ਅਮੇਠੀ 'ਚ ਪੁਲਿਸ ਨੇ 61 ਲੋੜੀਂਦੇ ਅਪਰਾਧੀ ਕੀਤੇ ਗ੍ਰਿਫ਼ਤਾਰ
Published : Jul 9, 2018, 5:40 pm IST
Updated : Jul 9, 2018, 5:40 pm IST
SHARE ARTICLE
Amethi Police
Amethi Police

ਹਲਕਾ ਅਮੇਠੀ ਅਤੇ ਗੌਰੀਗੰਜ ਜ਼ਿਲ੍ਹੇ ਦੇ ਸਾਰੇ ਥਾਣਾ ਖੇਤਰਾਂ ਵਿਚ ਲੋੜੀਂਦੇ ਅਪਰਾਧੀਆਂ ਦੀ ਗ੍ਰਿਫ਼ਤਾਰੀ ਦੇ ਲਈ ਸਨਿਚਰਵਾਰ ਰਾਤ ਸਾਢੇ 10 ਵਜੇ ਤੋਂ ਦੋ ...

ਗੌਰੀਗੰਜ : ਹਲਕਾ ਅਮੇਠੀ ਅਤੇ ਗੌਰੀਗੰਜ ਜ਼ਿਲ੍ਹੇ ਦੇ ਸਾਰੇ ਥਾਣਾ ਖੇਤਰਾਂ ਵਿਚ ਲੋੜੀਂਦੇ ਅਪਰਾਧੀਆਂ ਦੀ ਗ੍ਰਿਫ਼ਤਾਰੀ ਦੇ ਲਈ ਸਨਿਚਰਵਾਰ ਰਾਤ ਸਾਢੇ 10 ਵਜੇ ਤੋਂ ਦੋ ਵਜੇ ਤਕ ਵਿਸ਼ੇਸ਼ ਮੁਹਿੰਮ 'ਅਪਰੇਸ਼ਨ ਆਲ ਆਊਟ' ਚਲਾਇਆ ਗਿਆ। ਰਾਤ ਭਰ ਚੱਲੀ ਛਾਪੇਮਾਰੀ ਵਿਚ ਹੱÎਤਆ, ਬਲਵਾ, ਦਹੇਜ ਹੱਤਿਆ ਸਮੇਤ ਹੋਰ ਮਾਮਲਿਆਂ ਵਿਚ ਲੋੜੀਂਦੇ ਕੁੱਲ 61 ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਦੌਰਾਨ ਅਮੇਠੀ ਥਾਣਾ ਖੇਤਰ ਵਿਚ ਸਭ ਤੋਂ ਜ਼ਿਆਦਾ 13 ਤਾਂ ਬਜ਼ਾਰ ਸ਼ੁਕੁਲ ਅਤੇ ਪੀਪਰਪੁਰ ਥਾਣਾ ਖੇਤਰ ਵਿਚ ਮਹਿਜ਼ ਇਕ-ਇਕ ਗ੍ਰਿਫ਼ਤਾਰੀ ਹੋ ਸਕੀ।

Arrest wanted criminals Arrest wanted criminalsਸ਼ਾਸਨ ਦੇ ਆਦੇਸ਼ ਅਤੇ ਐਸਪੀ ਕੁੰਤਲ ਕਿਸ਼ੋਰ ਦੇ ਨਿਰਦੇਸ਼ 'ਤੇ ਇਨ੍ਹੀਂ ਦਿਨੀਂ ਪੂਰੇ ਜ਼ਿਲ੍ਹੇ ਵਿਚ ਅਪਰਾਧੀਆਂ ਦੇ ਵਿਰੁਧ ਡੂੰਘਾਈ ਨਾਲ ਮੁਹਿੰਮ 'ਅਪਰੇਸ਼ਨ ਆਲ ਆਊਟ' ਚਲਾਈ ਜਾ ਰਹੀ ਹੈ। ਵਿਸ਼ੇਸ਼ ਮੁਹਿੰਮ ਦਾ ਸਮਾਂ ਰਾਤ 10:30 ਵਜੇ ਤੋਂ 2 ਵਜੇ ਤਕ ਰਖਿਆ ਗਿਆ। ਅਪਰੇਸ਼ਨ ਦੌਰਾਨ ਸਾਰੇ ਥਾਣਾ ਮੁਖੀਆਂ ਤੋਂ ਇਲਾਵਾ ਹਲਕੇ ਦੇ ਉਚ ਪੁਲਿਸ ਅਧਿਕਾਰੀ ਅਤੇ ਸਿਪਾਹੀ ਤਕ ਸਰਗਰਮ ਰਹੇ। 

Amethi PoliceAmethi Policeਏਐਸਪੀ ਬੀਸੀ ਦੂਬੇ ਤੋਂ ਇਲਾਵਾ ਦੋ-ਦੋ ਸੀਓ ਸਰਕਲ ਦਾ ਕੰਮ ਦੇਖ ਰਹੇ ਸੀਓ ਸੂਖ਼ਮ ਪ੍ਰਕਾਸ਼ ਅਤੇ ਪਿਊਸ਼ ਕਾਂਤ ਰਾਏ ਵੀ ਖੇਤਰ ਵਿਚ ਨਿਕਲੇ। ਸਾਢੇ ਤਿੰਨ ਘੰਟੇ ਤਕ ਚੱਲੇ ਅਪਰੇਸ਼ਨ ਦੌਰਾਨ ਕੋਤਵਾਲੀ ਅਮੇਠੀ ਵਿਚ 11 ਵਾਰੰਟੀ ਅਤੇ ਸ਼ਾਂਤੀ ਭੰਗ ਦੇ ਦੋ, ਮੁਸਾਫ਼ਰਖ਼ਾਨਾ ਵਿਚ ਹੱਤਿਆ ਦਾ ਇਕ, ਬਲਵਾ ਦੇ ਤਿੰਨ, ਐਸਟੀਐਸਟੀ ਦੇ ਤਿੰਨ ਅਤੇ ਹੋਰ ਮੁਕੱਦਮਿਆਂ ਵਿਚ ਲੋੜੀਂਦੇ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। 

ArrestArrestਮੁਨਸ਼ੀ ਗੰਜ ਪੁਲਿਸ ਨੇ ਲੁੱਟ ਸਮੇਤ ਸੱਤ ਹੋਰ ਗੌਰੀਗੰਜ ਪੁਲਿਸ ਨੇ ਤਿੰਨ ਲੋੜੀਂਦੇ ਅਪਰਾਧੀ, ਜਾਮੋ, ਜਗਦੀਸ਼ਪੁਰ, ਜਾਇਸ ਅਤੇ ਸੰਗਰਾਮਪੁਰ ਪੁਲਿਸ ਨੇ ਤਿੰਨ-ਤਿੰਨ ਲੋੜੀਂਦੇ, ਪੀਪਰਪੁਰ ਅਤੇ ਬਾਜ਼ਾਰ ਸ਼ੁਕੁਲ ਪੁਲਿਸ ਨੇ ਇਕ-ਇਕ ਲੋੜੀਂਦਾ ਅਪਰਾਧੀ, ਮੋਹਨਗੰਜ ਪੁਲਿਸ ਨੇ ਸੱਤ, ਫੁਰਸਤਗੰਜ ਪੁਲਿਸ ਨੇ ਛੇ ਤਾਂ ਸ਼ਿਵਰਤਨਗੰਜ ਨੇ ਦੋ ਲੋੜੀਂਦੇ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ। 

wanted criminals arrested in Amethiwanted criminals arrested in Amethiਐਤਵਾਰ ਦੁਪਹਿਰ 12 ਵਜੇ ਐਸਪੀ ਦੂਬੇ ਅਤੇ ਸੀਓ ਅਮੇਠੀ ਪਿਊਸ਼ ਕਾਂਤ ਰਾਏ ਨੇ ਪੁਲਿਸ ਦਫ਼ਤਰ ਹਾਲ ਵਿਚ ਪ੍ਰੈੱਸ ਕਾਨਫਰੰਸ ਕੀਤੀ। ਏਐਸਪੀ ਨੇ ਕਿਹਾ ਕਿ ਜਿਨ੍ਹਾਂ ਥਾਣਿਆਂ ਨੇ ਬਹੁਤ ਘੱਟ ਲੋੜੀਂਦੇ ਅਪਰਾਧੀਆਂ ਨੂੰ ਫੜਿਆ ਹੈ, ਉਨ੍ਹਾਂ ਨੂੰ ਚਿਤਾਵਨੀ ਪੱਤਰ ਜਾਰੀ ਕਰ ਕੇ ਜਵਾਬ ਮੰਗਿਆ ਜਾਵੇਗਾ।

Location: India, Uttar Pradesh, Amethi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement