ਚੰਡੀਗੜ੍ਹ ਵਿਚ 2 ਰੋਜ਼ਾ ਅੰਤਰਰਾਸ਼ਟਰੀ ਕਾਰਡੀਓਲੋਜੀ ਕਾਨਫਰੰਸ ਕਰਵਾਈ

By : KOMALJEET

Published : Jul 9, 2023, 8:25 pm IST
Updated : Jul 9, 2023, 8:25 pm IST
SHARE ARTICLE
during a conference in chandigarh
during a conference in chandigarh

300 ਉੱਘੇ ਗਲੋਬਲ ਕਾਰਡੀਓਲੋਜਿਸਟ ਨੇ ਦਿਲ ਦੇ ਮਰੀਜ਼ਾਂ ਦੇ ਇਲਾਜ ਲਈ ਨਵੀਨਤਮ ਤਕਨੀਕਾਂ ਬਾਰੇ ਕੀਤੀ ਚਰਚਾ

ਵਾਲਵ ਦਾ ਗ਼ੈਰ-ਸਰਜੀਕਲ ਇਲਾਜ ਹੁਣ ਸੰਭਵ ਹੈ; ਗੁੰਝਲਦਾਰ ਕੋਰੋਨਰੀ ਆਰਟਰੀ ਬਿਮਾਰੀ ਲਈ ਸ਼ੁੱਧਤਾ ਵਾਲੀ ਐਂਜੀਓਪਲਾਸਟੀ ਸਭ ਤੋਂ ਵਧੀਆ ਵਿਕਲਪ: ਡਾ ਐਚ ਕੇ ਬਾਲੀ
ਬਜ਼ੁਰਗ ਦਿਲ ਦੇ ਰੋਗੀਆਂ ਦੀਆਂ ਜਾਨਾਂ ਹੁਣ ਆਧੁਨਿਕ ਤਕਨੀਕਾਂ ਨਾਲ ਬਚਾਈਆਂ ਜਾ ਸਕਦੀਆਂ ਹਨ: ਅੰਤਰਰਾਸ਼ਟਰੀ ਕਾਰਡੀਓਲੋਜਿਸਟ
ਭਾਰਤ ਵਿਚ ਦਿਲ ਦੀ ਧੜਕਣ ਰੁਕਣ ਦੀ ਵਧ ਰਹੀ ਹੈ ਬਿਮਾਰੀ, ਬਹੁ-ਅਨੁਸ਼ਾਸਨੀ ਇਲਾਜ ਦੀ ਲੋੜ ਹੈ: ਡਾ ਐਚ ਕੇ ਬਾਲੀ
ਚੰਡੀਗੜ੍ਹ, 9 ਜੁਲਾਈ:
“ਦਿਲ ਦੇ ਬਜ਼ੁਰਗ ਮਰੀਜ਼ਾਂ ਦੀ ਪਹਿਲਾਂ ਐਂਜੀਓਪਲਾਸਟੀ ਦੇ ਰਵਾਇਤੀ ਤਰੀਕੇ ਨਾਲ ਅਪਣੀ ਜਾਨ ਬਚਾਉਣੀ ਮੁਸ਼ਕਲ ਸੀ ਅਤੇ ਜਿਥੇ ਬਾਈਪਾਸ ਸਰਜਰੀ ਨਹੀਂ ਕੀਤੀ ਜਾ ਸਕਦੀ ਸੀ, ਪਰ ਹੁਣ ਅਜਿਹੇ ਮਰੀਜ਼ਾਂ ਲਈ ਉਮੀਦ ਦੀ ਇਕ ਨਵੀਂ ਕਿਰਨ ਉੱਭਰ ਕੇ ਸਾਹਮਣੇ ਆਈ ਹੈ ਕਿਉਂਕਿ ਉਨ੍ਹਾਂ ਦਾ ਸਟੀਕਸ਼ਨ ਐਂਜੀਓਪਲਾਸਟੀ ਰਾਹੀ ਸੁਰੱਖਿਅਤ ਢੰਗ ਨਾਲ ਇਲਾਜ ਕੀਤਾ ਜਾ ਸਕਦਾ ਹੈ। ਹਾਰਟ ਫੰਕਸ਼ਨ ਦੇ ਕਮਜ਼ੋਰ ਮਰੀਜ਼ਾਂ ਦੇ ਨਾਲ ਡਾਕਟਰ ਹੁਣ ਮਿਨੀਏਚਰ ਹਾਰਟ ਪੰਪ (ਇਮਪੇਲਾ) ਦੀ ਨਵੀਨਤਮ ਤਕਨਾਲੋਜੀ ਦੀ ਵਰਤੋਂ ਕਰਕੇ ਸੁਰੱਖਿਅਤ ਐਂਜੀਓਪਲਾਸਟੀ ਕਰ ਸਕਦੇ ਹਨ।"  ਵਿਸ਼ਵ ਪ੍ਰਸਿੱਧ ਕਾਰਡੀਓਲੋਜਿਸਟ ਅਤੇ ਹਾਰਟ ਫਾਊਂਡੇਸ਼ਨ ਦੇ ਮੁੱਖ ਸਰਪ੍ਰਸਤ, ਡਾ. ਐਚ.ਕੇ. ਬਾਲੀ ਨੇ ਕਿਹਾ ਕਿ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦੇ ਦੌਰਾਨ ਦਿਲ ਦੀਆਂ ਬਿਮਾਰੀਆਂ ਦੇ ਮਰੀਜ਼ਾਂ ਦੇ ਪ੍ਰਬੰਧਨ ਵਿਚ ਨਵੀਨਤਮ ਤੇ ਐਡਵਾਂਸ ਤਕਨਾਲੋਜੀ' ਵਿਸ਼ੇ 'ਤੇ ਵਿਚਾਰ ਚਰਚਾ ਕੀਤੀ ਗਈ।  

ਮੈਡੀਕਲ ਐਨ.ਜੀ.ਓ. 'ਹਾਰਟ ਫਾਊਂਡੇਸ਼ਨ' ਵੱਲੋਂ ਚੰਡੀਗੜ੍ਹ ਵਿਚ ਕਰਵਾਈ ਗਈ ਅੰਤਰਰਾਸ਼ਟਰੀ ਕਾਨਫਰੰਸ 'ਕਾਰਡੀਓਵੈਸਕੁਲਰ ਇੰਟਰਵੈਂਸ਼ਨ ਇਮੇਜਿੰਗ ਸਟਰਕਚਰਲ ਥੈਰੇਪਿਊਟਿਕਸ (ਸੀਆਈਆਈਐਸਟੀ) 360 ਡਿਗਰੀ' ਦੌਰਾਨ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਆਏ 300 ਤੋਂ ਵੱਧ ਉੱਘੇ ਡਾਕਟਰਾਂ ਅਤੇ ਦਿਲ ਦੀਆਂ ਬਿਮਾਰੀਆਂ ਦੇ ਮਾਹਿਰਾਂ ਨੇ ਗੰਭੀਰ ਤੌਰ 'ਤੇ ਦਿਲ ਦੇ ਰੋਗੀਆਂ ਦਾ ਪ੍ਰਬੰਧਨ ਕਰਨ ਲਈ, ਜਿਨ੍ਹਾਂ ਵਿਚ ਸ਼ਾਮਲ ਹਨ - ਜਟਿਲ ਕੋਰੋਨਰੀ ਆਰਟਰੀ ਬਿਮਾਰੀ, ਵਾਲਵੂਲਰ ਹਿਰਦੇ ਰੋਗ, ਕਮਜ਼ੋਰ ਦਿਲ ਅਤੇ ਨਾੜੀ ਦੀਆਂ ਬਿਮਾਰੀਆਂ ਤੋਂ ਪੀੜਤ ਦੇ ਇਲਾਜ਼ ਲਈ ਬਿਹਤਰੀਨ ਅਤੇ ਨਵੀਨਤਮ ਤਕਨੀਕਾਂ ਬਾਰੇ ਵਿਚਾਰ-ਵਟਾਂਦਰਾ ਕੀਤਾ।

ਇਹ ਵੀ ਪੜ੍ਹੋ: ਭਾਰੀ ਮੀਂਹ ਕਾਰਨ ਪਹਾੜੀ ਦੇ ਮਲਬੇ ਹੇਠਾਂ ਆਏ ਵਿਅਕਤੀ ਦੀ ਮੌਤ 

ਇਸ ਮੌਕੇ 'ਤੇ ਡਾ: ਬਾਲੀ, ਜੋ ਕਿ ਕਾਰਡੀਕ ਸਾਇੰਸ ਪਾਰਸ ਗਰੁੱਪ ਆਫ਼ ਹਸਪਤਾਲਾਂ ਦੇ ਚੇਅਰਮੈਨ ਵੀ ਹਨ, ਨੇ ਅੱਗੇ ਕਿਹਾ, "ਭਾਰਤ ਵਿਚ ਹਾਰਟ ਫੇਲ੍ਹ ਚਿੰਤਾਜਨਕ ਦਰ ਨਾਲ ਵਧ ਰਹੀ ਹੈ ਅਤੇ  ਇਹ ਬਿਮਾਰੀ ਲਗਭਗ ਮਹਾਂਮਾਰੀ ਦੇ ਅਨੁਪਾਤ ਵਿੱਚ ਪਹੁੰਚ ਗਈ ਹੈ। ਭਾਰਤ ਵਿਚ ਅੰਦਾਜ਼ਨ ਦਿਲ ਦੀ ਧੜਕਣ ਰੁਕਣ ਵਾਲੀ ਬਿਮਾਰੀ ਦੀ ਦਰ ਪ੍ਰਤੀ ਸਾਲ 1.3 ਮਿਲੀਅਨ ਤੋਂ 4.6 ਮਿਲੀਅਨ ਕੇਸਾਂ ਦੇ ਵਿਚਕਾਰ ਹੈ। ਅਜਿਹੇ ਮਰੀਜ਼ਾਂ ਵਿਚ ਵੀ ਵਾਧਾ ਹੋਇਆ ਹੈ ਜਿਨ੍ਹਾਂ ਨੂੰ ਗੰਭੀਰ ਕੋਰੋਨਰੀ ਆਰਟਰੀ ਬਿਮਾਰੀ ਅਤੇ ਕਈ ਹੋਰ ਰੋਗਾਂ ਤੋਂ ਪੀੜਤ ਹਨ।
ਕਾਨਫਰੰਸ ਵਿਚ ਬੋਲਦਿਆਂ, ਸਵਿਟਜ਼ਰਲੈਂਡ ਤੋਂ ਡਾ: ਫਲੋਰੀਮ ਕੁਕੁਲੀ ਅਤੇ ਇਟਲੀ ਤੋਂ ਡਾ: ਜਿਉਲੀਓ ਗੁਇਗਲਿਆਮੀ ਨੇ ਕਿਹਾ ਕਿ ਓਸੀਟੀ ਅਤੇ ਆਈਵੀਯੂਐਸ ਵਰਗੀਆਂ ਨੀਰੂ ਇਮੇਜਿੰਗ ਤਕਨੀਕਾਂ ਹੁਣ ਗੁੰਝਲਦਾਰ ਐਂਜੀਓਪਲਾਸਟੀ ਪ੍ਰਕਿਰਿਆਵਾਂ ਨੂੰ ਵਧੇਰੇ ਕੁਸ਼ਲ ਬਣਾ ਰਹੀਆਂ ਹਨ ਅਤੇ ਵਧੀਆ ਨਤੀਜੇ ਦੇ ਰਹੀਆਂ ਹਨ।

ਇਸ ਮੌਕੇ 'ਤੇ ਅਮਰੀਕਾ ਤੋਂ ਡਾ: ਸੈਬਲ ਕਾਰ ਅਤੇ ਫਰਾਂਸ ਤੋਂ ਡਾ: ਪੀਟਰ ਐਂਡਰਿਕਾ ਨੇ ਕਿਹਾ ਕਿ ਦਿਲ ਦੀ ਧੜਕਣ ਰੁਕਣ ਵਾਲੇ ਮਰੀਜ਼ਾਂ, ਜਿਨ੍ਹਾਂ ਨੂੰ ਮਾਈਟਰਲ ਰੀਗਰੀਟੇਸ਼ਨ (ਮਿਟ੍ਰਲ ਵਾਲਵ ਦਾ ਲੀਕ ਹੋਣਾ) ਹੁੰਦਾ ਹੈ ਅਤੇ ਜਿਨ੍ਹਾਂ ਨੂੰ ਸਰਜਰੀ ਲਈ ਬਹੁਤ ਜ਼ਿਆਦਾ ਜੋਖਮ ਹੁੰਦਾ ਹੈ, ਮਿਟਰਾਕਲਿਪ ਦੁਆਰਾ ਵਾਲਵ ਦੀ ਪਰਕਿਊਟੇਨਿਅਸ ਮੁਰੰਮਤ ਕੀਤੀ ਜਾਂਦੀ ਹੈ। ਇਹ ਵਰਦਾਨ ਸਾਬਤ ਹੁੰਦਾ ਹੈ ਕਿਉਂਕਿ ਇਹ ਲੱਛਣਾਂ ਵਿਚ ਸੁਧਾਰ ਕਰਦਾ ਹੈ ਅਤੇ ਵਾਰ-ਵਾਰ ਹਸਪਤਾਲ ਵਿਚ ਦਾਖ਼ਲ ਹੋਣ ਤੋਂ ਰੋਕਦਾ ਹੈ।

ਭਾਰਤੀ ਅਤੇ ਅੰਤਰਰਾਸ਼ਟਰੀ ਕਾਰਡੀਓਲੋਜਿਸਟ ਆਪਣੀ ਰਾਏ ਵਿਚ ਇੱਕਮਤ ਸਨ ਕਿ ਗੰਭੀਰ ਡੀਜਨਰੇਟਿਵ ਐਓਰਟਿਕ ਸਟੈਨੋਸਿਸ ਵਾਲੇ ਬਜ਼ੁਰਗ ਮਰੀਜ਼ਾਂ ਲਈ ਖਾਸ ਤੌਰ 'ਤੇ ਜਿਨ੍ਹਾਂ ਨੂੰ ਐਨਸਥੀਸੀਆ ਅਤੇ ਓਪਨ ਹਾਰਟ ਸਰਜਰੀ ਦਾ ਜੋਖਮ ਵੱਧ ਗਿਆ ਹੈ, ਲਈ ਟ੍ਰਾਂਸਕਿਊਟੇਨਿਅਸ ਐਓਰਟਿਕ ਵਾਲਵ ਬਦਲਣਾ ਚੰਗਾ ਇਲਾਜ ਵਿਕਲਪ ਹੈ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement