
ਛੱਤੀਗੜ੍ਹ ਦੇ ਗ੍ਰਹਿ ਮੰਤਰੀ ਰਾਮਸੇਵਕ ਪੈਕਰਾ ਦੇ ਭਤੀਜੇ 'ਤੇ ਦੋਸ਼ ਲਗਾਇਆ ਹੈ ਕਿ ਉਹ 2014 ਤੋਂ ਉਸ ਦਾ ਸਰੀਰਕ ਸੋਸ਼ਣ ਕਰ ਰਿਹਾ ਸੀ। ਇਸ ਦੌਰਾਨ ਉਸ ਨੇ ਇਕ...
ਕੋਰਬਾ (ਛੱਤੀਸਗੜ੍ਹ) : ਛੱਤੀਸਗੜ੍ਹ ਦੇ ਗ੍ਰਹਿ ਮੰਤਰੀ ਰਾਮਸੇਵਕ ਪੈਕਰਾ ਦੇ ਭਤੀਜੇ 'ਤੇ ਦੋਸ਼ ਲਗਾਇਆ ਹੈ ਕਿ ਉਹ 2014 ਤੋਂ ਉਸ ਦਾ ਸਰੀਰਕ ਸੋਸ਼ਣ ਕਰ ਰਿਹਾ ਸੀ। ਇਸ ਦੌਰਾਨ ਉਸ ਨੇ ਇਕ ਬੱਚੀ ਨੂੰ ਵੀ ਜਨਮ ਦਿਤਾ ਜੋ ਹੁਣ 30 ਮਹੀਨੇ ਦੀ ਹੈ। ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਮਹਿਲਾ ਨੇ ਅਪਣੀ ਸ਼ਿਕਾਇਤ ਵਿਚ ਸਮੋਧ ਪੈਕਰਾ ਦੇ ਬੱਚੇ ਦੀ ਮਾਂ ਹੋਣ ਦਾ ਦਾਅਵਾ ਕੀਤਾ ਹੈ ਜੋ ਹੁਣ 30 ਮਹੀਨਾ ਦਾ ਹੋ ਗਿਆ ਹੈ।
ਮਹਿਲਾ ਨੇ ਸ਼ਿਕਾਇਤ ਵਿਚ ਦੋਸ਼ ਲਗਾਇਆ ਹੈ ਕਿ ਉਸ ਦੇ ਗਰਭਵਤੀ ਹੋਣ ਤੋਂ ਬਾਅਦ ਸਮੋਧ ਉਸ ਨਾਲ ਵਿਆਹ ਕਰਨ ਦੇ ਅਪਣੇ ਵਾਅਦੇ ਤੋਂ ਮੁੱਕਰ ਗਿਆ। ਜ਼ਿਕਰਯੋਗ ਹੈ ਕਿ ਸਮੋਧ ਗ੍ਰਹਿ ਮੰਤਰੀ ਰਾਮਸੇਵਕ ਪੈਕਰਾ ਦੇ ਵੱਡੇ ਭਰਾ ਦਾ ਬੇਟਾ ਹੈ।
Rapeਸੂਰਜਪੁਰ ਦੇ ਪੁਲਿਸ ਮੁਖੀ ਗਿਰੀਜਾ ਸ਼ੰਕਰ ਜੈਸਵਾਲ ਨੇ ਕਿਹਾ ਕਿ ਉਸ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਸ਼ਮੋਧ ਪੈਕਰਾ (24) ਦੇ ਵਿਰੁਧ ਭਾਰਤੀ ਦੰਡ ਵਿਧਾਨ ਦੀ ਧਾਰਾ 376 ਤਹਿਤ ਚੇਂਦਰ ਪੁਲਿਸ ਥਾਣੇ ਵਿਚ ਐਫਆਈਆਰ ਦਰਜ ਕੀਤੀ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਬਾਕੀ ਹੈ ਅਤੇ ਜਾਂਚ ਚੱਲ ਰਹੀ ਹੈ। ਉਨ੍ਹਾਂ ਸ਼ਿਕਾਇਤ ਦੇ ਹਵਾਲੇ ਨਾਲ ਦਸਿਆ ਕਿ ਮਹਿਲਾ ਨੇ ਦਾਅਵਾ ਕੀਤਾ ਕਿ ਘਟਨਾ ਦੇ ਸਮੇਂ ਉਹ ਨਾਬਾਲਗ ਸੀ।
Rape Victim Womenਮਹਿਲਾ ਦੇ ਨਾਬਾਲਗ ਹੋਣ ਦੇ ਦਾਅਵੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੁਖੀ ਨੇ ਕਿਹਾ ਕਿ ਲੋੜ ਪੈਣ 'ਤੇ ਦੋਸ਼ੀ ਦੇ ਵਿਰੁਧ ਹੋਰ ਧਾਰਾਵਾਂ ਵੀ ਜੋੜੀਆਂ ਜਾਣਗੀਆਂ। ਪੁਲਿਸ ਦੇ ਇਕ ਹੋਰ ਅਧਿਕਾਰੀ ਨੇ ਦਸਿਆ ਕਿ ਮਹਿਲਾ ਦੀ ਸ਼ਿਕਾਇਤ ਦੇ ਅਨੁਸਾਰ ਉਹ ਸੂਰਜਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਅਤੇ 2014 ਵਿਚ ਚੇਂਦਰ ਵਿਚ ਰਹਿ ਕੇ ਅਪਣੀ ਸਕੂਲੀ ਸਿੱਖਿਆ ਹਾਸਲ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਸ਼ਮੋਧ ਨੇ ਉਸ ਨਾਲ ਦੋਸਤੀ ਕੀਤੀ ਅਤੇ ਕਥਿਤ ਰੂਪ ਨਾਲ ਵਿਆਹ ਦਾ ਵਾਅਦਾ ਕਰਕੇ ਉਸ ਦਾ ਕਈ ਵਾਰ ਯੌਨ ਸੋਸ਼ਣ ਕੀਤਾ।
Rape Victim fFle Photoਪੁਲਿਸ ਨੇ ਦਸਿਆ ਕਿ ਜਦੋਂ ਵੀ ਲੜਕੀ ਉਸ ਨਾਲ ਵਿਆਹ ਦੀ ਗੱਲ ਕਰਦੀ ਤਾਂ ਉਹ ਇਹ ਕਹਿ ਕੇ ਟਾਲ ਦਿੰਦਾ ਸੀ ਕਿ ਜਦੋਂ ਤੂੰ ਬਾਲਗ ਹੋ ਜਾਵੇਂਗੀ ਤਾਂ ਵਿਆਹ ਕਰਾਂਗੇ। ਇਸ ਦੌਰਾਨ ਲੜਕੀ ਗਰਭਵਤੀ ਹੋ ਗਈ। ਸ਼ਮੋਧ ਨੇ ਗਰਭਪਾਤ ਲਈ ਦਬਾਅ ਬਣਾਇਆ ਪਰ ਉਸ ਨੇ ਇਨਕਾਰ ਕਰ ਦਿਤਾ। ਬਾਅਦ ਵਿਚ ਉਸ ਨੇ ਇਕ ਬੱਚੀ ਨੂੰ ਜਨਮ ਦਿਤਾ। ਬੱਚੀ ਦੇ ਜਨਮ ਤੋਂ ਬਾਅਦ ਵੀ ਸ਼ਮੋਧ ਲੜਕੀ ਦਾ ਸਰੀਰਕ ਸੋਸ਼ਣ ਕਰਦਾ ਰਿਹਾ। ਇਕ ਸਾਲ ਪਹਿਲਾਂ ਜਦੋਂ ਐਸਈਸੀਐਲ ਵਿਚ ਉਸ ਦੀ ਨੌਕਰੀ ਲੱਗੀ ਤਾਂ ਉਸ ਨੇ ਲੜਕੀ ਨਾਲ ਵਿਆਹ ਕਰਨ ਤੋਂ ਮਨ੍ਹਾਂ ਕਰ ਦਿਤਾ।
Rape Protestਅਧਿਕਾਰੀ ਨੇ ਕਿਹਾ ਕਿ ਮਹਿਲਾ ਦੇ ਦਾਅਵਿਆਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਮੁੱਦੇ 'ਤੇ ਟਿੱਪਣੀ ਲਈ ਗ੍ਰਹਿ ਮੰਤਰੀ ਪੈਕਰਾ ਨੂੰ ਫ਼ੋਨ 'ਤੇ ਮੈਸੇਜ਼ ਕੀਤੇ ਗਏ ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿਤਾ। 2014 ਵਿਚ ਮਹਿਲਾ ਜਦੋਂ ਨਾਬਾਲਗ ਸੀ ਤਾਂ ਦੋਸ਼ੀ ਸ਼ਮੋਧ ਪੈਕਰਾ ਦੀ ਮੁਲਾਕਾਤ ਉਸ ਨਾਲ ਚੇਂਦਰਾ ਹਾਈ ਸਕੂਲ ਵਿਚ ਪੜ੍ਹਾਈ ਦੌਰਾਨ ਹੋਈ। ਵਿਆਹ ਦੀ ਗੱਲ ਕਹਿ ਕੇ ਸ਼ਮੋਧ ਨੇ ਉਸ ਨਾਲ ਸਰੀਰਕ ਸਬੰਧ ਬਣਾਏ ਪਰ ਜਦੋਂ ਇਕ ਸਾਲ ਪਹਿਲਾਂ ਸ਼ਮੋਧ ਦੀ ਨੌਕਰੀ ਐਸਈਸੀਐਲ ਵਿਚ ਲੱਗ ਗਈ ਤਾਂ ਉਹ ਵਿਆਹ ਦੇ ਵਾਅਦੇ ਤੋਂ ਮੁੱਕਰ ਗਿਆ।
Rape Victim Womenਇਸ ਤੋਂ ਬਾਅਦ ਲੜਕੀ ਸ਼ਿਕਾਇਕ ਲੈ ਕੇ ਪੁਲਿਸ ਕੋਲ ਗਈ ਪਰ ਪੁਲਿਸ ਨੇ ਅਪਰਾਧ ਕਰਨ ਦੀ ਬਜਾਏ ਦੋਹਾਂ ਦੇ ਵਿਚਕਾਰ ਸਮਝੌਤਾ ਕਰਵਾ ਦਿਤਾ। ਇਸ ਦੌਰਾਨ ਦੋਸ਼ੀ ਨੇ ਇਕ ਹੋਰ ਲੜਕੀ ਨਾਲ ਵਿਆਹ ਵੀ ਕਰ ਲਿਆ। ਪਤਾ ਲੱਗਣ 'ਤੇ ਲੜਕੀ ਚੇਂਦਰਾ ਪੁਲਿਸ ਚੌਕੀ ਸ਼ਿਕਾਇਤ ਲੈ ਕੇ ਪਹੁੰਚੀ ਤਾਂ ਪੁਲਿਸ ਨੇ ਪਹਿਲਾਂ ਦੇ ਸਮਝੌਤੇ ਦੀ ਗੱਲ ਕਹਿ ਕੇ ਅਪਰਾਧ ਦਰਜ ਕਰਨ ਤੋਂ ਮਨ੍ਹਾਂ ਕਰ ਦਿਤਾ। ਉਦੋਂ ਤੋਂ ਹੀ ਮਾਪੇ ਦੋਸ਼ੀ 'ਤੇ ਮਾਮਲਾ ਦਰਜ ਕਰਵਾਉਣ ਲਈ ਭਟਕ ਰਹੇ ਸਨ।