
ਕੋਰੋਨਾ ਕਾਲ ਵਿਚ ਭਾਰਤੀ ਰੇਲਵੇ ਇਕ ਤੋਂ ਬਾਅਦ ਇਕ ਪ੍ਰਾਪਤੀਆਂ ਅਪਣੇ ਨਾਮ ਕਰ ਰਿਹਾ ਹੈ।
ਨਵੀਂ ਦਿੱਲੀ: ਕੋਰੋਨਾ ਕਾਲ ਵਿਚ ਭਾਰਤੀ ਰੇਲਵੇ ਇਕ ਤੋਂ ਬਾਅਦ ਇਕ ਪ੍ਰਾਪਤੀਆਂ ਅਪਣੇ ਨਾਮ ਕਰ ਰਿਹਾ ਹੈ। ਹੁਣ ਟਰੇਨ ਦੇ ਇੰਜਣ ਨੂੰ ਦੌੜਾਉਣ ਦੇ ਖੇਤਰ ਵਿਚ ਰੇਲਵੇ ਨੇ ਇਕ ਕਦਮ ਹੋਰ ਅੱਗੇ ਵਧਾਇਆ ਹੈ। ਭਾਰਤੀ ਰੇਲ ਨੇ ਬੈਟਰੀ ਨਾਲ ਚੱਲਣ ਵਾਲਾ ਇੰਜਣ ਬਣਾਇਆ ਹੈ ਅਤੇ ਇਸ ਦਾ ਸਫਲ ਪਰੀਖਣ ਵੀ ਕੀਤਾ ਹੈ।
Indian Railway
ਯਾਨੀ ਕੁਝ ਹੀ ਦਿਨਾਂ ਵਿਚ ਹੁਣ ਪਟੜੀਆਂ ‘ਤੇ ਬੈਟਰੀ ਨਾਲ ਚੱਲਣ ਵਾਲੀਆਂ ਟਰੇਨਾਂ ਨਜ਼ਰ ਆ ਸਕਦੀਆਂ ਹਨ। ਰੇਲਵੇ ਮੁਤਾਬਕ ਇਸ ਇੰਜਣ ਦਾ ਨਿਰਮਾਣ ਬਿਜਲੀ ਅਤੇ ਡੀਜ਼ਲ ਦੀ ਖਪਤ ਨੂੰ ਬਚਾਉਣ ਲਈ ਕੀਤਾ ਗਿਆ ਹੈ। ਇੰਡੀਅਨ ਰੇਲਵੇ ਨੇ ਦੱਸਿਆ ਕਿ ਪੱਛਣੀ ਰੇਲ ਦੇ ਜਬਲਪੁਰ ਮੰਡਲ ਵਿਚ ਬੈਟਰੀ ਨਾਲ ਚੱਲਣ ਵਾਲੇ ਡਿਊਲ ਮੋਡ ਸ਼ਟਿੰਗ ਲੋਕੋ ‘ਨਵਦੂਤ’ ਦਾ ਨਿਰਮਾਣ ਕੀਤਾ ਗਿਆ ਹੈ, ਜਿਸ ਦਾ ਪਰੀਖਣ ਸਫਲ ਰਿਹਾ।
Railway
ਬੈਟਰੀ ਨਾਲ ਓਪਰੇਟ ਹੋਣ ਵਾਲਾ ਇਹ ਲੋਕੋ, ਡੀਜ਼ਲ ਦੀ ਬਚਤ ਦੇ ਨਾਲ-ਨਾਲ ਵਾਤਾਵਰਣ ਦੀ ਰੱਖਿਆ ਵਿਚ ਇਕ ਵੱਡਾ ਕਦਮ ਹੋਵੇਗਾ। ਰੇਲ ਮੰਤਰੀ ਪੀਊਸ਼ ਗੋਇਲ ਨੇ ਟਵੀਟ ਕਰ ਕੇ ਕਿਹਾ, ‘ਬੈਟਰੀ ਨਾਲ ਅਪਰੇਟ ਹੋਣ ਵਾਲਾ ਇਹ ਲੋਕੋ ਇਕ ਉਜਵਲ ਭਵਿੱਖ ਦਾ ਸੰਕੇਤ ਹੈ, ਜੋ ਡੀਜ਼ਲ ਦੇ ਨਾਲ ਵਿਦੇਸ਼ੀ ਮੁਦਰਾ ਦੀ ਬਚਤ ਅਤੇ ਵਾਤਾਵਰਣ ਦੀ ਰੱਖਿਆ ਵਿਚ ਇਕ ਵੱਡਾ ਕਦਮ ਹੋਵੇਗਾ’।
Railways Minister Piyush Goyal
ਹਾਲ ਹੀ ਵਿਚ ਰੇਲਵੇ ਨੇ ਸੋਲਰ ਪਾਵਰ ਦੀ ਬਿਜਲੀ ਨਾਲ ਟਰੇਨਾਂ ਨੂੰ ਦੌੜਾਉਣ ਦੀ ਗੱਲ ਵੀ ਕਹੀ ਹੈ। ਰੇਲਵੇ ਨੇ ਇਸ ਦੀ ਪੂਰੀ ਤਿਆਰੀ ਕਰ ਲਈ ਹੈ। ਮੱਧ ਪ੍ਰਦੇਸ਼ ਦੇ ਬੀਨਾ ਵਿਚ ਰੇਲਵੇ ਨੇ ਇਸ ਦੇ ਲਈ ਸੋਲਰ ਪਾਵਰ ਪਲਾਂਟ ਤਿਆਰ ਕੀਤਾ ਹੈ। ਇਸ ਨਾਲ 1.7 ਮੈਗਾ ਵਾਟ ਦੀ ਬਿਜਲੀ ਪੈਦਾ ਹੋਵੇਗੀ। ਰੇਲਵੇ ਅਜਿਹਾ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਹੈ।
रेलवे के जबलपुर मंडल में बैटरी से चलने वाले ड्यूल मोड शंटिंग लोको 'नवदूत' का निर्माण किया गया, जिसका परीक्षण सफल रहा।
— Piyush Goyal (@PiyushGoyal) July 7, 2020
बैटरी से ऑपरेट होने वाला यह लोको एक उज्ज्वल भविष्य का संकेत है, जो डीजल के साथ विदेशी मुद्रा की बचत, और पर्यावरण संरक्षण में एक बड़ा कदम होगा। pic.twitter.com/9uw3qF0WrW