
ਕੋਹਲੀ ਸਿਰਫ 14 ਦੌੜਾਂ ਹੀ ਬਣਾ ਸਕੇ
ਨਵੀਂ ਦਿੱਲੀ: ਵਿਰਾਟ ਕੋਹਲੀ ਆਸਟ੍ਰੇਲੀਆ ਖਿਲਾਫ਼ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਜਲਦੀ ਹੀ ਆਊਟ ਹੋ ਗਏ ਸਨ। ਕੋਹਲੀ ਸਿਰਫ 14 ਦੌੜਾਂ ਹੀ ਬਣਾ ਸਕੇ। ਕਿਸੇ ਵੀ ਬੱਲੇਬਾਜ਼ ਦਾ ਆਊਟ ਹੋਣਾ ਕ੍ਰਿਕਟ ਦਾ ਹਿੱਸਾ ਹੈ ਪਰ ਜਦੋਂ ਕੋਹਲੀ ਆਊਟ ਹੋ ਕੇ ਪੈਵੇਲੀਅਨ ਪਰਤਿਆ ਅਤੇ ਕੁਝ ਹੀ ਮਿੰਟਾਂ ਬਾਅਦ ਉਸ ਦੀ ਇਕ ਤਸਵੀਰ ਸਾਹਮਣੇ ਆਈ, ਜਿਸ ਨੂੰ ਲੈ ਕੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਜਾ ਰਿਹਾ ਹੈ। ਕੋਹਲੀ ਦਾ ਇਹ ਐਕਸ਼ਨ ਪ੍ਰਸ਼ੰਸਕਾਂ ਨੂੰ ਇੰਨਾ ਪਰੇਸ਼ਾਨ ਕਰ ਰਿਹਾ ਸੀ ਕਿ ਉਨ੍ਹਾਂ ਨੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਨੂੰ ਗਾਲ੍ਹਾਂ ਕੱਢ ਦਿਤੀਆਂ। ਆਖਿਰ ਕੋਹਲੀ ਦੀ ਉਸ ਤਸਵੀਰ 'ਚ ਕੀ ਸੀ? ਜਿਸ ਨਾਲ ਪ੍ਰਸ਼ੰਸਕ ਨਾਰਾਜ਼ ਹੋਏ। ਉਸ ਨੇ ਅਜਿਹਾ ਕੀ ਕੀਤਾ ਕਿ ਸੋਸ਼ਲ ਮੀਡੀਆ 'ਤੇ ਟ੍ਰੋਲ ਹੋਣੇ ਸ਼ੁਰੂ ਹੋ ਗਏ ਅਤੇ ਸਚਿਨ ਤੇਂਦੁਲਕਰ ਨਾਲ ਤੁਲਨਾ ਸ਼ੁਰੂ ਹੋ ਗਈ।
ਇਹ ਵੀ ਪੜ੍ਹੋ: ਸੰਗਰੂਰ 'ਚ ਵਾਪਰੇ ਹਾਦਸੇ ਨੇ ਖੋਹਿਆ ਮਾਪਿਆਂ ਦਾ ਪੁੱਤ, ਨੌਜਵਾਨ ਦੀ ਹੋਈ ਮੌਤ
ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਪਹਿਲੀ ਪਾਰੀ 'ਚ ਆਊਟ ਹੋਣ ਤੋਂ ਬਾਅਦ ਵਿਰਾਟ ਕੋਹਲੀ ਜਦੋਂ ਪੈਵੇਲੀਅਨ ਪਰਤਿਆ ਤਾਂ ਉਸ ਤੋਂ ਕੁਝ ਮਿੰਟਾਂ ਬਾਅਦ ਹੀ ਉਹ ਖਾਣਾ ਖਾਂਦੇ ਨਜ਼ਰ ਆਏ। ਇਸ ਨਾਲ ਸ਼ਾਇਦ ਹੀ ਕੋਈ ਨਾਰਾਜ਼ ਹੋਵੇਗਾ। ਸੋਸ਼ਲ ਮੀਡੀਆ 'ਤੇ ਵਿਰਾਟ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਹਨ ਕਿਉਂਕਿ ਵਾਇਰਲ ਫੋਟੋ 'ਚ ਵਿਕਟ ਗੁਆਉਣ ਦਾ ਕੋਈ ਦਰਦ ਉਨ੍ਹਾਂ ਦੇ ਚਿਹਰੇ 'ਤੇ ਨਜ਼ਰ ਨਹੀਂ ਆ ਰਿਹਾ ਸੀ। ਖਾਣਾ ਖਾਂਦੇ ਸਮੇਂ ਉਹ ਕੋਲ ਖੜ੍ਹੇ ਈਸ਼ਾਨ ਕਿਸ਼ਨ ਅਤੇ ਸ਼ੁਭਮਨ ਗਿੱਲ ਨਾਲ ਹੱਸਦੇ-ਹੱਸਦੇ ਗੱਲਾਂ ਕਰਦੇ ਨਜ਼ਰ ਆਏ। ਬਸ ਇਸ 'ਤੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਸ਼ੀਸ਼ਾ ਦਿਖਾਉਣਾ ਸ਼ੁਰੂ ਕਰ ਦਿੱਤਾ ਅਤੇ ਸਚਿਨ ਤੇਂਦੁਲਕਰ ਦੇ ਪੁਰਾਣੇ ਬਿਆਨ ਦਾ ਜ਼ਿਕਰ ਹੋਣ ਲੱਗਾ।
ਇਹ ਵੀ ਪੜ੍ਹੋ: ਲੁਧਿਆਣਾ: IELTS ਸੈਂਟਰ 'ਚ ਕੋਚਿੰਗ ਦੇਣ ਗਈ ਟੀਚਰ ਨਾਲ ਹੋ ਗਿਆ ਕਾਰਾ, ਜਦੋਂ ਵੇਖਿਆ CCTV ਤਾਂ ਪੈਰੋਂ ਹੇਠ ਖਿਸਕੀ ਜ਼ਮੀਨ!
ਇਕ ਤਾਂ ਵਿਰਾਟ ਟੈਸਟ ਦੀ ਵਿਸ਼ਵ ਚੈਂਪੀਅਨਸ਼ਿਪ ਵਿਚ 14 ਦੌੜਾਂ ਬਣਾ ਕੇ ਆਊਟ ਹੋ ਗਏ। ਕਿਸੇ ਤਰ੍ਹਾਂ ਪ੍ਰਸ਼ੰਸਕਾਂ ਨੇ ਉਸ ਨੂੰ ਬਰਦਾਸ਼ਤ ਕੀਤਾ ਪਰ ਇਸ ਤੋਂ ਬਾਅਦ ਉਸ ਦੀ ਖਾਣਾ ਖਾਂਦੇ ਸਮੇਂ ਜੋ ਤਸਵੀਰ ਸਾਹਮਣੇ ਆਈ, ਉਸ ਨੇ ਸੋਸ਼ਲ ਮੀਡੀਆ ਯੂਜ਼ਰਸ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ।
ਕੋਹਲੀ ਦੀ ਇਸ ਫੋਟੋ ਤੋਂ ਬਾਅਦ ਸਚਿਨ ਤੇਂਦੁਲਕਰ ਦਾ ਬਿਆਨ ਵਾਇਰਲ ਹੋਇਆ ਸੀ, ਜਿਸ 'ਚ ਉਨ੍ਹਾਂ ਕਿਹਾ ਸੀ ਕਿ 2003 ਵਿਸ਼ਵ ਕੱਪ ਦੇ ਫਾਈਨਲ 'ਚ ਆਊਟ ਹੋਣ ਤੋਂ ਬਾਅਦ ਉਨ੍ਹਾਂ ਨੇ 3 ਦਿਨ ਤੱਕ ਖਾਣਾ ਨਹੀਂ ਖਾਧਾ। ਸਚਿਨ ਦੀ ਇਸ ਪੋਸਟ ਨੂੰ ਇੱਕ ਯੂਜ਼ਰ ਨੇ ਸ਼ੇਅਰ ਕੀਤਾ ਸੀ।