ਆਰੋਪੀ ਫਰਜ਼ੀ ਨੰਬਰਾਂ ਤੋਂ ਕਾਲ ਕਰਕੇ ਔਰਤ ਨੂੰ ਪ੍ਰੈਗਨੈਂਟ ਕਰੋ ਅਤੇ 25 ਲੱਖ ਰੁਪਏ ਦਾ ਇਨਾਮ ਪਾਓ ਦਾ ਆਫ਼ਰ ਦਿੰਦੇ ਸੀ
Offer to make wife Pregnant: ‘ਸੋਸ਼ਲ ਮੀਡੀਆ ਦੇ ਇਸ ਯੁੱਗ ਵਿੱਚ ਧੋਖਾਧੜੀ ਦੇ ਕਈ ਅਜਿਹੇ ਤਰੀਕੇ ਹਨ, ਜਿਸ ਵਿੱਚ ਲੋਕ ਫਸ ਜਾਂਦੇ ਹਨ ਅਤੇ ਆਪਣਾ ਸਭ ਕੁਝ ਗੁਆ ਲੈਂਦੇ ਹਨ। UPI-ATM ਦਾ PIN ਜਾਂ OTP ਮੰਗ ਕੇ ਖਾਤਾ ਖਾਲੀ ਕਰਨ ਦਾ ਤਰੀਕਾ ਧੋਖੇਬਾਜ਼ਾਂ ਲਈ ਪੁਰਾਣਾ ਹੋ ਗਿਆ ਹੈ ਅਤੇ ਹੁਣ ਉਹ ਅਜਿਹੇ ਤਰੀਕੇ ਅਪਣਾ ਰਹੇ ਹਨ, ਜਿਸ ਨੂੰ ਜਾਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ। ਜੀ ਹਾਂ, ਇਨ੍ਹੀਂ ਦਿਨੀਂ ਅਜਿਹੇ ਹੀ ਮਾਮਲੇ ਸਾਹਮਣੇ ਆ ਰਹੇ ਹਨ। ਹਾਲ ਹੀ 'ਚ ਰਾਜਸਥਾਨ ਦੇ ਡੀਗ ਜ਼ਿਲੇ ਤੋਂ ਧੋਖਾਧੜੀ ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੁਲਸ ਨੇ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਮਿਲੀ ਜਾਣਕਾਰੀ ਮੁਤਾਬਕ ਮਾਮਲਾ ਗੋਪਾਲਗੜ੍ਹ ਥਾਣਾ ਖੇਤਰ ਦਾ ਹੈ, ਜਿੱਥੇ ਪੁਲਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਨੇ ਔਰਤਾਂ ਨੂੰ ਗਰਭਵਤੀ ਕਰਵਾਉਣ ਦੇ ਬਦਲੇ 25 ਲੱਖ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਸੀ।
ਦੱਸਿਆ ਗਿਆ ਕਿ ਆਰੋਪੀ ਫਰਜ਼ੀ ਨੰਬਰਾਂ ਤੋਂ ਕਾਲ ਕਰਕੇ ਔਰਤ ਨੂੰ ਪ੍ਰੈਗਨੈਂਟ ਕਰੋ ਅਤੇ 25 ਲੱਖ ਰੁਪਏ ਦਾ ਇਨਾਮ ਪਾਓ ਦਾ ਆਫ਼ਰ ਦਿੰਦੇ ਸੀ। ਕੁੱਝ ਲੋਕਾਂ ਨੂੰ ਤਾਂ ਆਰੋਪੀਆਂ ਨੇ ਖੁਦ ਦੀਆਂ ਪਤਨੀਆਂ ਨੂੰ ਪ੍ਰੈਗਨੈਂਟ ਕਰਨ ਦਾ ਆਫਰ ਦੇ ਕੇ ਫਸਾਇਆ ਵੀ ਹੈ। ਜੇਕਰ ਕੋਈ ਇਸ ਝਾਂਸੇ 'ਚ ਆ ਜਾਂਦਾ ਹੈ ਤਾਂ ਉਹਨਾਂ ਨੂੰ ਇੱਕ ਲਿੰਕ ਭੇਜਿਆ ਜਾਂਦਾ ਹੈ ,ਜਿਵੇਂ ਹੀ ਲਿੰਕ 'ਤੇ ਕਲਿੱਕ ਕੀਤਾ ਜਾਂਦਾ ਹੈ , ਆਰੋਪੀ ਪੀੜਤ ਦਾ ਬੈਂਕ ਖਾਤਾ ਖਾਲੀ ਕਰ ਦਿੰਦੇ ਹਨ।
ਦੱਸਿਆ ਗਿਆ ਕਿ ਇਸ ਆਫਰ ਰਾਹੀਂ ਤਿੰਨੇ ਆਰੋਪੀਆਂ ਨੇ ਹੁਣ ਤੱਕ ਕਈ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਕਈ ਜਾਅਲੀ ਸਿਮ ਕਾਰਡ, ਏਟੀਐਮ ਕਾਰਡ ਅਤੇ ਮੋਬਾਈਲ ਫੋਨ ਬਰਾਮਦ ਕੀਤੇ ਹਨ। ਇਹ ਲੋਕ ਸੋਸ਼ਲ ਮੀਡੀਆ 'ਤੇ ਫਰਜ਼ੀ ਇਸ਼ਤਿਹਾਰ ਦਿੰਦੇ ਸਨ, ਜਿਸ ਰਾਹੀਂ ਉਹ ਲੋਕਾਂ ਨਾਲ ਠੱਗੀ ਮਾਰਦੇ ਸਨ।
ਪੁਲਸ ਮੁਤਾਬਕ ਇਸ ਮਾਮਲੇ ਤੋਂ ਬਾਅਦ ਮੇਵਾਤ ਇਲਾਕੇ 'ਚ ਸਾਈਬਰ ਕਰਾਈਮ ਖਿਲਾਫ ਐਂਟੀ ਵਾਇਰਸ ਮੁਹਿੰਮ ਚਲਾਈ ਜਾ ਰਹੀ ਹੈ। ਪੁਲਸ ਨੇ ਇਨ੍ਹਾਂ ਠੱਗਾਂ ਨੂੰ ਜੰਗਲ 'ਚ ਭੱਜਦੇ ਹੋਏ ਫੜ ਲਿਆ ਅਤੇ ਪੁੱਛਗਿੱਛ ਦੌਰਾਨ ਇਨ੍ਹਾਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਪੁਲਸ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਅਜਿਹੇ ਸ਼ੱਕੀ ਸੰਦੇਸ਼ ਮਿਲੇ ਤਾਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿਓ ਅਤੇ ਅਜਿਹੇ ਮਾਮਲਿਆਂ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਜਾਵੇ।