ਦੇਹਰਾਦੂਨ ਵਿਚ ਜੇਸੀਬੀ ਨਾਲ ਹਟਾਏ ਨਾਜਾਇਜ਼ ਕਬਜ਼ੇ
Published : Jul 9, 2018, 6:10 pm IST
Updated : Jul 9, 2018, 6:10 pm IST
SHARE ARTICLE
Unlawful possession of JCB removal in Dehradun
Unlawful possession of JCB removal in Dehradun

ਹਾਈਕੋਰਟ ਦੇ ਹੁਕਮ ਉੱਤੇ ਹਟਾਏ ਜਾ ਰਹੀ ਮੁਹਿੰਮ ਦੀ ਮਾਰ ਸਭ ਤੋਂ ਜ਼ਿਆਦਾ ਕਰਨਪੁਰ ਅਤੇ ਰਾਏਪੁਰ ਬਜ਼ਾਰ ਉੱਤੇ ਪਈ

ਦੇਹਰਾਦੂਨ, (ਏਜੰਸੀ), ਹਾਈਕੋਰਟ ਦੇ ਹੁਕਮ ਉੱਤੇ ਹਟਾਏ ਜਾ ਰਹੀ ਮੁਹਿੰਮ ਦੀ ਮਾਰ ਸਭ ਤੋਂ ਜ਼ਿਆਦਾ ਕਰਨਪੁਰ ਅਤੇ ਰਾਏਪੁਰ ਬਜ਼ਾਰ ਉੱਤੇ ਪਈ। ਇੱਥੇ ਸੜਕ ਦੇ ਦੋਵੇਂ ਪਾਸੇ ਅਜਿਹੀ ਕੋਈ ਦੁਕਾਨ ਨਹੀਂ ਬਚੀ, ਜਿਸ ਉੱਤੇ ਹਥੌੜਾ ਨਾ ਚੱਲਿਆ ਹੋਵੇ। ਡੀਏਵੀ, ਡੀਬੀਐਸ ਕਾਲਜ ਸਮੇਤ ਪ੍ਰਤੀਯੋਗੀ ਪਰੀਖਿਆਵਾਂ ਦੀ ਤਿਆਰੀ ਦਾ ਕੇਂਦਰ ਕਰਨਪੁਰ ਬਜ਼ਾਰ ਦੇ ਕਬਜ਼ੇ ਬੁਰੀ ਤਰਾਂ ਵਿਗਾੜ ਦਿੱਤੇ ਗਏ। ਸਰਵੇ ਚੌਕ ਤੋਂ ਮਹੇਸ਼ਵਰੀ ਸਵੀਟ ਸ਼ਾਪ ਤੱਕ ਬਜ਼ਾਰ ਦੀ ਅਜਿਹੀ ਕੋਈ ਦੁਕਾਨ, ਘਰ ਅਤੇ ਦੂਜੀ ਕੋਈ ਜਗ੍ਹਾ ਨਹੀਂ, ਜੋ ਢਾਏ ਨਾ ਗਏ ਹੋਣ।

Unlawful possession of JCB removal in DehradunUnlawful possession of JCB removal in Dehradunਸ਼ਨੀਵਾਰ ਨੂੰ ਐਸ ਡੀ ਐਮ  ਸਦਰ ਪ੍ਰਤਿਊਸ਼ ਸਿੰਘ, ਐਸਡੀਐਮ ਬ੍ਰਜੇਸ਼ ਤੀਵਾਰੀ,  ਇੰਸਪੈਕਟਰ ਸੂਰਿਆਭੂਸ਼ਣ ਨੇਗੀ, ਇੰਸਪੈਕਟਰ ਰਾਜੀਵ ਰੌਥਾਣ ਦੇ ਨਾਲ ਭਾਰੀ ਪੁਲਿਸ ਫੋਰਸ ਬਜ਼ਾਰ ਵਿਚ ਪਹੁੰਚੀ। ਇੱਥੇ ਵਪਾਰੀਆਂ ਨੂੰ ਕਿਹਾ ਗਿਆ ਕਿ ਨਾਜਾਇਜ਼ ਕਬਜ਼ੇ ਖੁਦ ਹੀ ਹਟਾ ਦੋ, ਨਹੀਂ ਤਾਂ ਜੇਸੀਬੀ ਇਨ੍ਹਾਂ 'ਤੇ ਚਲਾਈ ਜਾਵੇਗੀ।  
ਰਾਏਪੁਰ ਰੋੜ ਚੂਨਾ ਭੱਠਾ ਵਿਚ ਨੋਟਿਸ ਅਤੇ ਲਾਲ ਨਿਸ਼ਾਨ ਤੋਂ ਬਾਅਦ ਵੀ ਲੋਕਾਂ ਨੇ ਕਬਜ਼ੇ ਨਹੀਂ ਹਟਾਏ ਗਏ। ਇੱਥੇ ਟਾਸਕ ਫੋਰਸ ਨੇ ਇਕੱਠੇ ਪੰਜ ਜੇਸੀਬੀ ਮੰਗਵਾਉਂਦੇ ਹੋਏ ਸੜਕ ਕੰਡੇ ਨਾਜਾਇਜ਼ ਕਬਜ਼ਿਆਂ ਵਾਲੀਆਂ ਦੁਕਾਨਾਂ ਨੂੰ ਮਿਟੀ 'ਚ ਮਿਲਾ ਦਿੱਤਾ।

Unlawful possession of JCB removal in DehradunUnlawful possession of JCB removal in Dehradunਰਾਏਪੁਰ ਰੋੜ ਵਿਚ ਦੋ ਦਿਨ ਤੱਕ ਨਾਜਾਇਜ਼ ਕਬਜ਼ੇ ਹਟਾਉਣ ਦੀ ਪ੍ਰਸ਼ਾਸ਼ਨਿਕ ਕਾਰਵਾਈ ਢਿੱਲੀ ਪੈਣ ਉੱਤੇ ਲੋਕਾਂ ਨੇ ਦੁਬਾਰਾ ਸੜਕਾਂ ਉੱਤੇ ਦੁਕਾਨਾਂ ਦਾ ਸਾਮਾਨ ਸਜਾ ਦਿੱਤਾ ਸੀ। ਨਾਜਾਇਜ਼ ਕਬਜ਼ੇ ਹਟਾਉਣ ਲਈ ਦੁਬਾਰਾ ਟੀਮ ਪਹੁੰਚੀ ਤਾਂ ਲੋਕਾਂ ਨੇ ਕਾਹਲੀ ਕਾਹਲੀ ਵਿਚ ਸਮਾਨ ਹਟਾਇਆ। ਇਸ ਉੱਤੇ ਐਸਡੀਐਮ ਨੇ ਅਜਿਹੇ ਲੋਕਾਂ ਨੂੰ ਮਾਰਕ ਕਰ ਕੇ ਮੁਕੱਦਮਾ ਦਰਜ ਕਰਨ ਦੇ ਨਿਰਦੇਸ਼ ਦਿੱਤਾ। ਕਬਜ਼ਾ ਹਟਾਓ ਮੁਹਿੰਮ ਦੇ ਤਹਿਤ ਸ਼ਨੀਵਾਰ ਨੂੰ ਚਕਰਾਉਂਦਾ ਰੋਡ ਦੇ ਛੇ ਕਬਜ਼ੇ ਹਟਾਏ ਗਏ। ਪ੍ਰਭਾਤ ਸਿਨੇਮਾ ਤੋਂ ਕਬਜ਼ਾ ਹਟਾਓ ਮੁਹਿੰਮ ਚਲਾਇਆ ਗਿਆ, ਜਿੱਥੇ ਕਬਜ਼ੇ ਅੰਦਰ ਆ ਰਹੀਆਂ ਦੋ ਦੁਕਾਨਾਂ ਸਮੇਤ ਛੇ ਹੋਰ ਕਬਜ਼ੇ ਹਟਾਏ ਗਏ।

Unlawful possession of JCB removal in DehradunUnlawful possession of JCB removal in Dehradunਸੜਕ ਦੇ ਕਿਨਾਰੀਆਂ ਦੇ ਘਰਾਂ ਅਤੇ ਦੁਕਾਨਾਂ ਦੇ ਲੋਕਾਂ ਨੇ ਪ੍ਰਸ਼ਾਸਨ ਦੀ ਟੀਮ ਆਉਣ ਤੋਂ ਪਹਿਲਾਂ ਹੀ ਕਬਜ਼ੇ ਵਾਲਿਆਂ ਦੀਵਾਰਾਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਸੀ। ਚਕਰਾਉਂਦਾ ਰੋੜ ਸਥਿਤ ਲੂਥਰਾ ਨਰਸਿੰਗ ਹੋਮ ਦੀ ਦੀਵਾਰ ਨੂੰ ਵੀ ਹਟਾਇਆ ਗਿਆ। ਜਮੁਨਾ ਕਲੋਨੀ ਚੌਕ ਦੇ ਕੋਲ ਬਣੀਆਂ ਦੁਕਾਨਾਂ ਨੂੰ ਦੁਕਾਨਦਾਰਾਂ ਨੇ ਅਪਣੇ ਆਪ ਹੀ ਤੋੜਨਾ ਸ਼ੁਰੂ ਕਰ ਦਿੱਤਾ। ਸ਼ਨੀਵਾਰ ਨੂੰ ਚਕਰਾਉਂਦਾ ਰੋੜ ਉੱਤੇ ਕੈਂਟ ਬੋਰਡ ਦੀ ਟੀਮ ਨੇ ਅਪਣੀ ਦੀਵਾਰ ਦੀ ਮਿਣਤੀ ਕੀਤੀ। ਬਿੰਦਾਲ ਪੁਲ ਦੇ ਕੋਲ ਬਣੇ ਕੁਕਰੇਜਾ ਰੇਸਟੋਰੇਂਟ ਉੱਤੇ ਕੋਈ ਕਾਰਵਾਈ ਨਹੀਂ ਹੋਣ ਉੱਤੇ ਸਥਾਨਕ ਲੋਕਾਂ ਨੇ ਸਵਾਲ ਖੜ੍ਹੇ ਕੀਤੇ ਹਨ।

Unlawful possession of JCB removal in DehradunUnlawful possession of JCB removal in Dehradunਐਸਡੀਐਮ ਮਿਨਾਕਸ਼ੀ ਪਟਵਾਲ ਦਾ ਕਹਿਣਾ ਹੈ ਕਿ ਕੁਕਰੇਜਾ ਰੇਸਟੋਰੇਂਟ ਦੀ ਦੁਬਾਰਾ ਤੋਂ ਜਾਂਚ ਕਾਰਵਾਈ ਜਾਵੇਗੀ। ਹਾਈਕੋਰਟ ਦੇ ਆਦੇਸ਼ ਉੱਤੇ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਸ਼ਨੀਵਾਰ ਨੂੰ ਸ਼ਹਿਰ ਦੇ ਚਾਰ ਜ਼ੋਨ ਵਿਚ 144 ਕਬਜ਼ੇ ਹਟਾਏ ਗਏ। ਇਸ ਦੌਰਾਨ ਕਰਨਪੁਰ ਬਜ਼ਾਰ ਅਤੇ ਰਾਏਪੁਰ ਵਿਚ ਸੜਕ ਤੱਕ ਫੈਲੀਆਂ 70 ਤੋਂ ਜ਼ਿਆਦਾ ਦੁਕਾਨਾਂ ਉੱਤੇ ਕਾਰਵਾਈ ਕੀਤੀ ਗਈ। ਇਸ ਤੋਂ ਇਲਾਵਾ ਹਰਦੁਆਰ ਰੋੜ ਉੱਤੇ ਅਰਾਮਘਰ ਚੌਕ ਤੋਂ ਪ੍ਰਿੰਸ ਚੌਕ ਦੇ ਵਿਚ ਕਈ ਬਾਉਂਡਰੀਵਾਲ ਤੋੜੀਆਂ ਗਈਆਂ।   

Location: India, Uttarakhand, Dehradun

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement