
ਫਰਾਂਸ ਪੁਲਸ ਦੇ ਅਧਿਕਾਰੀਆਂ ਨੇ 2 ਲੋਕਾਂ ਨੂੰ ਇਸ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ
ਪੈਰਿਸ-ਕਿਸੇ ਵੀ ਮੁਲਕ ਦੇ ਰਾਸ਼ਟਰਪਤੀ ਨੇੜੇ ਇੰਨੀ ਹਾਈ ਪ੍ਰੋਫਾਈਲ ਲੈਵਲ ਦੀ ਸਕਿਊਰਿਟੀ (Security) ਹੁੰਦੀ ਹੈ ਕਿ ਉਸ ਨੂੰ ਮਿਲਣ ਤਾਂ ਕਿ ਹੈ ਕਈ ਵਾਰ ਉਸ ਨੂੰ ਲੋਕ ਦੇਖ ਵੀ ਨਹੀਂ ਸਕਦੇ। ਦੱਸ ਦਈਏ ਕਿ ਫਰਾਂਸ (France) ਦੇ ਰਾਸ਼ਟਰਪਤੀ ( President) ਇਮੈਨੁਲ ਮੈਕਰੋਨ (Emmanuel macron) ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਇਕ ਵਿਅਕਤੀ ਨੂੰ ਉਸ ਨੂੰ ਥੱਪੜ੍ਹ ਮਾਰਦਾ ਹੋਇਆ ਨਜ਼ਰ ਆਉਂਦਾ ਹੈ।
emmanuel macron
ਇਹ ਵੀ ਪੜ੍ਹੋ-ਪੰਜਾਬ ਸਰਕਾਰ ਨੂੰ ਇਲਾਜ ਲਈ ਗੁਹਾਰ ਲਾਉਣ ਵਾਲੇ DSP ਹਰਜਿੰਦਰ ਸਿੰਘ ਦੀ ਹੋਈ ਮੌਤ
ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਜਦ ਰਾਸ਼ਟਰਪਤੀ ਸਾਹਮਣੇ ਖੜ੍ਹੇ ਲੋਕਾਂ ਨੂੰ ਮਿਲਣ ਆਉਂਦੇ ਨੇ ਤਾਂ ਕਿਵੇਂ ਭੀੜ 'ਚ ਖੜ੍ਹਾ ਇਕ ਵਿਅਕਤੀ ਉਨ੍ਹਾਂ ਨੂੰ ਸ਼ਰੇਆਮ ਥੱਪੜ੍ਹ ਮਾਰ ਦਿੰਦਾ ਹੈ। ਹਾਲਾਂਕਿ ਫਰਾਂਸ ਪੁਲਸ (Fracne Police) ਦੇ ਅਧਿਕਾਰੀਆਂ ਨੇ 2 ਲੋਕਾਂ ਨੂੰ ਇਸ ਮਾਮਲੇ 'ਚ ਗ੍ਰਿਫਤਾਰ (Arrest) ਕੀਤਾ ਹੈ ਅਤੇ ਪੁੱਛਗਿਛ ਕੀਤੀ ਜਾ ਰਹੀ ਹੈ। ਰਾਸ਼ਟਰਪਤੀ ਨੂੰ ਇਸ ਵਿਅਕਤੀ ਵੱਲੋਂ ਉਸ ਵੇਲੇ ਥੱਪੜ੍ਹ ਮਾਰਿਆ ਗਿਆ ਜਦ ਉਹ ਦੱਖਣ-ਪੂਰਬੀ ਫਰਾਂਸ ਦੀ ਯਾਤਰਾ ‘ਤੇ ਸਨ ਅਤੇ ਜਦ ਉਹ ਇਕ ਥਾਂ ਪਹੁੰਚਦੇ ਨੇ ਤਾਂ ਸਾਹਮਣੇ ਖੜ੍ਹੇ ਲੋਕਾਂ ਨੂੰ ਮਿਲਣ ਜਾਂਦੇ ਨੇ ਤਾਂ ਉਥੇ ਖੜ੍ਹਾ ਇਕ ਵਿਅਕਤੀ ਉਨ੍ਹਾਂ ਦੇ ਥੱਪੜ ਮਾਰ ਦਿੰਦਾ ਹੈ।
???????? — VIDEO: French President Emmanuel Macron got slapped in his face during a visit in southeast France.
— Belaaz (@TheBelaaz) June 8, 2021
pic.twitter.com/LrFeoYH8aL
ਇਹ ਵੀ ਪੜ੍ਹੋ-ਅਮਰਾਵਤੀ ਤੋਂ ਸੰਸਦ ਮੈਂਬਰ ਨਵਨੀਤ ਕੌਰ ਨੂੰ ਵੱਡਾ ਝਟਕਾ, ਖਤਰੇ 'ਚ ਪਈ ਲੋਕਸਭਾ ਮੈਂਬਰਸ਼ਿਪ
ਦੱਸ ਦਈਏ ਕਿ ਹਾਲ ਹੀ 'ਚ ਫਰਾਂਸ ਫੌਜ ਨੂੰ ਸੇਵਾ ਦੇਣ ਵਾਲੇ ਇਕ ਗੁੱਟ ਨੇ ਰਾਸ਼ਟਰਪਤੀ ਮੈਕਰੋਨ ਨੂੰ ਇਸਲਾਮ ਨੂੰ ਲੈ ਕੇ ਹਿਦਾਇਤ ਵੀ ਦਿੱਤੀ ਸੀ। ਜਿਸ ਦਾ ਕਹਿਣਾ ਸੀ ਕਿ ਇਸਲਾਮ ਧਰਮ ਨੂੰ ਰਿਆਇਤ ਦੇਣ ਕਾਰਨ ਫਰਾਂਸ ਦੀ ਮੌਜੂਦਗੀ ਦਾਅ ‘ਤੇ ਲੱਗ ਚੁੱਕਿਆ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦ ਮੈਕਰੋਨ ਇਸਲਾਮ ਧਰਮ ਨੂੰ ਬੋਲੇ ਹੋਣ ਜਾਂ ਕੋਈ ਕਾਰਵਾਈ ਕੀਤੀ ਹੋਵੇ। ਇਸ ਤੋਂ ਪਹਿਲਾਂ ਅਕਤੂਬਰ (October) ਮਹੀਨੇ (Month) ਫਰਾਂਸ ਦੀ ਇਕ ਮੈਗਜੀਨ ਚਾਰਲੀ ਹੈਬਡੋ 'ਚ ਪੈਗੰਬਰ ਮੁਹੰਮਦ ਜੀ ਦਾ ਕਾਰਟੂਨ ਗਲਤ ਛਾਪਿਆ ਸੀ।
emmanuel macron
ਇਹ ਵੀ ਪੜ੍ਹੋ-'ਸਾਈਕਲ ਗਰਲ' ਨਾਲ ਪ੍ਰਿਯੰਕਾ ਗਾਂਧੀ ਨੇ ਫੋਨ 'ਤੇ ਗੱਲਬਾਤ ਕਰ ਦਿੱਤਾ ਇਹ ਭਰੋਸਾ
ਇਸਲਾਮ ਧਰਮ ਖਿਲਾਫ ਬੋਲਣ ‘ਤੇ ਅਮਰੀਕਾ ਸਣੇ ਕਈ ਮੁਲਕਾਂ ਵੱਲੋਂ ਜਿਥੇ ਮੈਕਰੋਨ ਦਾ ਸਮਰਥਨ ਕੀਤਾ ਗਿਆ ਸੀ ਉਥੇ ਹੀ ਇਸਲਾਮ ਮੁਲਕ ਜਿਵੇਂ ਪਾਕਿਸਤਾਨ, ਤੁਰਕੀ, ਮਲੇਸ਼ੀਆ ਸਣੇ ਕਈ ਮੁਲਕਾਂ ਨੇ ਫਰਾਂਸ ਅਤੇ ਰਾਸ਼ਟਰਪਤੀ ਮੈਕਰੋਨ ਦੇ ਬਿਆਨ ਦੀ ਨਿਖੇਧੀ ਵੀ ਕੀਤੀ ਸੀ ਜਿਸ ਨੂੰ ਲੈ ਕੇ ਪਾਕਿਸਤਾਨ 'ਚ ਤਾਂ ਕਾਫੀ ਦੇਰ ਤੱਕ ਰੋਸ-ਵਿਖਾਵੇ ਜਾਰੀ ਰਹੇ।
ਇਹ ਵੀ ਪੜ੍ਹੋ-ਹਸਪਤਾਲ ਨੇ ਇਸ ਕਾਰਨ ਰੱਦ ਕੀਤਾ ਹਨੀਪ੍ਰੀਤ ਦਾ ਅਟੈਂਡੇਟ ਕਾਰਡ