
NIA ਨੇ ਰੱਖਿਆ ਸੀ 3 ਲੱਖ ਰੁਪਏ ਦਾ ਇਨਾਮ
Terrorist arrested in Delhi : ਸੁਤੰਤਰਤਾ ਦਿਵਸ ਤੋਂ ਪਹਿਲਾਂ ਦਿੱਲੀ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਦੇ ਸਪੈਸ਼ਲ ਸੈੱਲ ਨੇ ਪੁਣੇ ਦੇ ISIS ਮਾਡਿਊਲ ਦੇ ਬਦਨਾਮ ਅੱਤਵਾਦੀ ਰਿਜ਼ਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ਏਜੰਸੀ NIA ਨੇ ਉਸ 'ਤੇ 3 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਰਿਜ਼ਵਾਨ ਦਿੱਲੀ ਦੇ ਦਰਿਆਗੰਜ ਦਾ ਰਹਿਣ ਵਾਲਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਰਿਜ਼ਵਾਨ ਪੁਣੇ ਆਈਐਸਆਈਐਸ ਮਾਡਿਊਲ ਦਾ ਮੋਸਟ ਵਾਂਟੇਡ ਅੱਤਵਾਦੀ ਹੈ। ਰਿਜ਼ਵਾਨ ਨੂੰ ਜਾਂਚ ਏਜੰਸੀ NIA ਨੇ ਵਾਂਟੇਡ ਘੋਸ਼ਿਤ ਕੀਤਾ ਸੀ। ਪੁਣੇ ਮਾਡਿਊਲ ਦੇ ਕਈ ਅੱਤਵਾਦੀਆਂ ਨੂੰ ਪੁਣੇ ਪੁਲਸ ਅਤੇ ਐੱਨ.ਆਈ. ਗ੍ਰਿਫਤਾਰ ਕਰ ਚੁੱਕੀ ਹੈ ਪਰ ਰਿਜ਼ਵਾਨ ਜਾਂਚ ਏਜੰਸੀਆਂ ਨੂੰ ਚਕਮਾ ਦੇ ਕੇ ਕਾਫੀ ਸਮੇਂ ਤੋਂ ਫਰਾਰ ਚੱਲ ਰਿਹਾ ਸੀ।
ਪੁਣੇ ਮਾਡਿਊਲ ਦੇ ਅੱਤਵਾਦੀਆਂ ਨੇ ਦਿੱਲੀ ਅਤੇ ਮੁੰਬਈ ਦੇ ਕਈ ਵੀਵੀਆਈਪੀ ਇਲਾਕਿਆਂ ਦੀ ਰੇਕੀ ਕੀਤੀ ਸੀ। ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਅੱਤਵਾਦੀ ਰਿਜ਼ਵਾਨ ਅਤੇ ਪੁਣੇ ਮਾਡਿਊਲ ਦੇ ਅੱਤਵਾਦੀਆਂ ਨੇ ਦਿੱਲੀ 'ਚ ਕਈ ਥਾਵਾਂ 'ਤੇ ਆਈਈਡੀ ਬਣਾ ਕੇ ਉਸਦੀ ਟੈਸਟਿੰਗ ਕੀਤੀ ਸੀ।