ਚੰਡੀਗੜ੍ਹ 'ਚ ਲਾਗੂ ਹੋਇਆ ਆਨੰਦ ਮੈਰਿਜ ਐਕਟ, ਇਸ ਤਰ੍ਹਾਂ ਕਰਵਾਉ ਪੰਜੀਕਰਨ  

By : KOMALJEET

Published : Jun 9, 2023, 10:26 am IST
Updated : Jun 9, 2023, 10:26 am IST
SHARE ARTICLE
Representative
Representative

ਸਿੱਖ ਰੀਤੀ ਰਿਵਾਜ ਮੁਤਾਬਕ ਹੋਣ ਵਾਲੇ ਵਿਆਹਾਂ ਦਾ ਹੁਣ ਹਿੰਦੂ ਮੈਰਿਜ ਐਕਟ ਤਹਿਤ ਨਹੀਂ ਹੋਵੇਗਾ ਪੰਜੀਕਰਨ 

ਚੰਡੀਗੜ੍ਹ : ਚੰਡੀਗੜ੍ਹ ਵਿਚ ਹੁਣ ਆਨੰਦ ਮੈਰਿਜ ਐਕਟ ਲਾਗੂ ਹੋ ਗਿਆ ਜਿਸ ਤਹਿਤ ਜੇਕਰ ਵਿਆਹ ਸਿੱਖ ਰੀਤੀ-ਰਿਵਾਜਾਂ ਅਨੁਸਾਰ ਹੁੰਦਾ ਹੈ ਤਾਂ ਆਨੰਦ ਮੈਰਿਜ ਐਕਟ, 1909 ਤਹਿਤ ਚੰਡੀਗੜ੍ਹ ਵਿਚ ਰਜਿਸਟਰਡ ਕਰਵਾਇਆ ਜਾ ਸਕਦਾ ਹੈ। ਇਹ ਸਹੂਲਤ ਹੁਣ ਡਿਪਟੀ ਕਮਿਸ਼ਨਰ ਦਫ਼ਤਰ ਵਿਚ ਸ਼ੁਰੂ ਕਰ ਦਿਤੀ ਗਈ ਹੈ। ਸਾਲ 2018 ਵਿਚ, ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਆਨੰਦ ਮੈਰਿਜ ਰਜਿਸਟ੍ਰੇਸ਼ਨ ਨਿਯਮ 2018 ਨੂੰ ਅਧਿਸੂਚਿਤ ਕੀਤਾ, ਜਿਸ ਵਿਚ ਹੁਣ ਆਨੰਦ ਮੈਰਿਜ ਐਕਟ, 1909 ਦੇ ਤਹਿਤ ਪੰਜੀਕਰਨ ਕਰਵਾਇਆ ਜਾ ਸਕਦਾ ਹੈ।

ਫਰਵਰੀ ਵਿਚ ਦਿਨ ਬਾਅਦ ਯਾਨੀ   ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਆਨੰਦ ਮੈਰਿਜ ਐਕਟ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਇਸ ਨੂੰ ਜਲਦੀ ਲਾਗੂ ਕਰਨ ਲਈ ਕਿਹਾ ਸੀ। ਇਸ ਤੋਂ ਬਾਅਦ 15 ਮਾਰਚ ਤੋਂ ਹੀ ਇਨ੍ਹਾਂ ਨਿਯਮਾਂ ਤਹਿਤ ਪੰਜੀਕਰਨ ਸ਼ੁਰੂ ਕਰ ਕਰ ਦਿਤਾ ਗਿਆ ਹੈ।

ਇਹ ਵੀ ਪੜ੍ਹੋ: 15 ਦਿਨਾਂ 'ਚ ਸਰਕਾਰ ਕੋਲ ਵਾਪਸ ਆਏ 2 ਹਜ਼ਾਰ ਰੁਪਏ ਦੇ 50 ਫ਼ੀ ਸਦੀ ਨੋਟ

ਪ੍ਰਸ਼ਾਸਨ ਨੇ ਕਿਹਾ ਹੈ ਕਿ ਚੰਡੀਗੜ੍ਹ 'ਚ ਵੀ ਸਿੱਖ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕਰਵਾਉਣ ਵਾਲੇ ਲੋਕ ਇਸ 'ਚ ਪੰਜੀਕਰਨ ਲਈ ਅਪਲਾਈ ਕਰ ਸਕਦੇ ਹਨ। ਹੁਣ ਤੁਸੀਂ ਸਿਰਫ਼ ਆਫ਼ਲਾਈਨ ਅਪਲਾਈ ਕਰ ਸਕਦੇ ਹੋ, ਜਿਸ ਦਾ ਫਾਰਮ ਮੈਰਿਜ ਬ੍ਰਾਂਚ (ਵਿੰਡੋ ਨੰਬਰ-5), ਗਰਾਊਂਡ ਫਲੋਰ, ਡਿਪਟੀ ਕਮਿਸ਼ਨਰ ਦਫ਼ਤਰ, ਸੈਕਟਰ-17 ਤੋਂ ਲਿਆ ਜਾ ਸਕਦਾ ਹੈ। ਆਨਲਾਈਨ ਸਹੂਲਤ ਵੀ ਜਲਦੀ ਹੀ ਆ ਰਹੀ ਹੈ।

ਚੰਡੀਗੜ੍ਹ ਵਿਚ ਇਸ ਵੇਲੇ ਚੰਡੀਗੜ੍ਹ ਕੰਪਲਸਰੀ ਮੈਰਿਜ ਰਜਿਸਟ੍ਰੇਸ਼ਨ ਰੂਲਜ਼ 2012 ਦੇ ਤਹਿਤ ਵਿਆਹ ਰਜਿਸਟ੍ਰੇਸ਼ਨ ਲਈ ਆਨਲਾਈਨ ਪੋਰਟਲ ਦੀ ਸਹੂਲਤ ਹੈ, ਜਿਸ ਵਿਚ ਬਦਲਾਅ ਕੀਤਾ ਜਾਵੇਗਾ ਅਤੇ ਆਨੰਦ ਮੈਰਿਜ ਐਕਟ ਲਈ ਵੀ ਆਨਲਾਈਨ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ।

ਅਰਜ਼ੀ ਲਈ ਜ਼ਰੂਰੀ ਦਸਤਾਵੇਜ਼ 
> ਲਾੜੀ-ਲਾੜੇ ਦਾ ਪਛਾਣ ਪੱਤਰ 
> ਦੋਵਾਂ ਦੀ ਉਮਰ ਦਾ ਸਰਟੀਫ਼ਿਕੇਟ 
> ਗੁਰੂਘਰ ਤੋਂ ਵਿਆਹ ਦਾ ਸਰਟੀਫ਼ਿਕੇਟ
> 2 ਗਵਾਹਾਂ ਦੇ ਪਛਾਣ ਪੱਤਰ ਤੇ ਤਸਵੀਰਾਂ 
> ਵਿਆਹ ਸਮਾਗਮ ਦੌਰਾਨ ਲਾੜੀ-ਲਾੜੇ ਦੀ ਇਕੱਠਿਆਂ ਦੀ ਤਸਵੀਰ
> ਵਿਆਹ ਤੋਂ 90 ਦਿਨ ਬਾਅਦ ਕੀਤੇ ਜਾਣ 'ਤੇ ਦੇਰ ਲਈ ਦਾਖ਼ਲ ਕਰਨਾ ਪਵੇਗਾ ਸਹੁੰ ਪੱਤਰ 

Location: India, Chandigarh

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement