
Jammu- Kashmir : ਬੱਸ ਸ਼ਿਵਖੋਦਾ ਮੰਦਰ ਤੋਂ ਕਟੜਾ ਪਰਤ ਰਹੀ ਸੀ
Jammu- Kashmir : ਸ੍ਰੀਨਗਰ: ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ’ਚ ਐਤਵਾਰ ਨੂੰ ਇਕ ਮੰਦਰ ਤੋਂ ਤੀਰਥ ਯਾਤਰੀਆਂ ਨੂੰ ਲੈ ਕੇ ਜਾ ਰਹੀ ਬੱਸ ’ਤੇ ਸ਼ੱਕੀ ਅਤਿਵਾਦੀਆਂ ਨੇ ਗੋਲੀਬਾਰੀ ਕੀਤੀ, ਜਿਸ ’ਚ 10 ਲੋਕਾਂ ਦੀ ਮੌਤ ਹੋ ਗਈ।
ਬੱਸ ਸ਼ਿਵਖੋਦਾ ਮੰਦਰ ਤੋਂ ਕਟੜਾ ਪਰਤ ਰਹੀ ਸੀ ਜਦੋਂ ਅਤਿਵਾਦੀਆਂ ਨੇ ਇਸ ’ਤੇ ਹਮਲਾ ਕੀਤਾ। ਸੂਤਰਾਂ ਮੁਤਾਬਕ ਇਹ ਅਤਿਵਾਦੀਆਂ ਦਾ ਉਹੀ ਸਮੂਹ ਹੈ ਜੋ ਰਾਜੌਰੀ, ਪੁੰਛ ਅਤੇ ਰਿਆਸੀ ਦੇ ਉਪਰਲੇ ਇਲਾਕਿਆਂ ’ਚ ਲੁਕੇ ਹੋਏ ਹਨ। ਹਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮਾਂ ਮੌਕੇ ’ਤੇ ਪਹੁੰਚ ਗਈਆਂ।
(For more news apart from Terrorist attack on a bus full of pilgrims in Jammu and Kashmir, 3 people died News in Punjabi, stay tuned to Rozana Spokesman)