
ਕੋਰੋਨਾ ਦੀ ਤੀਸਰੀ ਲਹਿਰ ਨੂੰ ਲੈ ਕੇ ਰਾਹਤ ਭਰੀ ਖਬਰ ਸਾਹਮਣੇ ਆਈ
ਨਵੀਂ ਦਿੱਲੀ- ਕੋਰੋਨਾ ਦੀ ਦੂਜੀ ਲਹਿਰ 'ਚ ਭਲੇ ਹੀ ਮਾਮਲੇ ਘਟਣੇ ਸ਼ੁਰੂ ਹੋ ਗਏ ਹਨ ਅਤੇ ਪਰ ਸੰਕਟ ਅਜੇ ਵੀ ਬਣਿਆ ਹੋਇਆ ਹੈ ਕਿਉਂਕਿ ਕੋਰੋਨਾ (Corona) ਦੀ ਤੀਸਰੀ ਲਹਿਰ ਆਉਣਾ ਅਜੇ ਬਾਕੀ ਹੈ। ਕਈ ਮਾਹਰਾਂ ਨੇ ਤਾਂ ਇਥੇ ਤੱਕ ਦਾਅਵਾ ਕਰ ਦਿੱਤਾ ਹੈ ਕਿ ਕੋਰੋਨਾ ਦੀ ਤੀਸਰੀ ਲਹਿਰ (Third Wave) ਬੱਚਿਆਂ (Children) ਲਈ ਕਾਫੀ ਖਤਰਨਾਕ (Dangerous) ਸਾਬਤ ਹੋ ਸਕਦੀ ਹੈ। ਪਰ ਕੋਰੋਨਾ ਦੀ ਤੀਸਰੀ ਲਹਿਰ ਨੂੰ ਲੈ ਕੇ ਰਾਹਤ ਭਰੀ ਖਬਰ ਸਾਹਮਣੇ ਆਈ ਹੈ।
children
ਇਹ ਵੀ ਪੜ੍ਹੋ-ਮਹਿਲਾ ਨੇ ਇਕੋ ਸਮੇਂ 10 ਬੱਚਿਆਂ ਨੂੰ ਦਿੱਤਾ ਜਨਮ, ਬਣਾਇਆ ਰਿਕਾਰਡ
ਹਾਲਾਂਕਿ ਏਮਜ਼ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ (Dr. Randeep Guleria) ਨੇ ਤੀਸਰੀ ਲਹਿਰ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ। ਡਾ. ਰਣਦੀਪ ਗੁਲੇਰੀਆ ਨੇ ਕਿਹਾ ਕਿ ਅਜਿਹੇ ਕੋਈ ਸਬੂਤ ਨਹੀਂ ਹਨ ਜਿਸ ਨੂੰ ਲੈ ਕੇ ਕਿਹਾ ਜਾ ਸਕਦਾ ਹੈ ਕਿ ਇਹ ਤੀਸਰੀ ਲਹਿਰ ਬੱਚਿਆ ਲਈ ਖਤਰਨਾਕ ਸਾਬਤ ਹੋਵੇਗੀ।ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੀ ਤੀਸਰੀ ਲਹਿਰ ਬੱਚਿਆਂ 'ਤੇ ਪ੍ਰਭਾਵ ਪਾਵੇਗੀ ਇਸ ਨੂੰ ਲੈ ਕੇ ਕੋਈ ਸਬੂਤ ਨਹੀਂ ਹਨ।
ਇਹ ਵੀ ਪੜ੍ਹੋ-ਅਮਰਾਵਤੀ ਤੋਂ ਸੰਸਦ ਮੈਂਬਰ ਨਵਨੀਤ ਕੌਰ ਨੂੰ ਵੱਡਾ ਝਟਕਾ, ਖਤਰੇ 'ਚ ਪਈ ਲੋਕਸਭਾ ਮੈਂਬਰਸ਼ਿਪ
Corona Test
ਡਾ. ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਜਿਹੜੇ ਵੀ ਬੱਚੇ ਇਨਫੈਕਟਿਡ ਹੋਏ ਹਨ ਉਹ ਹਲਕੇ ਬੀਮਾਰ ਪਏ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਦੇਖ ਕੇ ਅਜਿਹਾ ਨਹੀਂ ਲੱਗਦਾ ਹੈ ਕਿ ਬੱਚਿਆਂ 'ਚ ਕਿਸੇ ਗੰਭੀਰ ਇਨਫੈਕਸ਼ਨ (Infection) ਦਾ ਖਤਰਾ ਦੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਕੋਰੋਨਾ ਦੀ ਤੀਸਰੀ ਲਹਿਰ ਕਦੋਂ ਆਵੇਗੀ
ਇਹ ਵੀ ਪੜ੍ਹੋ-ਭੀੜ 'ਚ ਖੜ੍ਹੇ ਵਿਅਕਤੀ ਨੇ France ਦੇ ਰਾਸ਼ਟਰਪਤੀ ਦੇ ਮਾਰਿਆ ਥੱਪੜ, ਦੇਖੋ ਵੀਡੀਓ
Coronavirus
ਇਸ ਦੇ ਬਾਰੇ 'ਚ ਕੁਝ ਵੀ ਨਹੀਂ ਕਿਹਾ ਜਾ ਸਕਦਾ ਹੈ ਕਿਉਂਕਿ ਇਸ ਦੇ ਬਾਰੇ 'ਚ ਕੋਈ ਡਾਟਾ ਸਾਹਮਣੇ ਨਹੀਂ ਆਇਆ ਹੈ। ਕੇਂਦਰੀ ਸਿਹਤ ਮੰਤਰਾਲਾ (Health Minister) ਵੱਲੋਂ ਸਵੇਰੇ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ 'ਚ ਦੇਸ਼ 'ਚ ਕੋਵਿਡ-19 ਇਨਫੈਕਸ਼ਨ ਦੇ 86,498 ਨਵੇਂ ਮਾਮਲੇ ਦਰਜ ਕੀਤੇ ਗਏ ਹਨ।
ਇਹ ਵੀ ਪੜ੍ਹੋ-ਪੰਜਾਬ ਸਰਕਾਰ ਨੂੰ ਇਲਾਜ ਲਈ ਗੁਹਾਰ ਲਾਉਣ ਵਾਲੇ DSP ਹਰਜਿੰਦਰ ਸਿੰਘ ਦੀ ਹੋਈ ਮੌਤ