ਉੱਤਰਾਖੰਡ : ਗੁਰਦੁਆਰਾ ਰੀਠਾ ਸਾਹਿਬ ਜਾ ਰਹੇ ਸਿੱਖ ਸ਼ਰਧਾਲੂਆਂ ਨਾਲ ਕੁੱਟਮਾਰ
Published : Jun 9, 2024, 11:10 pm IST
Updated : Jun 9, 2024, 11:10 pm IST
SHARE ARTICLE
Representative Image.
Representative Image.

ਸਕੂਲ ਦੇ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ ਬਸ

ਉੱਤਰਾਖੰਡ : ਸਿਤਾਰਗੰਜ ਤੋਂ ਰੀਠਾ ਸਾਹਿਬ ਜਾ ਰਹੇ ਸਿੱਖ ਸ਼ਰਧਾਲੂਆਂ ਨਾਲ ਕੁੱਝ ਲੋਕਾਂ ਨੇ ਕੁੱਟਮਾਰ ਕੀਤੀ। ਨਾਲ ਹੀ ਉਨ੍ਹਾਂ ’ਤੇ ਇਹ ਦੋਸ਼ ਹੈ ਕਿ ਉਨ੍ਹਾਂ ਨੇ ਸਕੂਲ ਤੋਂ ਟਰਿੱਪ ’ਤੇ ਜਾ ਰਹੀ ਇਕ ਬਸ ’ਤੇ ਪੱਥਰਬਾਜ਼ੀ ਕੀਤੀ। ਐਤਵਾਰ ਨੂੰ ਸਿਤਾਰਗੰਜ ਦੇ ਲੋਕਾਂ ਨੇ ਚੰਪਾਵਤ ਕੋਤਵਾਲੀ ’ਚ ਕੇਸ ਦਰਜ ਕਰਵਾਇਆ ਹੈ। ਉਨ੍ਹਾਂ ਨੇ ਦੋ ਨਾਮਜ਼ਦ ਅਤੇ ਹੋਰ 7-8 ਅਣਪਛਾਤੇ ਲੋਕਾਂ ਵਿਰੁਧ ਕੇਸ ਦਰਜ ਕਰਵਾਇਆ ਹੈ। ਮਾਮਲਾ ਸਨਿਚਰਵਾਰ ਸ਼ਾਮ ਦਾ ਹੈ। 

ਐਤਵਾਰ ਨੂੰ ਸਿਤਾਰਗੰਜ ਤੋਂ ਕੁੱਝ ਸਿੱਖ ਚੰਪਾਵਤ ਥਾਣੇ ਪੁੱਜੇ। ਉਨ੍ਹਾਂ ਨੇ ਥਾਣੇਦਾਰ ਯੋਗੇਸ਼ ਉਪਾਧਿਆਏ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਭੁਪਿੰਦਰ ਸਿੰਘ ਪੁੱਤਰ ਸਤਵਿੰਦਰ ਸਿੰਘ ਵਾਸੀ ਆਦਰਸ਼ ਕਾਲੋਨੀ ਸਿਤਾਰਗੰਜ ਨੇ ਦੋ ਲੋਕਾਂ ਵਿਰੁਧ ਨਾਮਜ਼ਦ ਤਹਿਰੀਰ ਦਿਤੀ। ਤਹਿਰੀਰ ’ਚ ਕਿਹਾ ਗਿਆ ਹੈ ਕਿ ਉਹ ਬੀਤੀ 8 ਜੂਨ ਨੂੰ ਦੂਰ ਦਾ ਟੂਰ ਲੈ ਕੇ ਸਿਤਾਰਗੰਜ ਤੋਂ ਰੀਠਾ ਸਾਹਿਬ ਦਰਸ਼ਨ ਲਈ ਜਾ ਰਹੇ ਸਨ। ਉਨ੍ਹਾਂ ਦੇ ਕਾਫ਼ਲੇ ’ਚ ਸਕੂਲ ਦੇ ਬੱਚਿਆਂ ਦੀ ਬਸ, ਇਕ ਕਾਰ ਅਤੇ ਇਕ ਬਾਈਕ ਸ਼ਾਮਲ ਸੀ। ਇਸ ਦੌਰਾਨ ਲਥੌਲੀ ਪਿੰਡ ਦੇ ਨੇੜੇ 8-10 ਲੋਕਾਂ ਨੇ ਧਾਰਦਾਰ ਹਥਿਆਰ ਅਤੇ ਡੰਡਿਆਂ ਨਾਲ ਹਮਲਾ ਕਰ ਦਿਤਾ। ਹਮਲੇ ’ਚ ਭੁਪਿੰਦਰ ਸਿੰਘ ਪੁੱਤਰ ਸਤਵਿੰਦਰ ਸਿੰਘ, ਅਰਸ਼ਦੀਪ ਪੁੱਤਰ ਸੁੱਖਚਰਨ ਸਿੰਘ ਵਾਸੀ ਸਿਤਾਰਗੰਜ ਨੂੰ ਗੰਭੀਰ ਸੱਟਾ ਲਗੀਆਂ। ਲੋਕਾਂ ਨੇ ਜੰਗਲ ’ਚ ਜਾ ਕੇ ਜਾਨ ਬਚਾਈ। ਬਾਅਦ ’ਚ ਸਾਰੇ ਲੋਕ ਕਿਸੇ ਤਰ੍ਹਾਂ ਰੀਠਾ ਸਾਹਿਬ ਗੁਰਦੁਆਰੇ ਪੁੱਜੇ। 

ਐਤਵਾਰ ਨੂੰ ਪੀੜਤ ਦੀ ਤਹਿਰੀਰ ’ਤੇ ਥਾਣੇ ’ਚ ਮਾਮਲਾ ਦਰਜ ਕੀਤਾ ਗਿਆ। ਥਾਣੇਦਾਰ ਯੋਗੇਸ਼ ਉਪਾਧਿਆਏ ਨੇ ਕਿਹਾ ਕਿ ਮੁਲਜ਼ਮ ਸੰਜੇ ਸਿੰਘ ਫ਼ਰਤਿਆਲ ਉਰਫ਼ ਅਲਬੇਲਾ, ਦੀਪਕ ਅਤੇ ਉਸ ਦੇ ਨਾਲ 7-8 ਹੋਰ ਅਣਪਛਾਤਿਆਂ ਵਿਰੁਧ ਧਾਰਾ 147, 148, 307 ਅਤੇ 295 ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ। 

Tags: uttrakhand

SHARE ARTICLE

ਏਜੰਸੀ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement