
ਵੱਖ ਵੱਖ ਅਦਾਕਾਰਾ ਨੇ ਕੀਤੇ ਟਵੀਟ
ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 ਲਈ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਵਾਲੀ ਐਨਡੀਏ ਗਠਜੋੜ ਨੂੰ 300 ਤੋਂ ਜ਼ਿਆਦਾ ਸੀਟਾਂ ਦਾ ਵਾਧਾ ਨਜ਼ਰ ਆ ਰਿਹਾ ਹੈ। ਕਾਂਗਰਸ ਦੀ ਅਗਵਾਈ ਵਾਲਾ ਯੂਪੀਏ ਗਠਜੋੜ 100 ਦੇ ਅੰਕੜਿਆਂ ਨੂੰ ਵੀ ਪਾਰ ਨਹੀਂ ਕਰ ਸਕਿਆ ਹੈ। ਰੁਝਾਨਾਂ ਵਿਚ ਐਨਡੀਏ ਗਠਜੋੜ ਬਹੁਮਤ ਦੇ 272 ਦੇ ਅੰਕੜਿਆਂ ਨੂੰ ਪਾਰ ਕਰ ਚੁੱਕਾ ਹੈ। ਨਤੀਜਿਆਂ ਨੂੰ ਲੈ ਕੇ ਬਾਲੀਵੁੱਡ ਤੋਂ ਰਿਐਕਸ਼ਨ ਆਉਣੇ ਸ਼ੁਰੂ ਹੋ ਗਏ ਹਨ।
This is turning into a Shok Sabha for the opposition!
— Gul Panag (@GulPanag) May 23, 2019
ਬਾਲੀਵੁੱਡ ਦੀ ਅਦਾਕਾਰਾ ਗੁਲ ਪਨਾਗ ਨੇ ਟਵੀਟ ਕੀਤਾ ਹੈ, ਇਹ ਤਾਂ ਵਿਰੋਧੀਆਂ ਲਈ ਸ਼ੋਕ ਸਭਾ ਬਣ ਗਈ ਹੈ। ਇਸ ਤਰ੍ਹਾਂ ਗੁਲ ਪਨਾਗ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਵਿਰੋਧੀਆਂ ’ਤੇ ਨਿਸ਼ਾਨਾ ਲਗਾਇਆ ਹੈ। ਅਪਣੇ ਅਗਲੇ ਟਵੀਟ ਵਿਚ ਗੁਲ ਪਨਾਗ ਕਹਿੰਦੇ ਹਨ ਕਿ ਉਹ ਅਪਣੇ ਲਈ ਇਕ ਪਰਸਨਲ ਈਵੀਐਮ ਚਾਹੁੰਦੇ ਹਨ, ਸਾਂਭ ਕੇ ਰੱਖਣ ਲਈ। ਉਹ ਅੱਗੇ ਕਹਿੰਦੇ ਹਨ ਕਿ ਕਿਉਂਕਿ ਡੂਪਲੀਕੇਟ ਈਵੀਐਮ ਹਰ ਥਾਂ ਮਿਲ ਰਹੀਆਂ ਹਨ, ਕੀ ਇਕ ਚੋਰ ਬਜ਼ਾਰ ਵਿਚ ਵੀ ਮਿਲ ਜਾਵੇਗੀ?
Also, I'd like my own personal EVM. For souvenir purpose. Since so many replicas are being found in all kinds of places, wonder if I can get one in Chor Bazaar ?
— Gul Panag (@GulPanag) May 21, 2019
ਲੋਕ ਸਭਾ ਚੋਣਾਂ ਦੇ ਨਤੀਜਿਆਂ ’ਤੇ ਗੁਲ ਪਨਾਗ ਤੋਂ ਪਹਿਲਾਂ ਬਾਲੀਵੁੱਡ ਪ੍ਰੋਡਿਊਸਰ ਅਸ਼ੋਕ ਪੰਡਿਤ ਨੇ ਵੀ ਬਿਆਨ ਦਿੱਤੇ ਸਨ। ਉਹਨਾਂ ਨੇ ਟਵੀਟ ਕੀਤਾ ਕਿ ਆਖਰ ਉਹ ਦਿਨ ਆ ਹੀ ਗਿਆ ਜਿਸ ਦਿਨ ਵਿਰੋਧੀ ਦੁੱਖੀ ਹੋਣੇ ਸਨ। ਦੇਸ਼ ਦੇ ਦੁਸ਼ਮਨ ਜ਼ਮੀਨ ਤੇ ਡਿੱਗਦੇ ਨਜ਼ਰ ਆ ਰਹੇ ਆਉਣਗੇ। ਅੱਜ ਭਾਰਤ ਜਿੱਤੇਗਾ। ਲੋਕ ਸਭਾ ਚੋਣਾਂ 2019 ਦੀਆਂ ਵੋਟਾਂ ਦੀ ਗਿਣਤੀ ਵਿਚ ਸ਼ੁਰੂਆਤੀ ਰੁਝਾਨਾਂ ਵਿਚ ਐਨਡੀਏ ਨੇ ਬਹੁਮਤ ਦੇ ਅੰਕੜਿਆਂ ਨੂੰ ਪਾਰ ਕਰ ਲਿਆ ਹੈ।
ਪਹਿਲੀ ਵਾਰ ਈਵੀਐਮ ਗਿਣਤੀ ਨਾਲ ਵੋਟਰਾਂ ਦੁਆਰਾ ਪੇਪਰ ਆਡਿਟ ਪਰਚੀਆਂ ਦਾ ਮਿਲਾਣ ਕੀਤੇ ਜਾਣ ਕਾਰਨ ਦੇਰ ਸ਼ਾਮ ਤਕ ਨਤੀਜੇ ਆਉਣ ਦੀ ਸੰਭਾਵਨਾ ਹੈ। ਇਸ ਵਾਰ 542 ਸੀਟਾਂ ਤੇ 8000 ਤੋਂ ਵਧ ਉਮੀਦਵਾਰ ਚੋਣ ਮੈਦਾਨ ਵਿਚ ਉਤਰੇ ਸਨ। ਸੱਤ ਪੜਾਵਾਂ ਵਿਚ ਹੋਈਆਂ ਵੋਟਾਂ ਵਿਚ 90.99 ਕਰੋੜ ਵੋਟਰਾਂ ਵਿਚੋਂ ਕਰੀਬ 67.77 ਫ਼ੀ ਸਦੀ ਲੋਕਾਂ ਨੇ ਅਪਣੀ ਵੋਟ ਦਾ ਇਸਤੇਮਾਲ ਕੀਤਾ ਹੈ।