ਭਾਰਤ ’ਚ 27 ਸਾਲ ਬਾਅਦ ਹੋਵੇਗਾ ਮਿਸ ਵਰਲਡ ਮੁਕਾਬਲਾ

By : KOMALJEET

Published : Jun 9, 2023, 7:26 am IST
Updated : Jun 9, 2023, 7:26 am IST
SHARE ARTICLE
The present Miss World Karolina Bielawska; (right) and Miss India World 2022 Sini Shetty
The present Miss World Karolina Bielawska; (right) and Miss India World 2022 Sini Shetty

130 ਤੋਂ ਜ਼ਿਆਦਾ ਦੇਸ਼ਾਂ ਦੀਆਂ ਸੁੰਦਰੀਆਂ ਲੈਣਗੀਆਂ ਹਿੱਸਾ

ਮੁਕਾਬਲੇ ਦਾ 71ਵਾਂ ਐਡੀਸ਼ਨ ਇਸ ਸਾਲ ਨਵੰਬਰ ’ਚ ਹੋਣ ਦੀ ਉਮੀਦ


ਨਵੀਂ ਦਿੱਲੀ : ਦੁਨੀਆ ਭਰ ’ਚ ਚਰਚਿਤ ਮਿਸ ਵਰਲਡ ਮੁਕਾਬਲਾ ਕਰੀਬ 27 ਸਾਲ ਬਾਅਦ ਇਸ ਸਾਲ ਭਾਰਤ ’ਚ ਮੁੜ ਹੋਵੇਗਾ। ਮੁਕਾਬਲੇ ਦਾ 71ਵਾਂ ਐਡੀਸ਼ਨ ਇਸ ਸਾਲ ਨਵੰਬਰ ’ਚ ਹੋਣ ਦੀ ਉਮੀਦ ਹੈ। ਇਸ ਦੀਆਂ ਤਰੀਕਾਂ ਦਾ ਐਲਾਨ ਹਾਲੇ ਤਕ ਨਹੀਂ ਕੀਤਾ ਗਿਆ। ਇਸ ਤੋਂ ਪਹਿਲਾਂ 1996 ’ਚ ਇਹ ਮੁਕਾਬਲਾ ਭਾਰਤ ’ਚ ਕਰਵਾਇਆ ਗਿਆ ਸੀ।

ਮਿਸ ਵਰਲਡ ਸੰਗਠਨ ਦੀ ਚੇਅਰਪਰਸਨ ਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਜੂਲੀਆ ਮਾਰਲੇ ਨੇ ਵੀਰਵਾਰ ਨੂੰ ਕਿਹਾ ਕਿ ਮੈਨੂੰ 71ਵੇਂ ਮਿਸ ਵਰਲਡ ਫਾਈਨਲ ਲਈ ਭਾਰਤ ਨੂੰ ਆਯੋਜਨ ਸਥਾਨ ਬਣਾਏ ਜਾਣ ਦਾ ਐਲਾਨ ਕਰਦੇ ਹੋਏ ਖ਼ੁਸ਼ੀ ਹੋ ਰਹੀ ਹੈ। ਸਾਨੂੰ ਤੁਹਾਡੀ ਸੰਸਕਿ੍ਰਤੀ, ਵਿਸ਼ਵ ਪੱਧਰੀ ਖਿੱਚ ਤੇ ਦਿਲਕਸ਼ ਅਸਥਾਨਾਂ ਨੂੰ ਦੁਨੀਆ ਨਾਲ ਸਾਂਝਾ ਕਰਨ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਉਨ੍ਹਾਂ ਕਿਹਾ ਕਿ 71ਵੇਂ ਮਿਸ ਵਰਲਡ 2023 ’ਚ ਭਾਰਤ ਦੀ ਇਕ ਮਹੀਨੇ ਦੀ ਯਾਤਰਾ ਦੌਰਾਨ 130 ਰਾਸ਼ਟਰੀ ਚੈਂਪੀਅਨਾਂ ਦੀਆਂ ਉਪਲਬਧੀਆਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ, ਕਿਉਂਕਿ ਅਸੀਂ 71ਵਾਂ ਤੇ ਹੁਣ ਤੱਕ ਦਾ ਸਭ ਤੋਂ ਸ਼ਾਨਦਾਰ ਮਿਸ ਵਰਲਡ ਫਾਈਨਲ ਕਰਨ ਜਾ ਰਹੇ ਹਾਂ।

ਕਰੀਬ ਇਕ ਮਹੀਨੇ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ’ਚ 130 ਤੋਂ ਜ਼ਿਆਦਾ ਦੇਸ਼ਾਂ ਦੀਆਂ ਸੁੰਦਰੀਆਂ ਹਿੱਸਾ ਲੈਣਗੀਆਂ। ਸੁੰਦਰਤਾ ਮੁਕਾਬਲੇ ਦਾ ਭਾਰਤ ’ਚ ਪ੍ਰਚਾਰ-ਪ੍ਰਸਾਰ ਕਰਨ ਲਈ ਇੱਥੇ ਆਈ ਮੌਜੂਦਾ ਵਿਸ਼ਵ ਸੁੰਦਰੀ ਕਰੋਲਿਨਾ ਬਿਲਾਵਸਕਾ (ਪੋਲੈਂਡ) ਨੇ ਕਿਹਾ ਕਿ ਉਹ ਅਪਣਾ ਤਾਜ ਇਸ ਖ਼ੂਬਸੂਰਤ ਦੇਸ਼ ’ਚ ਦੂਜੀ ਉਮੀਦਵਾਰ ਨੂੰ ਸੌਂਪਣ ਲਈ ਉਤਸ਼ਾਹਤ ਹੈ।

ਭਾਰਤ ਨੇ ਛੇ ਵਾਰੀ ਇਹ ਮਿਆਰੀ ਖਿਤਾਬ ਜਿਤਿਆ ਹੈ। ਰੀਤਾ ਫਾਰੀਆ ਨੇ 1966 ’ਚ ਇਹ ਮੁਕਾਬਲਾ ਜਿਤਿਆ ਸੀ ਜਦਕਿ ਐਸ਼ਵਰਿਆ ਰਾਏ ਨੇ 1994 ’ਚ, ਡਾਇਨਾ ਹੈਡਨ ਨੇ 1997 ’ਚ, ਯੁਕਤਾ ਮੁਖੀ ਨੇ 1999 ’ਚ, ਪਿ੍ਯੰਕਾ ਚੋਪੜਾ ਨੇ 2000 ’ਚ ਤੇ ਮਾਨੁਸ਼ੀ ਛਿੱਲਰ ਨੇ 2017 ’ਚ ਇਹ ਖਿਤਾਬ ਅਪਣੇ ਨਾਂ ਕੀਤਾ ਸੀ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement