PM ਮੋਦੀ ਤੋਂ ਇਲਾਵਾ 30 ਕੈਬਨਿਟ ਮੰਤਰੀਆਂ, 5 ਰਾਜ ਮੰਤਰੀਆਂ (ਸੁਤੰਤਰ ਚਾਰਜ) ਅਤੇ 36 ਰਾਜ ਮੰਤਰੀਆਂ ਨੇ ਸਹੁੰ ਚੁੱਕੀ, ਵੇਖੋ ਪੂਰੀ ਸੂਚੀ
Published : Jun 9, 2024, 10:54 pm IST
Updated : Jun 9, 2024, 10:58 pm IST
SHARE ARTICLE
Modi Cabinet Swearing in Ceremony.
Modi Cabinet Swearing in Ceremony.

ਨਰਿੰਦਰ ਮੋਦੀ ਨੇ ਲਗਾਤਾਰ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕੀ, ਨਹਿਰੂ ਦੇ ਰੀਕਾਰਡ ਦੀ ਬਰਾਬਰੀ ਵੀ ਕੀਤੀ

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਨਰਿੰਦਰ ਮੋਦੀ ਨੇ 18ਵੀਂ ਲੋਕ ਸਭਾ ਚੋਣਾਂ ’ਚ ਕੌਮੀ ਜਮਹੂਰੀ ਗਠਜੋੜ (ਐੱਨ.ਡੀ.ਏ.) ਦੀ ਜਿੱਤ ਤੋਂ ਬਾਅਦ ਐਤਵਾਰ ਨੂੰ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਇੱਥੇ ਰਾਸ਼ਟਰਪਤੀ ਭਵਨ ’ਚ ਕਰਵਾਏ ਇਕ ਸਮਾਰੋਹ ’ਚ ਉਨ੍ਹਾਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਇਸ ਦੇ ਨਾਲ ਹੀ ਮੋਦੀ ਨੇ ਜਵਾਹਰ ਲਾਲ ਨਹਿਰੂ ਦੇ ਲਗਾਤਾਰ ਤਿੰਨ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਦੇ ਰੀਕਾਰਡ ਦੀ ਬਰਾਬਰੀ ਕਰ ਲਈ। 

ਮੋਦੀ ਤੋਂ ਇਲਾਵਾ ਭਾਜਪਾ ਦੇ ਸੀਨੀਅਰ ਨੇਤਾ ਰਾਜਨਾਥ ਸਿੰਘ, ਅਮਿਤ ਸ਼ਾਹ, ਨਿਤਿਨ ਗਡਕਰੀ, ਨਿਰਮਲਾ ਸੀਤਾਰਮਨ, ਜੇ.ਪੀ. ਨੱਢਾ, ਸ਼ਿਵਰਾਜ ਸਿੰਘ ਚੌਹਾਨ, ਐਸ. ਜੈਸ਼ੰਕਰ, ਮਨੋਹਰ ਲਾਲ ਖੱਟਰ, ਪੀਯੂਸ਼ ਗੋਇਲ ਨੇ ਵੀ ਮੰਤਰੀ ਵਜੋਂ ਸਹੁੰ ਚੁਕੀ। ਭਾਜਪਾ ਦੇ ਕੌਮੀ ਪ੍ਰਧਾਨ ਨੱਢਾ ਪੰਜ ਸਾਲ ਬਾਅਦ ਕੇਂਦਰੀ ਕੈਬਨਿਟ ’ਚ ਵਾਪਸ ਆਏ ਹਨ। ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਇਲਾਵਾ ਪੰਜ ਸਹਿਯੋਗੀ ਪਾਰਟੀਆਂ ਦੇ ਇਕ-ਇਕ ਮੰਤਰੀ ਨੇ ਵੀ ਸਹੁੰ ਚੁੱਕੀ। 

ਮੰਤਰੀਆਂ ਦੀ ਪੂਰੀ ਸੂਚੀ:

ਰਾਜਨਾਥ ਸਿੰਘ (ਯੂ.ਪੀ. ਤੋਂ ਲੋਕ ਸਭਾ ਮੈਂਬਰ), ਅਮਿਤ ਸ਼ਾਹ (ਗੁਜਰਾਤ ਤੋਂ ਲੋਕ ਸਭਾ ਮੈਂਬਰ), ਨਿਤਿਨ ਗਡਕਰੀ (ਮਹਾਰਾਸ਼ਟਰ ਤੋਂ ਲੋਕ ਸਭਾ ਮੈਂਬਰ), ਜੇ.ਪੀ. ਨੱਡਾ (ਹਿਮਾਚਲ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ), ਸ਼ਿਵਰਾਜ ਸਿੰਘ ਚੌਹਾਨ (ਸਾਬਕਾ ਮੁੱਖ ਮੰਤਰੀ - ਮੱਧ ਪ੍ਰਦੇਸ਼), ਨਿਰਮਲਾ ਸੀਤਾਰਮਨ (ਕਰਨਾਟਕ ਤੋਂ ਲੋਕ ਸਭਾ ਮੈਂਬਰ), ਐਸ. ਜੈਸ਼ੰਕਰ (ਲੋਕ ਸਭਾ ਮੈਂਬਰ, ਗੁਜਰਾਤ), ਮਨੋਹਰ ਲਾਲ ਖੱਟਰ (ਲੋਕ ਸਭਾ ਮੈਂਬਰ, ਹਰਿਆਣਾ), ਐਚ.ਡੀ. ਕੁਮਾਰਸਵਾਮੀ (ਲੋਕ ਸਭਾ ਮੈਂਬਰ, ਕਰਨਾਟਕ), ਪੀਯੂਸ਼ ਗੋਇਲ (ਮਹਾਰਾਸ਼ਟਰ ਤੋਂ ਲੋਕ ਸਭਾ ਮੈਂਬਰ), ਧਰਮਿੰਦਰ ਪ੍ਰਧਾਨ (ਉੜੀਸਾ ਤੋਂ ਲੋਕ ਸਭਾ ਮੈਂਬਰ), ਜੀਤਨ ਰਾਮ ਮਾਂਝੀ (ਬਿਹਾਰ ਤੋਂ ਲੋਕ ਸਭਾ ਮੈਂਬਰ), ਲਲਨ ਸਿੰਘ (ਬਿਹਾਰ ਤੋਂ ਲੋਕ ਸਭਾ ਮੈਂਬਰ), ਸਰਬਾਨੰਦ ਸੋਨੋਵਾਲ (ਅਸਾਮ ਤੋਂ ਲੋਕ ਸਭਾ ਮੈਂਬਰ), ਡਾ. ਵਰਿੰਦਰ ਕੁਮਾਰ ਖਟਿਕ (ਆਸਾਮ ਤੋਂ ਲੋਕ ਸਭਾ ਮੈਂਬਰ) ਕੇ. ਰਾਮ ਮੋਹਨ ਨਾਇਡੂ (ਆਂਧਰਾ ਤੋਂ ਲੋਕ ਸਭਾ ਮੈਂਬਰ), ਪ੍ਰਹਿਲਾਦ ਜੋਸ਼ੀ (ਕਰਨਾਟਕ, ਲੋਕ ਸਭਾ ਮੈਂਬਰ), ਜੁਲ ਓਰਾਮ (ਉੜੀਸਾ, ਲੋਕ ਸਭਾ ਮੈਂਬਰ), ਗਿਰੀਰਾਜ ਸਿੰਘ (ਬਿਹਾਰ ਤੋਂ ਲੋਸ ਸੰਸਦ ਮੈਂਬਰ), ਅਸ਼ਵਨੀ ਵੈਸ਼ਨਵ (ਰਾਜ ਸਭਾ ਮੈਂਬਰ), ਜੋਤੀਰਾਦਿੱਤਿਆ ਸਿੰਧੀਆ (ਮੱਧ ਪ੍ਰਦੇਸ਼ ਤੋਂ ਲੋਕ ਸਭਾ ਸੰਸਦ ਮੈਂਬਰ), ਭੂਪੇਂਦਰ ਯਾਦਵ (ਹਰਿਆਣਾ), ਗਜੇਂਦਰ ਸਿੰਘ ਸ਼ੇਖਾਵਤ (ਰਾਜਸਥਾਨ), ਅੰਨਪੂਰਨਾ ਦੇਵੀ (ਝਾਰਖੰਡ), ਕਿਰਨ ਰਿਜਿਜੂ (ਅਰੁਣਾਚਲ ਪ੍ਰਦੇਸ਼), ਹਰਦੀਪ ਸਿੰਘ ਪੁਰੀ, ਮਨਸੁਖ ਮਾਂਡਵੀਆ (ਗੁਜਰਾਤ ਤੋਂ ਸੰਸਦ ਮੈਂਬਰ), ਜੀ. ਕਿਸ਼ਨ ਰੈੱਡੀ (ਤੇਲੰਗਾਨਾ ਤੋਂ ਸੰਸਦ ਮੈਂਬਰ), ਚਿਰਾਗ ਪਾਸਵਾਨ (ਬਿਹਾਰ ਦੇ ਹਾਜੀਪੁਰ ਤੋਂ ਸੰਸਦ ਮੈਂਬਰ), ਸੀ.ਆਰ. ਪਾਟਿਲ (ਗੁਜਰਾਤ ਤੋਂ ਸੰਸਦ ਮੈਂਬਰ) ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁਕੀ।

ਇਸ ਦੌਰਾਨ ਇੰਦਰਜੀਤ ਸਿੰਘ, ਜਤਿੰਦਰ ਸਿੰਘ, ਅਰਜੁਨ ਰਾਮ ਮੇਘਵਾਲ, ਪ੍ਰਤਾਪਰਾਓ ਗਣਪਤ ਰਾਜਵ ਜਾਧਵ (ਮਹਾਰਾਸ਼ਟਰ), ਜਯੰਤ ਚੌਧਰੀ (ਆਰ.ਐਲ.ਡੀ.) ਨੇ ਸੁਤੰਤਰ ਚਾਰਜ ਦੇ ਨਾਲ ਮੰਤਰੀ ਵਜੋਂ ਸਹੁੰ ਚੁੱਕੀ।

ਰਾਜ ਮੰਤਰੀ ਵਜੋਂ ਜਿਤਿਨ ਪ੍ਰਸਾਦ, ਸ਼੍ਰੀਪਦ ਯੇਸੋ ਨਾਇਕ, ਪੰਕਜ ਚੌਧਰੀ (ਯੂ.ਪੀ. ਤੋਂ ਲੋਕ ਸਭਾ ਮੈਂਬਰ), ਕਿ੍ਰਸ਼ਨ ਪਾਲ ਗੁਰਜਰ (ਹਰਿਆਣਾ ਤੋਂ ਲੋਕ ਸਭਾ ਮੈਂਬਰ), ਰਾਮਦਾਸ ਅਠਾਵਲੇ (ਮਹਾਰਾਸ਼ਟਰ ਤੋਂ ਲੋਕ ਸਭਾ ਸੰਸਦ ਮੈਂਬਰ), ਰਾਮਨਾਥ ਠਾਕੁਰ (ਬਿਹਾਰ ਤੋਂ ਲੋਕ ਸਭਾ ਮੈਂਬਰ), ਨਿਤਿਆਨੰਦ ਰਾਏ (ਬਿਹਾਰ ਤੋਂ ਲੋਕ ਸਭਾ ਮੈਂਬਰ), ਅਨੁਪ੍ਰਿਆ ਪਟੇਲ (ਯੂ.ਪੀ. ਤੋਂ ਐਮ.ਪੀ.), ਵੀ. ਸੋਮੰਨਾ (ਕਰਨਾਟਕ ਤੋਂ ਸੰਸਦ ਮੈਂਬਰ), ਚੰਦਰਸ਼ੇਖਰ ਪੇਮਸਾਨੀ (ਕਰਨਾਟਕ ਤੋਂ ਸੰਸਦ ਮੈਂਬਰ), ਪ੍ਰੋ. ਐਸ.ਪੀ. ਸਿੰਘ ਬਘੇਲ (ਯੂ.ਪੀ. ਤੋਂ ਸੰਸਦ ਮੈਂਬਰ), ਸ਼ੋਭਾ ਕਰੰਦਲਾਜੇ (ਕਰਨਾਟਕ ਤੋਂ ਸੰਸਦ ਮੈਂਬਰ), ਕੀਰਤੀਵਰਧਨ ਸਿੰਘ (ਗੋਂਡਾ, ਯੂ.ਪੀ. ਤੋਂ ਸੰਸਦ ਮੈਂਬਰ), ਬਨਵਾਰੀ ਲਾਲ ਵਰਮਾ (ਯੂ.ਪੀ. ਤੋਂ ਰਾਜ ਸਭਾ ਮੈਂਬਰ), ਸ਼ਾਂਤਨੂ ਠਾਕੁਰ (ਪਛਮੀ ਬੰਗਾਲ ਤੋਂ ਸੰਸਦ ਮੈਂਬਰ), ਸੁਰੇਸ਼ ਗੋਪੀ (ਕੇਰਲ ਤੋਂ ਭਾਜਪਾ ਦੇ ਪਹਿਲੇ ਸੰਸਦ ਮੈਂਬਰ), ਐਲ. ਮੁਰੂਗਨ (ਤਾਮਿਲਨਾਡੂ), ਅਜੈ ਤਮਟਾ (ਉੱਤਰਾਖੰਡ ਤੋਂ ਸੰਸਦ ਮੈਂਬਰ), ਬੰਡੀ ਸੰਜੇ ਕੁਮਾਰ (ਤੇਲੰਗਾਨਾ ਤੋਂ ਸੰਸਦ ਮੈਂਬਰ), ਕਮਲੇਸ਼ ਪਾਸਵਾਨ (ਯੂ.ਪੀ. ਤੋਂ ਸੰਸਦ ਮੈਂਬਰ), ਭਗੀਰਥ ਚੌਧਰੀ (ਰਾਜਸਥਾਨ ਤੋਂ ਸੰਸਦ ਮੈਂਬਰ), ਸਤੀਸ਼ ਚੰਦਰ ਦੂਬੇ (ਬਿਹਾਰ ਤੋਂ ਰਾਜ ਸਭਾ ਮੈਂਬਰ), ਸੰਜੇ ਸੇਠ (ਝਾਰਖੰਡ ਤੋਂ ਲੋਕ ਸਭਾ ਮੈਂਬਰ), ਰਵਨੀਤ ਸਿੰਘ ਬਿੱਟੂ (ਪੰਜਾਬ ਤੋਂ ਸਾਬਕਾ ਸੰਸਦ ਮੈਂਬਰ), ਦੁਰਗਾ ਦਾਸ ਉਈਕੇ, ਰਕਸ਼ਾ ਖੜਸੇ, (ਮਹਾਰਾਸ਼ਟਰ ਤੋਂ ਸੰਸਦ ਮੈਂਬਰ), ਸੁਕਾਂਤਾ ਮਜੂਮਦਾਰ (ਬਲੂਰਘਾਟ, ਪਛਮੀ ਬੰਗਾਲ ਤੋਂ ਸੰਸਦ ਮੈਂਬਰ), ਸੁਕਾਂਤਾ ਮਜੂਮਦਾਰ (ਪਛਮੀ ਬੰਗਾਲ ਤੋਂ ਸੰਸਦ ਮੈਂਬਰ), ਸਾਵਿਤਰੀ ਠਾਕੁਰ (ਮੱਧ ਪ੍ਰਦੇਸ਼ ਤੋਂ ਸੰਸਦ ਮੈਂਬਰ), ਤੋਖਾਨ ਸਾਹੂ (ਛੱਤੀਸਗੜ੍ਹ), ਰਾਜ ਭੂਸ਼ਣ ਚੌਧਰੀ (ਬਿਹਾਰ ਤੋਂ ਸੰਸਦ ਮੈਂਬਰ), ਬੀ. ਸ਼੍ਰੀਨਿਵਾਸ ਵਰਮਾ, ਹਰਸ਼ ਮਲਹੋਤਰਾ (ਦਿੱਲੀ ਤੋਂ ਸੰਸਦ ਮੈਂਬਰ), ਨੀਮੁਬੇਨ ਜਯੰਤੀਭਾਈ ਬੰਭਾਨੀਆ ਨੇ ਸਹੁੰ ਚੁਕੀ।

ਨਹਿਰੂ ਦੇ ਰੀਕਾਰਡ ਦੀ ਕੀਤੀ ਬਰਾਬਰੀ

2014 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਦੀ ਜਿੱਤ ਤੋਂ ਬਾਅਦ ਮੋਦੀ ਪਹਿਲੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। ਇਸ ਤੋਂ ਬਾਅਦ 17ਵੀਂ ਲੋਕ ਸਭਾ ਚੋਣਾਂ ਭਾਰੀ ਬਹੁਮਤ ਨਾਲ ਜਿੱਤਣ ਤੋਂ ਬਾਅਦ ਉਹ ਲਗਾਤਾਰ ਦੂਜੀ ਵਾਰ ਪ੍ਰਧਾਨ ਮੰਤਰੀ ਬਣੇ। ਨਹਿਰੂ 1947 ’ਚ ਆਜ਼ਾਦੀ ਤੋਂ ਬਾਅਦ ਸੱਭ ਤੋਂ ਲੰਮੇ ਸਮੇਂ ਤਕ ਸੇਵਾ ਕਰਨ ਵਾਲੇ ਭਾਰਤੀ ਪ੍ਰਧਾਨ ਮੰਤਰੀ ਹਨ। 27 ਮਈ 1964 ਨੂੰ ਉਨ੍ਹਾਂ ਦੀ ਮੌਤ ਹੋ ਗਈ ਅਤੇ ਉਹ ਉਸ ਸਮੇਂ ਵੀ ਦੇਸ਼ ਦੇ ਪ੍ਰਧਾਨ ਮੰਤਰੀ ਸਨ। 1952 ’ਚ ਹੋਈਆਂ ਪਹਿਲੀਆਂ ਆਮ ਚੋਣਾਂ ਜਿੱਤਣ ਤੋਂ ਬਾਅਦ, ਉਹ ਪਹਿਲੀ ਵਾਰ ਪ੍ਰਧਾਨ ਮੰਤਰੀ ਚੁਣੇ ਗਏ। ਇਸ ਤੋਂ ਬਾਅਦ ਕਾਂਗਰਸ ਨੇ 1957 ਅਤੇ 1962 ਦੀਆਂ ਆਮ ਚੋਣਾਂ ਵੀ ਜਿੱਤੀਆਂ ਅਤੇ ਨਹਿਰੂ ਮੁੜ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। 

2024 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਪੂਰਨ ਬਹੁਮਤ ਨਹੀਂ ਮਿਲ ਸਕਿਆ ਹੈ। ਇਸ ਨੇ 240 ਸੀਟਾਂ ਜਿੱਤੀਆਂ। ਹਾਲਾਂਕਿ, ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਨੇ 293 ਸੀਟਾਂ ਨਾਲ ਬਹੁਮਤ ਦਾ ਅੰਕੜਾ ਪਾਰ ਕਰ ਲਿਆ। ਇਸ ਤੋਂ ਬਾਅਦ ਹਾਲ ਹੀ ’ਚ ਐਨ.ਡੀ.ਏ. ਦੀ ਬੈਠਕ ’ਚ ਮੋਦੀ ਨੂੰ ਭਾਜਪਾ ਅਤੇ ਐਨ.ਡੀ.ਏ. ਸੰਸਦੀ ਦਲ ਦਾ ਨੇਤਾ ਚੁਣਿਆ ਗਿਆ ਸੀ। ਨੇਤਾ ਚੁਣੇ ਜਾਣ ਤੋਂ ਬਾਅਦ ਮੋਦੀ ਰਾਸ਼ਟਰਪਤੀ ਭਵਨ ਗਏ ਅਤੇ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਭਾਜਪਾ ਦੇ ਸੀਨੀਅਰ ਨੇਤਾਵਾਂ ਤੋਂ ਇਲਾਵਾ ਜੇ.ਡੀ. (ਐਸ) ਨੇਤਾ ਐਚ.ਡੀ. ਕੁਮਾਰਸਵਾਮੀ ਸਮੇਤ ਐਨ.ਡੀ.ਏ. ਦੇ ਕਈ ਪ੍ਰਮੁੱਖ ਨੇਤਾਵਾਂ ਨੇ ਸਹੁੰ ਚੁਕੀ।

ਦੇਸ਼-ਵਿਦੇਸ਼ ਦੇ ਕਈ ਚੋਟੀ ਦੇ ਨੇਤਾ ਵੀ ਸ਼ਾਮਲ ਹੋਏ
ਸਹੁੰ ਚੁੱਕ ਸਮਾਰੋਹ ’ਚ ਦੇਸ਼-ਵਿਦੇਸ਼ ਦੇ ਕਈ ਚੋਟੀ ਦੇ ਨੇਤਾ ਵੀ ਸ਼ਾਮਲ ਹੋਏ। ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ, ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਲ ‘ਪ੍ਰਚੰਡ’ ਅਤੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਸਮੇਤ ਭਾਰਤ ਦੇ ਗੁਆਂਢੀ ਅਤੇ ਹਿੰਦ ਮਹਾਂਸਾਗਰ ਖੇਤਰ ਦੇ ਕਈ ਚੋਟੀ ਦੇ ਨੇਤਾ ਇਸ ਮੌਕੇ ’ਤੇ ਮੌਜੂਦ ਸਨ। 

ਮੌਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਕੁਮਾਰ ਜਗਨਾਥ, ਭੂਟਾਨ ਦੇ ਉਨ੍ਹਾਂ ਦੇ ਹਮਰੁਤਬਾ ਸ਼ੇਰਿੰਗ ਤੋਬਗੇ, ਬੰਗਲਾਦੇਸ਼ ਦੀ ਰਾਸ਼ਟਰਪਤੀ ਸ਼ੇਖ ਹਸੀਨਾ ਅਤੇ ਸੇਸ਼ੇਲਜ਼ ਦੇ ਉਪ ਰਾਸ਼ਟਰਪਤੀ ਅਹਿਮਦ ਅਫੀਫ ਵੀ ਸਹੁੰ ਚੁੱਕ ਸਮਾਰੋਹ ਵਿਚ ਸ਼ਾਮਲ ਹੋਏ। ਮੁਏਜ਼ੂ ਦੀ ਯਾਤਰਾ ਵਿਦੇਸ਼ੀ ਨੇਤਾਵਾਂ ਵਿਚ ਮਹੱਤਵਪੂਰਨ ਹੈ ਕਿਉਂਕਿ ਇਹ ਭਾਰਤ ਅਤੇ ਮਾਲਦੀਵ ਵਿਚਾਲੇ ਸਬੰਧਾਂ ਵਿਚ ਚੱਲ ਰਹੇ ਤਣਾਅ ਦੇ ਸਮੇਂ ਹੋ ਰਹੀ ਹੈ। ਸਹੁੰ ਚੁੱਕ ਸਮਾਰੋਹ ’ਚ ਸ਼ਾਮਲ ਹੋਣ ਤੋਂ ਬਾਅਦ ਸਾਰੇ ਨੇਤਾ ਰਾਸ਼ਟਰਪਤੀ ਭਵਨ ’ਚ ਰਾਸ਼ਟਰਪਤੀ ਮੁਰਮੂ ਵਲੋਂ ਦਿਤੇ ਰਾਤਰੀਭੋਜ ’ਚ ਵੀ ਸ਼ਾਮਲ ਹੋਏ। 

ਖੇਤਰੀ ਸਮੂਹ ਸਾਰਕ (ਦਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ) ਦੇਸ਼ਾਂ ਦੇ ਨੇਤਾ ਮੋਦੀ ਦੇ ਪਹਿਲੇ ਸਹੁੰ ਚੁੱਕ ਸਮਾਰੋਹ ਵਿਚ ਸ਼ਾਮਲ ਹੋਏ ਸਨ ਜਦੋਂ ਉਨ੍ਹਾਂ ਨੇ ਭਾਜਪਾ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਜਦੋਂ ਮੋਦੀ 2019 ’ਚ ਲਗਾਤਾਰ ਦੂਜੀ ਵਾਰ ਪ੍ਰਧਾਨ ਮੰਤਰੀ ਬਣੇ ਤਾਂ ਬਿਮਸਟੈਕ ਦੇਸ਼ਾਂ ਦੇ ਨੇਤਾ ਉਨ੍ਹਾਂ ਦੇ ਸਹੁੰ ਚੁੱਕ ਸਮਾਰੋਹ ’ਚ ਸ਼ਾਮਲ ਹੋਏ ਸਨ।  

ਮੰਤਰੀ ਦਾ ਅਹੁਦਾ ਮਿਲਣ ’ਤੇ ਐਨ.ਡੀ.ਏ. ਆਗੂਆਂ ਦੀ ਪ੍ਰਤੀਕਿਰਿਆ

‘‘ਮੈਂ ਚੌਥੀ ਵਾਰੀ ਵਿਰੋਧੀ ਧਿਰ ਦੀ ਕਤਾਰ ’ਚ ਨਹੀਂ ਬੈਠਣਾ ਚਾਹੁੰਦਾ ਸੀ। ਭਾਜਪਾ ਨੇ ਮੇਰਾ ਸੁਪਨਾ ਪੂਰਾ ਕੀਤਾ ਅਤੇ ਕਿਹਾ ਕਿ ਭਾਵੇਂ ਅਸੀਂ (ਚੋਣਾਂ ’ਚ) ਜਿੱਤੀਏ ਜਾਂ ਨਹੀਂ, ਪੰਜਾਬ ਪਹਿਲ ਹੈ। ਇਸ ਨੇ ਮੈਨੂੰ ਮੰਤਰੀ ਦਾ ਅਹੁਦਾ ਦਿਤਾ, ਭਾਵੇਂ ਹੀ ਮੈਂ ਚੁਣਿਆ ਨਹੀਂ ਗਿਆ। ਅਜਿਹਾ ਇਸ ਲਈ ਹੈ ਕਿਉਂਕਿ ਪੰਜਾਬ ਐਨ.ਡੀ.ਏ. ਸਰਕਾਰ ਦੀ ਪਹਿਲ ’ਚ ਹੈ। ਭਾਜਪਾ ਅਤੇ ਐਨ.ਡੀ.ਏ. ਸਰਕਾਰ ਪੰਜਾਬ ਨੂੰ ਸਹੀ ਰਸਤੇ ’ਤੇ ਵਾਪਸ ਲਿਆਉਣਾ ਚਾਹੁੰਦੀ ਹੈ।’’ 

-ਰਵਨੀਤ ਸਿੰਘ ਬਿੱਟੂ

‘‘ਅਰੁਣਾਚਲ ਪ੍ਰਦੇਸ਼, ਨਰਿੰਦਰ ਮੋਦੀ ਜੀ, ਭਾਜਪਾ ਅਤੇ ਭਾਰਤ ਦੇ ਲੋਕਾਂ ਨੂੰ ਧਨਵਾਦ, ਮੈਂ ਜ਼ਿਆਦਾ ਉਤਸ਼ਾਹ ਅਤੇ ਸਮਰਪਣ ਨਾਲ ਦੇਸ਼ ਦੀ ਸੇਵਾ ਕਰਾਂਗਾ।’’ 

-ਕੈਬਨਿਟ ਮੰਤਰੀ ਕਿਰਨ ਰਿਜੀਜੂ (ਅਰੁਣਾਚਲ ਪਛਮੀ ਭਾਜਪਾ ਦੇ ਸੰਸਦ ਮੈਂਬਰ)

‘‘ਮੋਦੀ ਦਾ ਮੈਨੂੰ ਕੈਬਨਿਟ ’ਚ ਸ਼ਾਮਲ ਕਰਨਾ ਅਰਥ ਰਖਦਾ ਹੈ ਅਤੇ ਤੇਲੁਗੂ ਸੂਬਿਆਂ ’ਚ ਭਾਜਪਾ ਨੂੰ ਮਾਣ ਮਿਲ ਰਿਹਾ ਹੈ।’’

-ਸ੍ਰੀਨਿਵਾਸ ਸ਼ਰਮਾ (ਆਂਧਰ ਪ੍ਰਦੇਸ਼ ਦੀ ਨਰਸਾਪੁਰਮ ਤੋਂ ਭਾਜਪਾ ਦੇ ਸੰਸਦ ਮੈਂਬਰ)

‘‘ਪ੍ਰਧਾਨ ਮੰਤਰੀ ਜੀ ਨੇ ਮੈਨੂੰ ਲਗਾਤਾਰ ਤੀਜੀ ਵਾਰੀ ਅਪਣੀ ਟੀਮ ’ਚ ਸ਼ਾਮਲ ਕਰ ਕੇ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦਿਤਾ ਹੈ। ਅਸੀਂ ਪ੍ਰਧਾਨ ਮੰਤਰੀ ਜੀ ਦੀ ਅਗਵਾਈ ’ਚ ਇਕ ਟੀਮ ਦੇ ਰੂਪ ’ਚ ਕੰਮ ਕਰਾਂਗੇ ਅਤੇ ਸਾਰੇ ਵਾਅਦਿਆਂ ਨੂੰ ਪੂਰਾ ਕਰਾਂਗੇ ਅਤੇ ਦੇਸ਼ ਦੀਆਂ ਉਮੀਦਾਂ ’ਤੇ ਖਰਾ ਉਤਰਾਂਗੇ।’’

-ਗਜੇਂਦਰ ਸਿੰਘ ਸ਼ੇਖਾਵਤ (ਜੋਧਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ)

‘‘ਸਾਡੀ ਪਾਰਟੀ ਨੇ ਮੈਨੂੰ ਤੁਮਕੁਰ ਤੋਂ ਮੌਕਾ ਦਿਤਾ। ਮੈਂ ਉਥੋਂ ਜਿਤਿਆ। ਪਾਰਟੀ ਨੇ ਮੈਨੂੰ ਜੋ ਵੱਖ-ਵੱਖ ਜ਼ਿੰਮੇਵਾਰਆਂ ਦਿਤੀਆਂ ਸਨ ਮੈਂ ਉਨ੍ਹਾਂ ਨੂੰ ਬਾਖੂਬੀ ਨਿਭਾਇਆ। ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ’ਚ ਰਖਦਿਆਂ ਸਾਡੇ ਸੂਬੇ ਅਤੇ ਕੇਂਦਰੀ ਅਗਵਾਈ ਨੇ ਮੈਨੂੰ ਇਹ ਮੌਕਾ ਦਿਤਾ ਹੈ। ਮੈਂ ਉਨ੍ਹਾਂ ਦਾ ਅਤੇ ਤੁਮਕੁਰ ਦੀ ਜਨਤਾ ਅਤੇ ਭਾਜਪਾ ਤੇ ਜੇ.ਡੀ.ਐੱਸ. ਦੋਹਾਂ ਦੇ ਕਾਰਕੁਨਾਂ ਅਤੇ ਆਗੂਆਂ ਦਾ ਧਨਵਾਦ ਕਰਦਾ ਹਾਂ।’’

-ਵੀ. ਸੋਮੰਨਾ (ਕਰਨਾਟਕ ਦੀ ਤੁਮਕੁਰ ਲੋਕ ਸਭਾ ਸੀਟ ਤੋਂ ਭਾਜਪਾ ਦੇ ਸੰਸਦ ਮੈਂਬਰ)

‘‘ਨਰਿੰਦਰ ਮੋਦੀ ਦੀ ਅਗਵਾਈ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੌਮੀ ਪ੍ਰਧਾਨ, ਗ੍ਰਹਿ ਮੰਤਰੀ ਅਤੇ ਰਖਿਆ ਮੰਤਰੀ ਨਾਲ ਚਰਚਾ ਤੋਂ ਬਾਅਦ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਨੇ ਮੈਨੂੰ ਚੁਣਿਆ ਅਤੇ ਮੈਨੂੰ ਮੌਕਾ ਦਿਤਾ। ਇਸ ਦਾ ਪੂਰਾ ਸਿਹਰਾ ਕਰਨਾਟਕ ਦੇ ਲੋਕਾਂ ਨੂੰ ਜਾਂਦਾ ਹੈ। ਮੇਰਾ ਇਰਾਦਾ ਇਸ ਮੌਕੇ ਦਾ ਪ੍ਰਯੋਗ ਕਰ ਕੇ ਦੇਸ਼ ਅਤੇ ਸੂਬੇ ਦੇ ਲੋਕਾਂ ਦੀ ਇਮਾਨਦਾਰੀ ਨਾਲ ਸੇਵਾ ਕਰਨਾ ਹੈ।’’

-ਐਚ.ਡੀ. ਕੁਮਾਰਸਵਾਮੀ (ਕਰਨਾਟਕ ਦੇ ਮਾਂਡਿਆ ਤੋਂ ਜਨਤਾ ਦਲ (ਐੱਸ) ਦੇ ਸੰਸਦ ਮੈਂਬਰ 

‘‘ਰਾਜ ਮੰਤਰੀ ਨਿਯੁਕਤ ਕਰਨ ਲਈ ਮੈਂ ਕਰੀਮਨਗਰ ਸੰਸਦੀ ਖੇਤਰ, ਭਾਜਪਾ ਪ੍ਰਧਾਨ ਜੇ.ਪੀ. ਨੱਢਾ, ਭਾਜਪਾ ਦੀ ਤੇਲੰਗਾਨਾ ਇਕਾਈ ਦੇ ਆਗੂਆਂ, ਕਾਰਕੁਨਾਂ ਅਤੇ ਵਿਸ਼ੇਸ਼ ਰੂਪ ’ਚ ਨਰਿੰਦਰ ਮੋਦੀ ਜੀ ਦਾ ਧਨਵਾਦੀ ਹਾਂ। ਮਾਤਾ ਰਾਣੀ ਦੀ ਕ੍ਰਿਪਾ ਨਾਲ ਅਸੀਂ ਇਹ ਦਿਨ ਵੇਖ ਪਾ ਰਹੇ ਹਾਂ। ਅਸੀਂ ਬਹੁਤ ਕਿਸਮਤ ਵਾਲੇ ਹਾਂ। ਮੈਨੂੰ ਲਗਦਾ ਹੈ ਕਿ ਇਹ ਸਾਡੇ ਜੀਵਨ ਦਾ ਬਿਹਤਰੀਨ ਪਲ ਹੈ।’’

-ਬੰਡੀ ਸੰਜੇ ਕੁਮਾਰ (ਤੇਲੰਗਾਨਾ ਦੇ ਕਰੀਮਨਗਰ ਤੋਂ ਭਾਜਪਾ ਸੰਸਦ ਮੈਂਬਰ)

Tags: cabinet

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement