ਈਦ 'ਤੇ ਘਰ ਪਰਤ ਰਹੇ ਕਸ਼ਮੀਰੀਆਂ ਲਈ ਸਰਕਾਰ ਨੇ ਕੀਤੇ ਇਹ ਇੰਤਜ਼ਾਮ
Published : Aug 9, 2019, 1:48 pm IST
Updated : Aug 9, 2019, 1:49 pm IST
SHARE ARTICLE
Kashmiri Students Eid Festival
Kashmiri Students Eid Festival

ਜੰਮੂ - ਕਸ਼ਮੀਰ 'ਚ ਧਾਰਾ 370 ਦੇ ਖਤਮ ਹੋਣ ਦੇ ਚਾਰ ਦਿਨ ਬਾਅਦ ਵੀ ਘਾਟੀ 'ਚ ਮੋਬਾਇਲ ਅਤੇ ਇੰਟਰਨੈੱਟ ਸੇਵਾ ਬੰਦ ਹੈ ਤੇ ਧਾਰਾ 144 ਲਾਗੂ ਹੈ।

ਨਵੀਂ ਦਿੱਲੀ : ਜੰਮੂ - ਕਸ਼ਮੀਰ 'ਚ ਧਾਰਾ 370 ਦੇ ਖਤਮ ਹੋਣ ਦੇ ਚਾਰ ਦਿਨ ਬਾਅਦ ਵੀ ਘਾਟੀ 'ਚ ਮੋਬਾਇਲ ਅਤੇ ਇੰਟਰਨੈੱਟ ਸੇਵਾ ਬੰਦ ਹੈ ਤੇ ਧਾਰਾ 144 ਲਾਗੂ ਹੈ। ਉਥੇ ਹੀ ਬਕਰੀਦ ਦਾ ਤਿਉਹਾਰ ਮਨਾਉਣ ਲਈ ਬਾਹਰ ਰਾਜਾਂ 'ਚ ਪੜ੍ਹਨ ਵਾਲੇ ਕਸ਼ਮੀਰੀ ਵਿਦਿਆਰਥੀਆਂ ਨੇ ਆਪਣੇ ਘਰਾਂ ਦਾ ਰੁਖ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਕਸ਼ਮੀਰੀਆਂ ਦੀ ਸ਼ਿਕਾਇਤ ਹੈ ਕਿ ਫੋਨ ਬੰਦ ਹੋਣ ਨਾਲ ਉਨ੍ਹਾਂ ਨੂੰ ਪਰਿਵਾਰ ਨਾਲ ਸੰਪਰਕ ਕਰਨ 'ਚ ਪਰੇਸ਼ਾਨੀ ਹੋ ਰਹੀ ਹੈ।

Kashmiri Students Eid FestivalKashmiri Students Eid Festival

ਉਥੇ ਹੀ ਕਸ਼ਮੀਰ 'ਚ ਤਨਾਅ ਭਰੇ ਹਾਲਾਤ ਅਤੇ ਈਦ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼੍ਰੀਨਗਰ ਦੇ ਜ਼ਿਲ੍ਹਾਧਿਕਾਰੀ ਸ਼ਾਹਿਦ ਚੌਧਰੀ ਨੇ ਬਾਹਰ ਰਹਿ ਰਹੇ ਜੰਮੂ - ਕਸ਼ਮੀਰ  ਦੇ ਲੋਕਾਂ ਲਈ ਘਰ ਵਾਪਸੀ ਯਾਤਰਾ 'ਚ ਸਹਾਇਤਾ ਅਤੇ ਕਸ਼ਮੀਰ 'ਚ ਸਬੰਧੀਆਂ ਨਾਲ ਸੰਪਰਕ ਕਰਨ ਲਈ ਹੈਲਪਲਾਇਨ ਨੰਬਰ ਜਾਰੀ ਕੀਤੇ ਹਨ। ਉਨ੍ਹਾਂ ਨੇ ਟਵੀਟ ਕੀਤਾ ਹੈ ਕਿ ਡੀਸੀ ਦਫ਼ਤਰ ਸ਼੍ਰੀਨਗਰ ਨੇ ਦੋ ਹੈਲਪਲਾਇਨ ਨੰਬਰ 9419028242, 9419028251 ਸਥਾਪਿਤ ਕੀਤੇ ਹਨ। ਰਾਜ ਦੇ ਬਾਹਰ ਰਹਿ ਰਹੇ ਲੋਕ ਇਨ੍ਹਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਹਨ।

Kashmiri Students Eid FestivalKashmiri Students Eid Festival

ਸ਼੍ਰੀਨਗਰ ਦੇ ਜ਼ਿਲ੍ਹਾਧਿਕਾਰੀ ਨੇ ਕਿਹਾ ਕਿ ਸ਼੍ਰੀਨਗਰ ਦੇ ਬੜਗਾਮ ਏਅਰਪੋਰਟ 'ਤੇ ਉੱਤਰਨ ਵਾਲੇ ਲੋਕਾਂ ਲਈ ਘਰ ਤੱਕ ਪਹੁੰਚਣ ਲਈ ਬੱਸਾਂ ਅਤੇ ਕੈਬ ਦੀ ਸਹੂਲਤ ਦਾ ਇੰਤਜਾਮ ਕੀਤਾ ਗਿਆ ਹੈ। ਜੰਮੂ - ਕਸ਼ਮੀਰ ਪਹੁੰਚਣ ਵਾਲੇ ਲੋਕਾਂ ਲਈ ਏਅਰਪੋਰਟ ਅਤੇ ਬੱਸ ਸਟੈਂਡ 'ਤੇ ਖਾਣ -ਪੀਣ  ਦੇ ਲੰਗਰ ਲਗਾਏ ਗਏ ਹਨ। ਇਸ ਤੋਂ ਇਲਾਵਾ ਘਰ ਤੱਕ ਪਹੁੰਚਣ ਲਈ ਟ੍ਰਾਂਸਪੋਰਟ ਦੀ ਵਿਵਸਥਾ ਕੀਤੀ ਗਈ ਹੈ।

Kashmiri Students Eid FestivalKashmiri Students Eid Festival

ਈਦ 'ਤੇ ਘਰ ਆਉਣ - ਜਾਣ ਵਾਲੇ ਲੋਕਾਂ ਲਈ ਉਧਮਪੁਰ ਅਤੇ ਜੰਮੂ ਤੋਂ ਵਿਸ਼ੇਸ਼ ਟ੍ਰੇਨ ਦਾ ਬੰਦੋਬਸਤ ਕੀਤਾ ਗਿਆ ਹੈ। ਜ਼ਿਲ੍ਹਾਧਿਕਾਰੀ ਸ਼ਾਹਿਦ ਚੌਧਰੀ ਨੇ ਟਵੀਟ ਵਿੱਚ ਕਿਹਾ ਕਿ ਕਸ਼ਮੀਰ ਤੋਂ ਬਾਹਰ ਦੂਜੇ ਰਾਜਾਂ 'ਚ ਘਰ ਜਾਣ ਦੀ ਚਾਹ ਰੱਖਣ ਵਾਲੇ ਲੋਕਾਂ ਨੂੰ ਵੀ ਸਹੂਲਤ ਦਿੱਤੀ ਜਾ ਰਹੀ ਹੈ। ਕਸ਼ਮੀਰ, ਜੰਮੂ, ਲੱਦਾਖ ਦੇ ਵੱਖਰੇ ਜ਼ਿਲ੍ਹਿਆਂ ਅਤੇ ਬਾਹਰ ਦੇ ਖੇਤਰ 'ਚ ਵਿਦਿਆਰਥੀਆਂ ਦੇ ਆਉਣ-ਜਾਣ ਲਈ 300 ਤੋਂ ਜ਼ਿਆਦਾ ਵਾਹਨਾਂ ਨੂੰ ਲਗਾਇਆ ਗਿਆ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM

ULO Immigration ਵਾਲੇ ਤਾਂ ਲੋਕਾਂ ਨੂੰ ਘਰ ਬੁਲਾ ਕੇ ਵਿਦੇਸ਼ ਜਾਣ ਲਈ ਕਰ ਰਹੇ ਗਾਈਡ

18 Apr 2024 12:00 PM

Big Breaking : ਰਮਿੰਦਰ ਆਵਲਾ ਛੱਡਣਗੇ ਕਾਂਗਰਸ! ਵਿਜੇ ਸਾਂਪਲਾ ਵੀ ਛੱਡ ਸਕਦੇ ਨੇ ਭਾਜਪਾ?

18 Apr 2024 11:23 AM
Advertisement