
ਦੁਪਹਿਰ 3 ਵਜੇ ਐਲਾਨੇ ਜਾਣਗੇ ਨਤੀਜੇ
ਨਵੀਂ ਦਿੱਲੀ : CISCE ਬੋਰਡ ICSE ਦੀ 10ਵੀਂ ਅਤੇ ISC ਦੀ 12ਵੀ ਪ੍ਰੀਖਿਆ ਦਾ ਨਤੀਜਾ ਭਲਕੇ ਦੁਪਹਿਰ 3 ਵਜੇ ਐਲਾਨਿਆ ਜਾਵੇਗਾ। ਕਾਊਂਸਲ ਫਾਰ ਇੰਡੀਅਨ ਸਕੂਲ ਸਰਟੀਫ਼ਿਕੇਟ ਐਗਜ਼ਾਮੀਨੇਸ਼ਨ (CISCE) ਵਲੋਂ ਅਪਣੀ ਵੈੱਬਸਈਟ 'ਤੇ ਨੋਟਿਸ ਕਰਦਿਆਂ 10ਵੀਂ ਅਤੇ 12ਵੀਂ ਦੇ ਨਤੀਜਿਆਂ ਦੇ ਐਲਾਨ ਦੀ ਪੁਸ਼ਟੀ ਕੀਤੀ ਹੈ।
results
ਇਹ ਨਤੀਜਾ ਭਲਕੇ 10 ਜੁਲਾਈ 2020 ਨੂੰ ਦੁਪਹਿਰ ਦੇ 3 ਵਜੇ ਐਲਾਨਿਆ ਜਾਵੇਗਾ। ਸੀਆਈਐਸਸੀਈ ਬੋਰਡ ਦੀ 10ਵੀਂ ਅਤੇ ਆਈਐਸਸੀ ਦੇ 12ਵੀਂ ਦੇ ਵਿਦਿਆਰਥੀਆਂ ਦਾ ਨਤੀਜਾ ਕੌਂਸਲਿੰਗ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਰੀ ਕੀਤਾ ਜਾਵੇਗਾ।
results
ਇਸ ਤੋਂ ਇਲਾਵਾ ਵਿਦਿਆਰਥੀ ਐਸਐਮਐਸ (SMS) ਰਾਹੀਂ ਵੀ ਅਪਣਾ ਨਤੀਜਾ ਵੇਖ ਸਕਣਗੇ। CISCE ਦੇ ਸਬੰਧਤ ਸਕੂਲ ਦੇ ਪ੍ਰਿੰਸੀਪਲ ਅਪਣੀ ਲਾਗਇਨ ਆਈਡੀ ਅਤੇ ਪਾਸਵਰਡ ਦੀ ਮਦਦ ਨਾਲ ਕੈਰੀਅਰ ਪੋਰਟਲ ਅਕਸੇਸ ਕਰ ਕੇ ਅਪਣੇ ਸਕੂਲ ਦੇ ਵਿਦਿਆਰਥੀਆਂ ਦਾ ਨਤੀਜਾ ਵੇਖ ਸਕਣਗੇ।
results
ਵਿਦਿਆਰਥੀ ਅਪਣਾ ਨਤੀਜਾ ਕੌਂਸਲ ਦੀ ਅਧਿਕਾਰਤ ਵੈੱਬਸਾਈਟ "cisce.org" ਜਾਂ ਫਿਰ "results.cisce.org" 'ਤੇ ਲਾਗਇਨ ਕਰ ਕੇ ਵੇਖ ਸਕਦੇ ਹਨ। ਇਸੇ ਤਰ੍ਹਾਂ ਜਿਹੜੇ ਵਿਦਿਆਰਥੀ ਐਸਐਮਐਸ ਰਾਹੀਂ ਅਪਣਾ ਨਤੀਜਾ ਵੇਖਣਾ ਚਾਹੁੰਦੇ ਹਨ, ਉਨ੍ਹਾਂ ਨੂੰ ਅਪਣੀ ਯੂਨਿਕ ਆਈਡੀ 09248083883 'ਤੇ ਇਸ 'ICSE/ISC (Unique ID)' ਫਾਰਮੇਟ 'ਚ ਭੇਜਣੀ ਪਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ ।