
ਕੇਸ ਵੈਸਟਰਨ ਰਿਜ਼ਰਵ ਯੂਨੀਵਰਸਿਟੀ ’ਚ ਨਿਊਰੋਸਾਇੰਸ ਅਤੇ ਮਨੋਵਿਗਿਆਨ ਦੀ ਪੜ੍ਹਾਈ ਕਰੇਗਾ ਹੈਦਰਾਬਾਰ ਦਾ ਵੇਦਾਂਤ ਆਨੰਦਵਾੜੇ
ਹੈਦਰਾਬਾਦ: ਭਾਰਤੀ ਵਿਦਿਆਰਥੀ ਨੂੰ ਅਮਰੀਕਾ ਵਿਚ 1.3 ਕਰੋੜ ਰੁਪਏ ਦੀ ਸਕਾਲਰਸ਼ਿਪ ਮਿਲੀ ਹੈ। ਹੈਦਰਾਬਾਦ ਦੇ ਵੇਦਾਂਤ ਆਨੰਦਵਾੜੇ ਨੇ ਅਮਰੀਕਾ ਦੀ ਇਕ ਯੂਨੀਵਰਸਿਟੀ ਵਿਚ ਅੰਡਰ ਗਰੈਜੂਏਟ ਪੱਧਰ ਦੇ ਕੋਰਸ ਲਈ ਵਜ਼ੀਫ਼ਾ ਹਾਸਲ ਕੀਤਾ ਹੈ। ਉਸ ਨੂੰ ਕੇਸ ਵੈਸਟਰਨ ਰਿਜ਼ਰਵ ਯੂਨੀਵਰਸਿਟੀ ਵਿਖੇ ਨਿਊਰੋਸਾਇੰਸ ਅਤੇ ਮਨੋਵਿਗਿਆਨ ਵਿਚ ਪ੍ਰੀ ਮੈਡੀਕਲ ਅੰਡਰਗ੍ਰੈਜੁਏਟ ਸਟੱਡੀਜ਼ ਲਈ 13 ਮਿਲੀਅਨ ਦੀ ਸਕਾਲਰਸ਼ਿਪ ਪ੍ਰਾਪਤ ਹੋਈ ਹੈ। ਵੇਦਾਂਤ ਕਿਸੇ ਵਿਦੇਸ਼ੀ ਯੂਨੀਵਰਸਿਟੀ ਵਿਚ ਪੜ੍ਹਨਾ ਚਾਹੁੰਦਾ ਸੀ। ਇਸ ਸਕਾਲਰਸ਼ਿਪ ਨਾਲ ਉਸ ਦਾ ਸੁਪਨਾ ਪੂਰਾ ਹੋਵੇਗਾ।
ਵੇਦਾਂਤ ਨੇ ਅੱਠਵੀਂ ਜਮਾਤ ਵਿਚ ਪੜ੍ਹਦਿਆਂ ਹੀ ਵਿਦੇਸ਼ ਵਿਚ ਪੜ੍ਹਨ ਦੇ ਸੁਪਨੇ ਦੇਖਣੇ ਸ਼ੁਰੂ ਕਰ ਦਿੱਤੇ ਸਨ। 10ਵੀਂ ਤੋਂ ਬਾਅਦ ਉਸ ਨੇ ਬਾਇਓਲੋਜੀ ਨੂੰ ਚੁਣਿਆ। 16 ਸਾਲ ਦੀ ਉਮਰ ਵਿਚ ਵੇਦਾਂਤਾ ਨੇ ਵਿਦੇਸ਼ੀ ਕਾਲਜਾਂ ਨੂੰ ਸ਼ਾਰਟਲਿਸਟ ਕਰਨ ਵਾਲੇ ਤਿੰਨ ਮਹੀਨਿਆਂ ਦੇ ਕਰੀਅਰ ਵਿਕਾਸ ਪ੍ਰੋਗਰਾਮ ਲਈ ਅਰਜ਼ੀ ਦਿੱਤੀ। ਉਥੋਂ ਉਸ ਨੂੰ ਕਾਫੀ ਸੇਧ ਮਿਲੀ।
ਵੇਦਾਂਤਾ ਨੇ ਕਲਾਈਮੇਟ ਕੰਪੀਟੀਸ਼ਨ ਚੈਲੇਂਜ ਵਿਚ ਹਿੱਸਾ ਲਿਆ। ਉਹ ਯੂਨੈਸਕੋ ਦੀ ਜਿਊਰੀ ਅੱਗੇ ਪੇਸ਼ਕਾਰੀ ਦੇਣ ਲਈ ਨਵੰਬਰ ਵਿਚ ਪੈਰਿਸ ਜਾਵੇਗਾ। ਮਾਂ ਵਿਜਯਾ ਲਕਸ਼ਮੀ ਅਨਦਾਵੜੇ ਨੇ ਆਪਣੇ ਬੇਟੇ ਨੂੰ 1.3 ਕਰੋੜ ਰੁਪਏ ਦੀ ਸਕਾਲਰਸ਼ਿਪ ਮਿਲਣ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਇਸ ਨਾਲ ਉਸ ਦੇ ਸੁਪਨਿਆਂ ਨੂੰ ਪੂਰਾ ਕਰਨ ਵਿਚ ਮਦਦ ਮਿਲੇਗੀ। ਕੇਸ ਵੈਸਟਰਨ ਰਿਜ਼ਰਵ ਯੂਨੀਵਰਸਿਟੀ ਜਿਸ ਨੇ ਵੇਦਾਂਤਾ ਨੂੰ ਅੰਡਰ ਗਰੈਜੂਏਟ ਪੜ੍ਹਾਈ ਲਈ ਚੁਣਿਆ ਗਿਆ ਹੈ, ਨੇ ਹੁਣ ਤੱਕ 17 ਨੋਬਲ ਪੁਰਸਕਾਰ ਵਿਸ਼ਵ ਦੇ ਸਾਹਮਣੇ ਪੇਸ਼ ਕੀਤੇ ਹਨ।