
ਜ਼ਿਲ੍ਹੇ ਦੇ ਪਿੰਡ ਪਕੜੀ ਵਿਚ ਚਲ ਰਹੇ ਪ੍ਰੋਗਰਾਮ ਦੌਰਾਨ ਗਾਣੇ ਦੀ ਫ਼ਰਮਾਇਸ਼ ਕਾਰਨ ਹੋਏ ਝਗੜੇ ਵਿਚ ਨੌਜਵਾਨ ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ।ਪੁਲਿਸ ...
ਬਲੀਆ : ਜ਼ਿਲ੍ਹੇ ਦੇ ਪਿੰਡ ਪਕੜੀ ਵਿਚ ਚਲ ਰਹੇ ਪ੍ਰੋਗਰਾਮ ਦੌਰਾਨ ਗਾਣੇ ਦੀ ਫ਼ਰਮਾਇਸ਼ ਕਾਰਨ ਹੋਏ ਝਗੜੇ ਵਿਚ ਨੌਜਵਾਨ ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ।ਪੁਲਿਸ ਮੁਖੀ ਐਸ.ਪੀ. ਗਾਂਗੁਲੀ ਨੇ ਦਸਿਆ ਕਿ ਬੀਤੀ ਰਾਤ ਇਕ ਵਿਅਕਤੀ ਦੇ ਘਰ ਪ੍ਰੋਗਰਾਮ ਚਲ ਰਿਹਾ ਸੀ। ਇਸ ਦੌਰਾਨ ਗਾਣੇ ਦੀ ਫ਼ਰਮਾਇਸ਼ ਕਾਰਨ ਝਗੜਾ ਹੋ ਗਿਆ ਅਤੇ ਕਿਸੇ ਅਣਪਛਾਤੇ ਨੇ ਗੋਲੀ ਚਲਾ ਦਿਤੀ ਜਿਸ ਨਾਲ ਦਿਨੇਸ਼ ਪ੍ਰਜਾਪਤੀ (24) ਦੀ ਮੌਤ ਹੋ ਗਈ।
ਉਨ੍ਹਾਂ ਦਸਿਆ ਕਿ ਇਸ ਘਟਨਾ ਵਿਚ ਰਾਮ ਚੰਦਰ ਖਰਵਾਰ ਨਾਂ ਦਾ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਉਸ ਨੂੰ ਜ਼ਿਲ੍ਹਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਹੈ।ਗਾਂਗੁਲੀ ਨੇ ਦਸਿਆ ਕਿ ਮ੍ਰਿਤਕ ਦਿਨੇਸ਼ ਦੇ ਭਰਾ ਪਿੰਟੂ ਪ੍ਰਜਾਪਤੀ ਨੇ ਚਾਰ ਜਣਿਆਂ ਵਿਰੁਧ ਮੁਕੱਦਮਾ ਦਰਜ ਕਰਵਾਇਆ ਹੈ। ਪੁਲਿਸ ਨੇ ਦੋ ਦੋਸ਼ੀਆਂ ਸਤੇਂਦਰ ਅਤੇ ਵਿਸ਼ਵਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। (ਪੀ.ਟੀ.ਆਈ.)