ਮਹਿਲਾ ਨੇ ਇਕੋ ਸਮੇਂ 10 ਬੱਚਿਆਂ ਨੂੰ ਦਿੱਤਾ ਜਨਮ, ਬਣਾਇਆ ਰਿਕਾਰਡ
Published : Jun 9, 2021, 3:09 pm IST
Updated : Jun 9, 2021, 3:09 pm IST
SHARE ARTICLE
Gosiame Thamara Sithole
Gosiame Thamara Sithole

ਮਹਿਲਾ ਦੇ 10 ਬੱਚਿਆਂ 'ਚੋਂ 7 ਲੜਕੇ ਅਤੇ 3 ਲੜਕੀਆਂ ਹਨ

ਕੇਪੈ ਟਾਊਨ-ਜੁੜਵਾਂ ਬੱਚੇ ਹੋਣਾ ਅੱਜ ਦੇ ਸਮੇਂ 'ਚ ਸਮੇਂ 'ਚ ਆਮ ਗੱਲ ਹੈ ਕਿਉਂਕਿ ਕਦੇ-ਕਦੇ ਇਕ ਹੀ ਵਾਰ ਕਈ ਬੱਚਿਆਂ ਦੇ ਜਨਮ ਲੈਣ ਦੀਆਂ ਖਬਰਾਂ ਵੀ ਸਾਹਮਣੇ ਆ ਚੁੱਕੀਆਂ ਹਨ। ਪਰ ਇਸ ਵਾਰ ਇਕ ਮਹਿਲਾ ਨੇ ਸਾਰੇ ਰਿਕਾਰਡ ਤੋੜਦੇ ਹੋਏ ਇਕੱਠੇ 10 ਬੱਚਿਆਂ ਨੂੰ ਜਨਮ ਦਿੱਤਾ।

ਇਹ ਵੀ ਪੜ੍ਹੋ-ਭੀੜ 'ਚ ਖੜ੍ਹੇ ਵਿਅਕਤੀ ਨੇ France ਦੇ ਰਾਸ਼ਟਰਪਤੀ ਦੇ ਮਾਰਿਆ ਥੱਪੜ, ਦੇਖੋ ਵੀਡੀਓ

Gosiame Thamara SitholeGosiame Thamara Sithole

ਸਾਊਥ ਅਫਰੀਕਾ ਦੀ 37 ਸਾਲਾ ਗੋਸਿਆਮੀ ਥਮਾਰਾ ਸਿਟਹੋਲ ਨੇ ਦਾਅਵਾ ਕੀਤਾ ਹੈ ਕਿ ਉਸ ਨੇ 10 ਬੱਚਿਆਂ ਨੂੰ ਜਨਮ ਦਿੱਤਾ ਹੈ। ਜੇਕਰ ਇਹ ਗੱਲ ਸਹੀ ਸਾਬਤ ਹੁੰਦੀ ਹੈ ਤਾਂ ਇਹ ਆਪਣੇ ਆਪ 'ਚ ਰਿਕਾਰਡ ਬਣ ਜਾਵੇਗਾ। ਕਿਉਂਕਿ ਇਸ ਤੋਂ ਪਹਿਲਾਂ 9 ਬੱਚਿਆਂ ਨੂੰ ਜਨਮ ਦੇਣ ਦਾ ਰਿਕਾਰਡ ਮਾਲੀ ਦੇ ਨਾਂ ਹੈ ਜਿਸ ਨੇ ਮਈ 'ਚ ਹੀ ਇਹ ਰਿਕਾਰਡ ਕਾਈਮ ਕੀਤਾ ਸੀ।

ਇਹ ਵੀ ਪੜ੍ਹੋ-ਪੰਜਾਬ ਸਰਕਾਰ ਨੂੰ ਇਲਾਜ ਲਈ ਗੁਹਾਰ ਲਾਉਣ ਵਾਲੇ DSP ਹਰਜਿੰਦਰ ਸਿੰਘ ਦੀ ਹੋਈ ਮੌਤ


ਚੰਗੀ ਗੱਲ ਇਹ ਹੈ ਕਿ ਇਹ ਸਾਰੇ ਬੱਚੇ ਸਿਹਤਮੰਦ ਹਨ। ਮਹਿਲਾ ਦੇ 10 ਬੱਚਿਆਂ 'ਚੋਂ 7 ਲੜਕੇ ਅਤੇ 3 ਲੜਕੀਆਂ ਹਨ। ਸਿਟਹੋਲ ਨੇ ਦੱਸਿਆ ਕਿ ਉਹ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਸ਼ੁਰੂਆਤ 'ਚ ਕਾਫੀ ਹੈਰਾਨ ਅਤੇ ਪ੍ਰੇਸ਼ਾਨ ਸੀ। ਸ਼ੁਰੂਆਤੀ ਦਿਨਾਂ 'ਚ ਇਹ ਕਾਫੀ ਮੁਸ਼ਕਲ ਵੀ ਸੀ ਅਤੇ ਉਹ ਕਾਫੀ ਕਮਜ਼ੋਰ ਵੀ ਮਹਿਸੂਸ ਕਰ ਰਹੀ ਸੀ।Gosiame Thamara SitholeGosiame Thamara Sithole

ਇਹ ਵੀ ਪੜ੍ਹੋ-ਅਮਰਾਵਤੀ ਤੋਂ ਸੰਸਦ ਮੈਂਬਰ ਨਵਨੀਤ ਕੌਰ ਨੂੰ ਵੱਡਾ ਝਟਕਾ, ਖਤਰੇ 'ਚ ਪਈ ਲੋਕਸਭਾ ਮੈਂਬਰਸ਼ਿਪ

ਇਸ ਦੇ ਲਈ ਸਾਰਾ ਕੁਝ ਕਰਨਾ ਮੁਸ਼ਕਲ ਹੋ ਰਿਹਾ ਸੀ। ਸਿਟਹੋਲ ਨੇ ਕਿਹਾ ਕਿ ਉਸ ਨੂੰ ਅਤੇ ਉਸ ਦੇ ਪਤੀ ਤੇਬੋਹੋ ਨੂੰ 8 ਬੱਚਿਆਂ ਦੀ ਉਮੀਦ ਸੀ ਪਰ ਬਾਅਦ 'ਚ ਸਕੈਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਉਹ 10 ਬੱਚਿਆਂ ਦੀ ਮਾਂ ਬਣਨ ਵਾਲੀ ਹੈ਼।

ਇਹ ਵੀ ਪੜ੍ਹੋ-'ਸਾਈਕਲ ਗਰਲ' ਨਾਲ ਪ੍ਰਿਯੰਕਾ ਗਾਂਧੀ ਨੇ ਫੋਨ 'ਤੇ ਗੱਲਬਾਤ ਕਰ ਦਿੱਤਾ ਇਹ ਭਰੋਸਾ

Gosiame Thamara SitholeGosiame Thamara Sithole

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਈ ਮਹੀਨੇ ਦੀ ਸ਼ੁਰੂਆਤ 'ਚ ਮਾਲੀ ਦੀ 25 ਸਾਲਾ ਇਕ ਮਹਿਲਾ ਨੇ 9 ਬੱਚਿਆਂ ਨੂੰ ਜਨਮ ਦੇ ਕੇ ਰਿਕਾਰਡ ਬਣਾਇਆ ਸੀ ਅਤੇ ਹੁਣ ਉਸ ਦਾ ਰਿਕਾਰਡ ਸਿਟਹੋਲ ਨੇ ਤੋੜ ਦਿੱਤਾ ਹੈ। ਮਹਿਲਾ ਨੇ ਮੋਰੱਕੋ 'ਚ ਹੋਈ ਡਿਲਿਵਰੀ ਦੌਰਾਨ 5 ਲੜਕੀਆਂ ਅਤੇ 4 ਲੜਕਿਆਂ ਨੂੰ ਜਨਮ ਦਿੱਤਾ ਸੀ। ਹਾਲਾਂਕਿ 2009 'ਚ ਅਮਰੀਕਾ ਦੀ ਨਾਦਯਾ ਸੁਲੇਮਾਨ ਨੇ ਵੀ 8 ਬੱਚਿਆਂ ਨੂੰ ਜਨਮ ਦਿੱਤਾ ਸੀ।

ਇਹ ਵੀ ਪੜ੍ਹੋ-ਹਸਪਤਾਲ ਨੇ ਇਸ ਕਾਰਨ ਰੱਦ ਕੀਤਾ ਹਨੀਪ੍ਰੀਤ ਦਾ ਅਟੈਂਡੇਟ ਕਾਰਡ

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement