
ਨੌਕਰੀ ਕਰਨ ਵਾਲਿਆਂ ਲਈ ਖੁਸ਼ਖ਼ਬਰੀ ਹੈ ਕਿ ਉਹਨਾਂ ਨੂੰ ਅਗਲੇ ਤਿੰਨ ਮਹੀਨਿਆਂ ਵਿਚ ਜ਼ਿਆਦਾ ਤਨਖ਼ਾਹ ਮਿਲੇਗੀ।
ਨਵੀਂ ਦਿੱਲੀ: ਨੌਕਰੀ ਕਰਨ ਵਾਲਿਆਂ ਲਈ ਖੁਸ਼ਖ਼ਬਰੀ ਹੈ ਕਿ ਉਹਨਾਂ ਨੂੰ ਅਗਲੇ ਤਿੰਨ ਮਹੀਨਿਆਂ ਵਿਚ ਜ਼ਿਆਦਾ ਤਨਖ਼ਾਹ ਮਿਲੇਗੀ। ਦਰਅਸਲ ਮੋਦੀ ਸਰਕਾਰ ਅਗਲੇ ਤਿੰਨ ਮਹੀਨੇ ਤੱਕ ਤੁਹਾਡੇ ਪੀਐਫ ਖਾਤੇ ਵਿਚ ਪੈਸੇ ਪਾਉਣ ਜਾ ਰਹੀ ਹੈ।
Pm Narinder Modi
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੇਦਕਰ ਨੇ ਦੱਸਿਆ ਕਿ ਮੰਤਰੀ ਮੰਡਲ ਨੇ ਮੌਜੂਦਾ ਯੋਜਨਾ ਅਗਸਤ ਤੱਕ ਵਧਾਏ ਜਾਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦੇ ਤਹਿਤ ਸਰਕਾਰ ਕਰਮਚਾਰੀਆਂ ਅਤੇ ਮਾਲਕਾਂ ਦਾ ਭਵਿੱਖ ਨਿਧੀ ਵਿਚ ਯੋਗਦਾਨ ਰਾਸ਼ੀ ਦੇਵੇਗੀ।
Parkash javadekar
ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ ਦੇ ਤਹਿਤ ਭਵਿੱਖ ਨਿਧੀ ਵਿਚ ਮਾਲਕ ਅਤੇ ਕਰਮਚਾਰੀਆਂ ਦਾ 12-12 ਫੀਸਦੀ ਮਿਲਾ ਕੇ ਕੁੱਲ 24 ਫੀਸਦੀ ਯੋਗਦਾਨ ਸਰਕਾਰ ਕਰ ਰਹੀ ਹੈ।
Cash
ਸਰਕਾਰ ਵੱਲੋਂ ਮਾਲਕ ਅਤੇ ਕਰਮਚਾਰੀ ਦੇ ਹਿੱਸੇ ਦੇ ਭਵਿੱਖ ਨਿਧੀ ਦੇ ਭੁਗਤਾਨ ਦੀ ਯੋਜਨਾ ਨੂੰ ਹੋਰ 3 ਮਹੀਨੇ ਲਈ ਵਧਾ ਦਿੱਤਾ ਹੈ। ਸਰਕਾਰ ਦੇ ਇਸ ਫੈਸਲੇ ਨਾਲ ਇਕ ਪਾਸੇ ਤਿੰਨ ਮਹੀਨਿਆਂ ਤੱਕ ਕਰਮਚਾਰੀਆਂ ਦੇ ਖਾਤੇ ਵਿਚ ਜ਼ਿਆਦਾ ਤਨਖ਼ਾਹ ਆਵੇਗੀ। ਉੱਥੇ ਹੀ ਮਾਲਕਾਂ ਨੂੰ ਵੱਡਾ ਆਰਥਕ ਫਾਇਦਾ ਹੋਵੇਗਾ।
Salary
ਇਹ ਯੋਜਨਾ ਉਹਨਾ ਯੂਨਿਟਾਂ ਲਈ ਹੈ, ਜਿੱਥੇ ਕਰਮਚਾਰੀਆਂ ਦੀ ਗਿਣਤੀ 100 ਤੱਕ ਹੈ ਅਤੇ ਉਹਨਾਂ ਵਿਚੋਂ 90 ਫੀਸਦੀ ਕਰਮਚਾਰੀਆਂ ਦੀ ਤਨਖ਼ਾਹ 15 ਹਜ਼ਾਰ ਰੁਪਏ ਤੋਂ ਘੱਟ ਹੈ। ਇਸ ਤੋਂ ਪਹਿਲਾਂ ਇਹ ਯੋਜਨਾ ਮਾਰਚ, ਅਪ੍ਰੈਲ ਅਤੇ ਮਈ ਲਈ ਸੀ, ਜਿਸ ਨੂੰ ਹੁਣ ਵਧਾ ਕੇ ਜੂਨ, ਜੁਲਾਈ ਅਤੇ ਅਗਸਤ ਤੱਕ ਕਰ ਦਿੱਤਾ ਹੈ।