
ਪਲਾਸਟਿਕ ਦੇ ਬੈਗ 'ਚ ਪਾ ਕੇ ਸੁੱਟੀ ਲਾਸ਼
ਪੜ੍ਹਾਈ ਦਾ ਹਵਾਲਾ ਦੇ ਕੇ ਸੱਸ ਗੀਤਾ ਕੰਵਰ ਨੇ ਧੀ ਨੂੰ ਰਖਿਆ ਸੀ ਅਪਣੇ ਕੋਲ
24 ਸਾਲਾ ਈਸ਼ਵਰ ਸਿੰਘ ਅਤੇ 17 ਸਾਲਾ ਸਿਮਰਨ ਦਾ 3 ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿਚ ਲਿਆ
ਰਾਜਸਥਾਨ : ਇਥੇ ਉਦੈਪੁਰ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਨਾਬਾਲਗ ਪਤਨੀ ਨੂੰ ਨਾਲ ਨਾ ਭੇਜਣ ਕਾਰਨ ਨਰਾਜ਼ ਜਵਾਈ ਨੇ ਅਪਣੀ ਸੱਸ ਦਾ ਕਤਲ ਕਰ ਦਿਤਾ। ਦਸਿਆ ਜਾ ਰਿਹਾ ਹੈ ਕਿ ਈਸ਼ਵਰ ਸਿੰਘ (24) ਅਤੇ ਸਿਮਰਨ (17) ਦਾ 3 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਉਦੋਂ ਤੋਂ ਸਿਮਰਨ ਅਪਣੇ ਪੇਕੇ ਘਰ ਰਹਿ ਰਹੀ ਸੀ। ਪਿਛਲੇ 2 ਮਹੀਨਿਆਂ ਤੋਂ ਉਹ ਆਪਣੀ ਪਤਨੀ ਨੂੰ ਅਪਣੇ ਘਰ ਲੈ ਜਾਣ ਦੀ ਜ਼ਿੱਦ ਕਰ ਰਿਹਾ ਸੀ ਪਰ ਉਸ ਦੀ ਸੱਸ ਲਗਾਤਾਰ ਅਪਣੀ ਧੀ ਨੂੰ ਇਹ ਕਹਿ ਕੇ ਅਪਣੇ ਜਵਾਈ ਕੋਲ ਭੇਜਣ ਤੋਂ ਇਨਕਾਰ ਕਰ ਰਹੀ ਸੀ ਕਿ ਉਸ ਦੀ ਪੜ੍ਹਾਈ ਖ਼ਰਾਬ ਹੋਵੇਗੀ।
ਇਹ ਵੀ ਪੜ੍ਹੋ : ਬਗ਼ੈਰ ਲਾਇਸੈਂਸ ਬੇਕਰੀ ਦਾ ਸਮਾਨ ਵੇਚਣ ਵਾਲੇ ਪਤੀ-ਪਤਨੀ ਨੂੰ ਜ਼ਿਲ੍ਹਾ ਅਦਾਲਤ ਨੇ ਸੁਣਾਈ ਵਿਲੱਖਣ ਸਜ਼ਾ
ਜਵਾਈ ਇਸ ਗੱਲ ਤੋਂ ਨਾਰਾਜ਼ ਸੀ। 6 ਅਗਸਤ ਨੂੰ ਜਵਾਈ ਸਹੁਰੇ ਘਰ ਆਇਆ ਸੀ। ਉਹ ਅਪਣੀ ਸੱਸ ਗੀਤਾ ਕੰਵਰ ਨੂੰ ਅਪਣੀ ਪਤਨੀ ਦੀ ਪੜ੍ਹਾਈ ਲਈ ਸਕੂਲ ਦਿਖਾਉਣ ਲਈ ਅਪਣੇ ਪਿੰਡ ਲੈ ਗਿਆ ਸੀ। ਦੋਸ਼ ਹੈ ਕਿ ਇਥੇ ਉਸ ਨੇ ਅਪਣੀ ਸੱਸ ਦਾ ਗਲਾ ਘੁੱਟ ਕੇ ਕਤਲ ਕਰ ਦਿਤਾ। ਲਾਸ਼ ਨੂੰ ਪਲਾਸਟਿਕ ਦੇ ਬੈਗ ਵਿਚ ਪਾ ਕੇ ਡੰਪਿੰਗ ਯਾਰਡ ਵਿਚ ਸੁੱਟ ਦਿਤਾ ਗਿਆ। ਮਾਮਲਾ ਉਦੈਪੁਰ ਦੇ ਸੁਖੇਰ ਥਾਣਾ ਖੇਤਰ ਦਾ ਦਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਵਿਦੇਸ਼ ਭੇਜਣ ਦੇ ਨਾਂਅ 'ਤੇ ਗੁਰਦਾਸਪੁਰ ਦੀ ਔਰਤ ਤੋਂ ਠੱਗੇ 12.92 ਲੱਖ ਰੁਪਏ
ਸੁਖੇਰ ਤੋਂ ਥਾਣੇਦਾਰ ਯੋਗੇਂਦਰ ਵਿਆਸ ਨੇ ਦਸਿਆ-ਪਹਿਲਾਂ ਪ੍ਰਵਾਰਕ ਮੈਂਬਰਾਂ ਨੇ ਮਾਮਲੇ ਸਬੰਧੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਮਹਿਲਾ ਦੀ ਲਾਸ਼ ਮਿਲਣ ਤੋਂ ਬਾਅਦ ਸਾਰਾ ਮਾਮਲਾ ਸਾਹਮਣੇ ਆਇਆ। ਇਸ ਤੋਂ ਬਾਅਦ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਮੁਲਜ਼ਮ ਈਸ਼ਵਰ ਸਿੰਘ (24) ਨੂੰ ਮੰਗਲਵਾਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।