
ਦਿੱਲੀ ਦੇ ਪੰਜਾਬੀ ਬਾਗ ਇਲਾਕੇ ਵਿਚ ਸੋਮਵਾਰ ਤੜਕੇ ਹੋਏ ਇੱਕ ਸੜਕ ਹਾਦਸੇ ਵਿਚ ਲੋਕ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ...
ਨਵੀਂ ਦਿੱਲੀ, ਦਿੱਲੀ ਦੇ ਪੰਜਾਬੀ ਬਾਗ ਇਲਾਕੇ ਵਿਚ ਸੋਮਵਾਰ ਤੜਕੇ ਹੋਏ ਇੱਕ ਸੜਕ ਹਾਦਸੇ ਵਿਚ ਲੋਕ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਨਸ਼ੇ ਵਿਚ ਧੁਤ 27 ਸਾਲ ਦੀ ਇੱਕ ਲੜਕੀ ਦੁਆਰਾ ਚਲਾਈ ਜਾ ਰਹੀ ਕਾਰ ਇਕ ਹੋਰ ਕਰ ਨਾਲ ਟਕਰਾਅ ਗਈ। ਘਟਨਾ ਸਥਾਨ ਉੱਤੇ ਮੌਜੂਦ ਪੁਲਿਸ ਨੇ ਦੱਸਿਆ ਕਿ ਨਾਂਗਲੋਈ ਵਲੋਂ ਪਹਾੜਗੰਜ ਜਾਣ ਲਈ ਵਿਕਾਸ ਸੈਣੀ (42) ਅਤੇ ਉਨ੍ਹਾਂ ਦੇ ਪਰਿਵਾਰ ਨੇ ਕਿਰਾਏ ਉੱਤੇ ਇੱਕ ਕਾਰ ਲਈ ਸੀ। ਜਦੋਂ ਉਹ ਮਾਦੀਪੁਰ ਪੁੱਜੇ ਤਾਂ ਔਰਤ ਦੀ ਕਾਰ ਸੈਣੀ ਦੀ ਕਾਰ ਨਾਲ ਜਾ ਟਕਰਾਈ। ਸੈਣੀ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਰਾਧੀਕਾ (42), ਉਨ੍ਹਾਂ ਦਾ ਪੁੱਤਰ ਗੌਤਮ (17) , ਧੀ ਵਾਰਿਦੀ (12) ਅਤੇ ਕਾਰ ਚਾਲਕ ਸੋਨੂ ਜਖ਼ਮੀ ਹੋ ਗਏ।
Car accident
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਖ਼ਮੀਆਂ ਨੂੰ ਪੰਜਾਬੀ ਬਾਗ ਇਲਾਕੇ ਵਿਚ ਮਹਾਰਾਜ ਅਗਰਸੈਨ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਅਧਿਕਾਰੀ ਦੇ ਮੁਤਾਬਕ, ਦਿੱਲੀ ਦੇ ਪੱਛਮ ਵਿਹਾਰ ਦੀ ਰਹਿਣ ਵਾਲੀ ਮਹਿਲਾ ਡਰਾਈਵਰ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਹੈ। ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਕਾਰ ਉੱਤੇ ਉਸਦਾ ਕਾਬੂ ਨਹੀਂ ਰਿਹਾ ਕਿਉਂਕਿ ਉਹ ਨਸ਼ੇ ਵਿਚ ਸੀ। ਧਿਆਨ ਯੋਗ ਹੈ ਕਿ ਇਸ ਸਾਲ ਜਨਵਰੀ ਵਿਚ ਇੰਜ ਹੀ ਇੱਕ ਸੜਕ ਹਾਦਸੇ ਵਿਚ ਦਿੱਲੀ ਵਿਚ ਪੰਜ ਖਿਡਾਰੀਆਂ ਦੀ ਮੌਤ ਹੋ ਗਈ ਸੀ।ਦਿੱਲੀ ਦੇ ਅਲੀਪੁਰ ਇਲਾਕੇ ਵਿੱਚ ਐਤਵਾਰ ਤੜਕੇ ਸਿੱਧੂ ਬਾਰਡਰ ਦੇ ਕੋਲ ਹੋਏ ਇੱਕ ਦਰਦਨਾਕ ਹਾਦਸੇ ਵਿਚ ਪਾਵਰ ਲਿਫਟਿੰਗ ਵਰਲਡ ਚੈੰਪਿਅਨ ਸਕਸ਼ਮ ਯਾਦਵ ਅਤੇ
Car accidents
ਉਨ੍ਹਾਂ ਦੇ 4 ਸਾਥੀ ਖਿਡਾਰੀਆਂ ਦੀ ਮੌਤ ਹੋ ਗਈ ਸੀ। ਹਾਦਸੇ ਵਿਚ ਸਕ੍ਸ਼ਮ ਦਾ ਇਕ ਦੋਸਤ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ। ਦੱਸ ਦਈਏ ਕੇ ਸਵਿਫਟ ਡਿਜ਼ਾਇਰ ਕਾਰ ਦੀ ਹਾਲਤ ਇਹ ਦੱਸਣ ਲਈ ਕਾਫ਼ੀ ਹੈ ਕਿ ਹਾਦਸਾ ਕਿੰਨਾ ਭਿਆਨਕ ਸੀ। ਕਾਰ ਵਿਚ ਸਵਾਰ ਪਾਵਰ ਲਿਫਟਿੰਗ ਦੇ 6 ਜਵਾਨ ਖਿਡਾਰੀ ਦਿੱਲੀ ਤੋਂ ਪਾਣੀਪਤ ਜਾ ਰਹੇ ਸਨ, ਉਦੋਂ ਦਿੱਲੀ ਦੇ ਸਿੱਧੂ ਬਾਰਡਰ ਦੇ ਨੇੜੇ ਸਵੇਰੇ ਕਰੀਬ 4 ਵਜੇ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਇਹ ਡਿਵਾਇਡਰ ਨਾਲ ਟਕਰਾ ਕੇ ਕਈ ਵਾਰ ਪਲਟੀ ਅਤੇ ਫਿਰ ਇੱਕ ਖੰਭੇ ਨਾਲ ਜਾ ਟਕਰਾਈ। ਜਿਸ ਵਿਚ ਸਕਸ਼ਮ ਯਾਦਵ ਅਤੇ ਉਨ੍ਹਾਂ ਦਾ ਦੋਸਤ ਬੁਰੀ ਤਰ੍ਹਾਂ ਜਖ਼ਮੀ ਹੋ ਗਏ ਸਨ। ਦੇਰ ਸ਼ਾਮ ਸਕਸ਼ਮ ਯਾਦਵ ਦੀ ਵੀ ਮੌਤ ਹੋ ਗਈ।