ਮਹਾਰਾਸ਼ਟਰ : ਕੋਲ੍ਹਾਪੁਰ ’ਚ ‘ਸ਼ਾਂਤੀ’ ਤੋਂ ਬਾਅਦ ਬੀਡ ’ਚ ਤਣਾਅ

By : BIKRAM

Published : Jun 9, 2023, 3:29 pm IST
Updated : Jun 9, 2023, 3:29 pm IST
SHARE ARTICLE
File photo of violence in Kolhapur.
File photo of violence in Kolhapur.

ਨਾਬਾਲਗ ਵਲੋਂ ਔਰੰਗਜ਼ੇਬ ਦੀ ਤਾਰੀਫ਼ ਵਾਲਾ ਸੋਸ਼ਲ ਮੀਡੀਆ ਸਟੇਟਸ ਲਾਉਣ ਵਿਰੁਧ ਐਫ਼.ਆਈ.ਆਰ. ਦਰਜ

ਔਰੰਗਾਬਾਦ: ਸੋਸ਼ਲ ਮੀਡੀਆ ’ਤੇ ਇਕ ਨਾਬਾਗਲ ਵਲੋਂ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੀ ਤਾਰੀਫ਼ ਕਰਨ ਵਾਲਾ ਸਟੇਟਸ ਲਾਉਣ ਨੂੰ ਲੈ ਕੇ ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਦੇ ਸ਼ਹਿਰ ਆਸ਼ਟੀ ’ਚ ਤਣਾਅ ਪੈਦਾ ਹੋ ਗਿਆ ਹੈ। ਕੁਝ ਹਿੰਦੂਤਵਵਾਦੀ ਜਥੇਬੰਦੀਆਂ ਨੇ ਇਸ ਵਿਰੁਧ ‘ਬੰਦ’ ਦਾ ਸੱਦਾ ਦਿਤਾ ਹੈ। ਪੁਲਿਸ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। 

ਪੁਲਿਸ ਨੇ ਦਸਿਆ ਕਿ ਬੀਡ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਭਗ 80 ਕਿਲੋਮੀਟਰ ਦੂਰ ਸਥਿਤ ਆਸ਼ਟਰੀ ਸ਼ਹਿਰ ਦੇ ਬਾਜ਼ਾਰ ਖੇਤਰ ’ਚ ‘ਬੰਦ’ ਦੇ ਸੱਦੇ ਕਰਕੇ ਦੁਕਾਨਾਂ ਅਤੇ ਦਫ਼ਤਰ ਬੰਦ ਰਹੇ। 

ਇਸ ਤੋਂ ਪਹਿਲਾਂ ਅਹਿਮਦਨਗਰ ’ਚ ਇਕ ਜਲੂਸ ਦੌਰਾਨ ਕੁਝ ਨੌਜੁਆਨਾਂ ਵਲੋਂ 17ਵੀਂ ਸਦੀ ਦੇ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੀਆਂ ਤਸਵੀਰਾਂ ਵਿਖਾਉਣ ਕਰਕੇ ਤਣਾਅ ਪੈਦਾ ਹੋ ਗਿਆ ਸੀ। ਜਦਕਿ ਬੁਧਵਾਰ ਨੂੰ ਕੋਲ੍ਹਾਪੁਰ ਸ਼ਹਿਰ ’ਚ ਕੁਝ ਸਥਾਨਕ ਲੋਕਾਂ ਨੇ ਕਥਿਤ ਤੌਰ ’ਤੇ 18ਵੀਂ ਸਦੀ ਦੇ ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਦੀ ਤਸਵੀਰ ਨਾਲ ਇਤਰਾਜ਼ਯੋਗ ਆਡੀਓ ਸੰਦੇਸ਼ ਸੋਸ਼ਲ ਮੀਡੀਆ ਤੇ ਸਟੇਟਸ ’ਤੇ ਲਾਇਆ ਸੀ, ਜਿਸ ਕਰਕੇ ਤਣਾਅਪੂਰਨ ਹਾਲਾਤ ਪੈਦਾ ਹੋ ਗਏ ਸਨ। 

ਕੋਲ੍ਹਾਪੁਰ ’ਚ ਸ਼ੁਕਰਵਾਰ ਨੂੰ ਹਾਲਾਤ ਆਮ ਵਰਗੇ ਹੋ ਜਾਣ ਦੀ ਸੂਚਨਾ ਹੈ, ਪਰ ਪੂਰੇ ਸ਼ਹਿਰ ’ਚ ਵੱਡੀ ਗਿਣਤੀ ’ਚ ਪੁਲਿਸ ਤੈਨਾਤ ਹੈ। ਹਿੰਸਾ ਤੋਂ ਬਾਅਦ ਬੰਦ ਕੀਤੀਆਂ ਇੰਟਰਨੈੱਟ ਸੇਵਾਵਾਂ ਨੂੰ ਬਹਾਲ ਕੀਤਾ ਗਿਆ ਹੈ।

ਉਧਰ ਬੀਡ ਦੇ ਪੁਲਿਸ ਸੁਪਰਡੈਂਟ ਨੰਦ ਕੁਮਾਰ ਠਾਕੁਰ ਨੇ ਕਿਹਾ, ‘‘ਵੀਰਵਾਰ ਨੂੰ 14 ਵਰ੍ਹਿਆਂ ਦੇ ਇਕ ਮੁੰਡੇ ਨੇ ਸੋਸ਼ਲ ਮੀਡੀਆ ’ਤੇ ਔਰੰਗਜ਼ੇਬ ਦੀ ਤਾਰੀਫ਼ ’ਚ ਸਟੇਟਸ ਲਾਇਆ। ਇਸ ਬਾਬਤ ਸ਼ਿਕਾਇਤ ਪ੍ਰਾਪਤ ਹੋਈ, ਜਿਸ ਦੇ ਆਧਾਰ ’ਤੇ ਆਸ਼ਟੀ ਥਾਣੇ ’ਚ ਮਾਮਲਾ ਦਰਜ ਕੀਤਾ ਗਿਆ।’’

ਉਨ੍ਹਾਂ ਕਿਹਾ ਕਿ ਮੁੰਡਾ ਅਜੇ ਆਸ਼ਟੀ ’ਚ ਨਹੀਂ ਹੈ। ਉਹ ਛੁੱਟੀ ਮਨਾਉਣ ਮੁੰਬਈ ਗਿਆ ਹੈ। ਉਸ ਨੂੰ ਵਾਪਸ ਆਉਣ ਲਈ ਕਿਹਾ ਜਾਵੇਗਾ ਅਤੇ ਜਦੋਂ ਉਹ ਵਾਪਸ ਆ ਜਾਵੇਗਾ ਤਾਂ ਉਸ ਨੂੰ ਜਾਂਚ ਤੋਂ ਬਾਅਦ ਨਾਬਾਲਗ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। 

ਸ਼ਰਦ ਪਵਾਰ ਨੂੰ ਸੋਸ਼ਲ ਮੀਡੀਆ ’ਤੇ ਜਾਨ ਤੋਂ ਮਾਰਨ ਦੀ ਧਮਕੀ ਮਿਲੀ : ਐਨ.ਸੀ.ਪੀ.
ਮੁੰਬਈ,: ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਦੇ ਪ੍ਰਧਾਨ ਸ਼ਰਦ ਯਾਦਵ ਨੂੰ ਸੋਸ਼ਲ ਮੀਡੀਆ ’ਤੇ ‘ਜਾਨ ਤੋਂ ਮਾਰਨ ਦੀ ਧਮਕੀ’ ਦਿਤੀ ਗਈ ਹੈ।

ਪਾਰਟੀ ਨੇ ਸ਼ੁਕਰਵਾਰ ਨੂੰ ਇਹ ਦਾਅਵਾ ਕੀਤਾ। ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮਾਮਲੇ ਨੂੰ ਨੋਟਿਸ ’ਚ ਲੈਂਦਿਆਂ ਮੁੰਬਈ ਪੁਲਿਸ ਐਫ਼.ਆਈ.ਆਰ. ਦਰਜ ਕਰ ਰਹੀ ਹੈ। ਪਵਾਰ ਦੀ ਪੁੱਤਰੀ ਸੁਪ੍ਰਿਆ ਸੁਲੇ ਦੀ ਅਗਵਾਈ ’ਚ ਐਨ.ਸੀ.ਪੀ. ਆਗੂਆਂ ਦਾ ਇਕ ਵਫ਼ਦ ਮੁੰਬਈ ਪੁਲਿਸ ਮੁਖੀ ਨੂੰ ਅੱਜ ਮਿਲਿਆ।

ਉਨ੍ਹਾਂ ਦਸਿਆ ਕਿ ਪਵਾਰ (82) ਨੂੰ ਫ਼ੇਸਬੁੱਕ ’ਤੇ ਇਕ ਸੰਦੇਸ਼ ਮਿਲਿਆ ਜਿਸ ’ਚ ਲਿਖਿਆ ਸੀ, ‘‘ਉਨ੍ਹਾਂ ਦਾ ਵੀ ਨਰਿੰਦਰ ਦਾਭੋਲਕਰ ਵਰਗਾ ਹਸ਼ਰ ਹੋਵੇਗਾ।’’ ਜ਼ਿਕਰਯੋਗ ਹੈ ਕਿ ਦਾਭੋਲਕਰ ਨੂੰ 20 ਅਗਸਤ 2013 ਨੂੰ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ ਸੀ।

ਅਧਿਕਾਰੀ ਨੇ ਕਿਹਾ, ‘‘ਪੁਲਿਸ  ਇਸ ਬਾਬਤ ਖੇਤਰ ਸਾਈਬਰ ਥਾਣੇ ’ਚ ਐਫ਼.ਆਈ.ਆਰ. ਦਰਜ ਕਰ ਰਹੀ ਹੈ।’’
 

SHARE ARTICLE

ਏਜੰਸੀ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement