤਰਨਾਕ ਦੂਜੀ ਲਹਿਰ ਮੱਠੀ ਪੈ ਰਹੀ ਹੈ। ਦੇਸ਼ ਦੇ ਕਈ ਸੂਬਿਆਂ ਨੇ ਲਾਕਡਾਊਨ ਵਿਚ ਪਾਬੰਦੀਆਂ ’ਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ।

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ (Coronavirus( ਦੀ ਖਤਰਨਾਕ ਦੂਜੀ ਲਹਿਰ ਮੱਠੀ ਪੈ ਰਹੀ ਹੈ। ਦੇਸ਼ ਦੇ ਕਈ ਸੂਬਿਆਂ ਨੇ ਲਾਕਡਾਊਨ (Lockdown) ਵਿਚ ਪਾਬੰਦੀਆਂ ’ਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਚਲਦਿਆਂ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਮਾਲ ਅਤੇ ਬਾਜ਼ਾਰਾਂ ਨੂੰ ਆਡ-ਈਵਨ (Odd Even) ਦੇ ਅਧਾਰ ’ਤੇ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ। ਮੁੰਬਈ ਵਿਚ ਜ਼ਰੂਰੀ ਸੇਵਾਵਾਂ ਲ਼ਈ ਲੋਕਲ ਟਰੇਨਾਂ ਵੀ ਚਲਾਈਆਂ ਜਾ ਰਹੀਆਂ ਹਨ।

Coronavirus Coronavirus

ਹੋਰ ਪੜ੍ਹੋ: ਸਰਕਾਰ ਖੇਤੀ ਬਿੱਲਾਂ ਤੋਂ ਇਲਾਵਾ ਹੋਰ ਮੁੱਦਿਆਂ ‘ਤੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ - ਤੋਮਰ

ਇਸੇ ਤਰ੍ਹਾਂ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿਚ ਵੀ ਪਾਬੰਦੀਆਂ ਵਿਚ ਢਿੱਲ ਦਿੱਤੀ ਜਾ ਰਹੀ ਹੈ। ਸਰਕਾਰਾਂ ਵੱਲੋਂ ਦਿੱਤੀ ਜਾ ਰਹੀ ਛੋਟ ਦੇ ਚਲਦਿਆਂ ਬਹੁਤ ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ ਹੈ। ਕੋਰੋਨਾ ਮਹਾਂਮਾਰੀ ਦੁਬਾਰਾ ਨਾ ਫੈਲੇ ਇਸ ਲਈ ਜ਼ਰੂਰੀ ਹੈ ਕਿ ਅਸੀਂ ਸਾਰੇ ਮਾਸਕ (Mask) ਪਾ ਕੇ ਰੱਖੀਏ, ਸਮਾਜਿਕ ਦੂਰੀ (Social distance) ਦੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਈਏ ਅਤੇ ਸਫਾਈ ਆਦਿ ਦਾ ਧਿਆਨ ਰੱਖੀਏ।

MaskMask

  ਇਹ ਵੀ ਪੜ੍ਹੋ: ਜੂਨ 1984 ਵਿਚ ਕੀ ਗਵਾਇਆ ਤੇ ਕੀ ਵਾਪਸ ਮਿਲਿਆ, ਕਿਸੇ ਨੂੰ ਕੁੱਝ ਪਤਾ ਨਹੀਂ?

ਘਰੋਂ ਬਾਹਰ ਨਿਕਲਣ ਸਮੇਂ ਇਹਨਾਂ ਗੱਲਾਂ ਦਾ ਰੱਖੋ ਖਿਆਲ

  • ਮਾਸਕ, ਦਸਤਾਨੇ ਆਦਿ ਪਾਉਣਾ ਨਾ ਭੁੱਲੋ
  • ਪਾਣੀ ਦੀ ਬੋਤਲ, ਲੈਪਟਾਪ, ਚਾਰਜਰ ਆਦਿ ਸਮਾਨ ਨੂੰ ਦੂਜਿਆਂ ਨਾਲ ਸਾਂਝਾ ਨਾ ਕਰੋ
  • ਬਾਹਰ ਦਾ ਖਾਣਾ ਨਾ ਖਾਓ
  • ਅਪਣੇ ਕੋਲ ਹਮੇਸ਼ਾਂ ਸੈਨੀਟਾਈਜ਼ਰ ਦੀ ਬੋਤਲ ਜ਼ਰੂਰ ਰੱਖੋ
  • ਹੋ ਸਕੇ ਤਾਂ ਅਪਣੇ ਵਾਹਨਾਂ ਵਿਚ ਦੂਜਿਆਂ ਨੂੰ ਬਿਠਾਉਣ ਤੋਂ ਪਰਹੇਜ਼ ਕਰੋ
  • ਜਨਤਕ ਥਾਵਾਂ ’ਤੇ ਦੂਜਿਆਂ ਤੋਂ 6 ਫੁੱਟ ਦੀ ਦੂਰੀ ਬਣਾ ਰੇ ਰੱਖੋ
  • ਕੋਸ਼ਿਸ਼ ਕਰੋ ਕਿ ਜਨਤਕ ਆਵਾਜਾਈ ਤੋਂ ਬਚਿਆ ਜਾਵੇ
  • ਘਰ ਵਿਚ ਦਾਖਲ ਹੋਣ ਸਮੇਂ ਜੁੱਤੀਆਂ ਬਾਹਰ ਹੀ ਉਤਾਰੋ।
  • ਪਰਿਵਾਰ ਨੂੰ ਮਿਲਣ ਤੋਂ ਪਹਿਲਾਂ ਚੰਗੀ ਤਰ੍ਹਾਂ ਨਹਾਓ ਅਤੇ ਕੱਪੜੇ ਬਦਲੋ।
  • ਬੁਖ਼ਾਰ ਹੋਣ ’ਤੇ ਡਾਕਟਰ ਦੀ ਸਲਾਹ ਜ਼ਰੂਰ ਲਓ।

SanitizerSanitizer

ਹੋਰ ਪੜ੍ਹੋ: ਪੰਜਾਬ ਦੇ ਹਰਵੀਰ ਸਿੰਘ ਨੇ ਅਮਰੀਕਾ ਵਿਚ ਗੱਡੇ ਝੰਡੇ, Hawaii ’ਚ ਜਿੱਤਿਆ ‘Iron Man’ ਦਾ ਖ਼ਿਤਾਬ

ਦੱਸ ਦਈਏ ਕਿ ਲਾਕਡਾਊਨ ਦੀਆਂ ਪਾਬੰਦੀਆਂ ਵਿਚ ਮਿਲ ਰਹੀ ਛੋਟ ਵਿਚ ਲਾਪਰਵਾਹੀ ਵਰਤਣ ਕਾਰਨ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਸਾਵਧਾਨੀ ਵਰਤਣੀ ਬੇਹੱਦ ਜ਼ਰੂਰੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement