
ਸਿੱਖ ਇਤਿਹਾਸ ਵਿਰੁੱਧ ਕਈ ਵਿਵਾਦਤ ਟਿੱਪਣੀਆਂ ਕਰ ਚੁੱਕੀ ਹੈ ਪਾਇਲ ਰੋਹਤਗੀ
ਨਵੀਂ ਦਿੱਲੀ: ਬਾਲੀਵੁੱਡ ਫਿਲਮਾਂ ਦੀ ਫਲਾਪ ਅਦਾਕਾਰਾ ਪਾਇਲ ਰੋਹਤਗੀ ਇਨ੍ਹੀਂ ਦਿਨੀਂ ਸਿੱਖਾਂ ਵਿਰੁੱਧ ਦਿੱਤੇ ਗਏ ਅਪਣੇ ਵਿਵਾਦਤ ਬਿਆਨਾਂ ਦੀ ਵਜ੍ਹਾ ਕਰਕੇ ਕਾਫ਼ੀ ਸੁਰਖ਼ੀਆਂ ਵਿਚ ਆਈ ਹੋਈ ਹੈ। ਇਹ ਉਹੀ ਪਾਇਲ ਰੋਹਤਗੀ ਹੈ, ਜਿਸ ਦਾ 'ਬਲੈਕ ਮਨੀ' ਨੂੰ ਲੈ ਕੇ ਇਕ ਸਟਿੰਗ ਵੀ ਸਾਹਮਣੇ ਆ ਚੁੱਕਿਆ ਹੈ, ਜੋ 'ਕੋਬਰਾ ਪੋਸਟ' ਦੇ ਇਕ ਅੰਡਰ ਕਵਰ ਰਿਪੋਰਟ ਵੱਲੋਂ ਕੀਤਾ ਗਿਆ ਸੀ। ਇਸ ਸਟਿੰਗ ਵਿਚ ਪਾਇਲ ਅਤੇ ਉਸ ਦੇ ਬੋਆਏ ਫਰੈਂਡ ਸੰਗਰਾਮ ਨੂੰ ਕਿਸੇ ਪਾਰਟੀ ਦੇ ਪ੍ਰਚਾਰ ਲਈ 30 ਲੱਖ ਦੀ ਰਕਮ ਦਾ ਆਫ਼ਰ ਕੀਤਾ ਗਿਆ ਸੀ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ ਸੀ।
Sangram Singh and Payal Rohatgi
ਪਾਇਲ ਨੇ 25 ਲੱਖ ਨਕਦ ਅਤੇ 5 ਲੱਖ ਰੁਪਏ ਚੈੱਕ ਰਾਹੀਂ ਦੇਣ ਦੀ ਗੱਲ ਆਖੀ ਸੀ। ਪਾਇਲ ਰੋਹਤਗੀ 2008 ਵਿਚ ਬਿੱਗ ਬੌਸ ਨਾਂਅ ਦੇ ਇਕ ਰਿਅਲਟੀ ਸ਼ੋਅ ਵਿਚ ਵੀ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਦੀ ਹੋਈ ਨਜ਼ਰ ਆਈ ਸੀ ਪਰ ਇਸ ਦੇ ਬਾਵਜੂਦ ਵੀ ਪਾਇਲ ਨੂੰ ਬਾਲੀਵੁੱਡ ਵਿਚ ਕੰਮ ਨਹੀਂ ਮਿਲ ਸਕਿਆ। ਹੁਣ ਉਸ ਨੇ ਪਿਛਲੇ ਕੁੱਝ ਸਮੇਂ ਸੁਰਖ਼ੀਆਂ ਵਿਚ ਬਣੇ ਰਹਿਣ ਲਈ ਮੁਸਲਮਾਨਾਂ ਅਤੇ ਸਿੱਖਾਂ ਵਿਰੁੱਧ ਪੁੱਠੀਆਂ ਸਿੱਧੀਆਂ ਬਿਆਨਬਾਜ਼ੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।
Payal rohatgi
ਪਾਇਲ ਦੇ ਇਨ੍ਹਾਂ ਬਿਆਨਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਲੋਕਾਂ ਵੱਲੋਂ ਉਸ ਦੀ ਖ਼ੂਬ ਭੰਡੀ ਕੀਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਪਾਇਲ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪਾਇਲ ਰੋਹਗਤੀ ਵੱਲੋਂ ਸਿੱਖਾਂ ਅਤੇ ਮੁਸਲਮਾਨਾਂ ਵਿਰੁੱਧ ਲਗਾਤਾਰ ਬਿਆਨ ਦਿੱਤੇ ਜਾ ਰਹੇ ਹਨ ਪਰ ਉਸ ਨੂੰ ਰੋਕਣ ਵਾਲਾ ਕੋਈ ਨਹੀਂ ਜਦਕਿ ਉਸ ਵੱਲੋਂ ਦਿੱਤੇ ਗਏ ਕਈ ਬਿਆਨ ਅਜਿਹੇ ਹਨ, ਜਿਨ੍ਹਾਂ ਨਾਲ ਦੇਸ਼ ਦਾ ਮਾਹੌਲ ਖ਼ਰਾਬ ਹੋ ਸਕਦਾ ਹੈ।
Sikh Panth में अलगावाद कैसे फेलाया गया? #MaxArthurMacauliffe ने सोच फेलाई के सिख हिन्दु नहीं होता और Guru Granth Saheb का translation भी किया।उनके हिसाब से Hinduism, अमेरिका के एक बड़े साँप की तरह था जो अपने लपेटे में एक छोटे प्रतिधवांधी को लेता है।#SundayMorning #PayalRohatgi pic.twitter.com/9dz8sXS7qy
— PAYAL ROHATGI & Team -BHAKTS of BHAGWAN RAM (@Payal_Rohatgi) July 7, 2019
'ਪਾਇਲ ਰੋਹਤਗੀ ਟੀਮ-ਭਗਤਜ਼ ਆਫ਼ ਭਗਵਾਨ ਰਾਮ' ਨਾਂਅ ਦੇ ਟਵਿੱਟਰ ਪੇਜ਼ ਤੋਂ ਪਾਇਲ ਅਕਸਰ ਵਿਵਾਦਤ ਬਿਆਨਾਂ ਵਾਲੇ ਵੀਡੀਓਜ਼ ਅਪਲੋਡ ਕਰਦੀ ਰਹਿੰਦੀ ਹੈ। ਕੁੱਝ ਸਮਾਂ ਪਹਿਲਾਂ ਉਸ ਨੇ ਛਤਰਪਤੀ ਸ਼ਿਵਾਜੀ ਨੂੰ ਲੈ ਕੇ ਵੀ ਵਿਵਾਦਤ ਬਿਆਨ ਦੇ ਦਿੱਤਾ ਸੀ, ਜਿਸ 'ਤੇ ਮਹਾਰਾਸ਼ਟਰ ਦੇ ਹਿੰਦੂ ਕਾਫ਼ੀ ਭੜਕ ਗਏ ਸਨ ਤਾਂ ਪਾਇਲ ਨੇ ਤੁਰੰਤ ਮੁਆਫ਼ੀ ਮੰਗ ਕੇ ਖਹਿੜਾ ਛੁਡਾ ਲਿਆ ਸੀ।
ਪਰ ਹੁਣ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ, ਐਸਜੀਪੀਸੀ ਅਤੇ ਆਨੰਦ ਮੈਰਿਜ਼ ਐਕਟ ਅਤੇ ਸਮੇਤ ਹੋਰ ਸਿੱਖ ਇਤਿਹਾਸ ਨੂੰ ਲੈ ਕੇ ਕਾਫ਼ੀ ਵਿਵਾਦਤ ਬਿਆਨਬਾਜ਼ੀਆਂ ਕੀਤੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ ਸਮੇਤ ਕਿਸੇ ਵੀ ਧਾਰਮਿਕ ਸਿੱਖ ਨੇਤਾ ਨੇ ਹਾਲੇ ਤੱਕ ਪਾਇਲ ਦੀਆਂ ਇਨ੍ਹਾਂ ਵਿਵਾਦਤ ਬਿਆਨਬਾਜ਼ੀਆਂ 'ਤੇ ਕੋਈ ਐਕਸ਼ਨ ਨਹੀਂ ਲਿਆ ਜਦਕਿ ਆਮ ਸਿੱਖਾਂ ਵੱਲੋਂ ਕੁਮੈਂਟਾਂ ਜ਼ਰੀਏ ਪਾਇਲ ਨੂੰ ਪੂਰੀ ਤਰ੍ਹਾਂ ਝਾੜ ਪਾਈ ਜਾ ਰਹੀ ਹੈ।
ਦੇਖੋ ਵੀਡੀਓ: