Delhi News : ਰਾਜ ਸਭਾ 'ਚ ਇਕ ਵਾਰ ਫਿਰ ਉਪ ਪ੍ਰਧਾਨ ਜਗਦੀਪ ਧਨਖੜ ਤੇ ਜਯਾ ਬੱਚਨ ਵਿਚਾਲੇ ਹੋਈ ਝੜਪ

By : BALJINDERK

Published : Aug 9, 2024, 2:11 pm IST
Updated : Aug 9, 2024, 2:11 pm IST
SHARE ARTICLE
Vice President Jagdeep Dhankhar
Vice President Jagdeep Dhankhar

Delhi News : ਵਿਰੋਧੀ ਧਿਰ ਨੇ ਕੀਤਾ ਵਾਕਆਊਟ 

Delhi News : ਸੰਸਦ 'ਚ ਰਾਜ ਸਭਾ ਦੀ ਕਾਰਵਾਈ ਦੌਰਾਨ ਇਕ ਵਾਰ ਫਿਰ ਜਯਾ ਬੱਚਨ ਅਤੇ ਜਗਦੀਪ ਧਨਖੜ ਵਿਚਾਲੇ ਤਿੱਖੀ ਬਹਿਸ ਹੋਈ। ਜਯਾ ਬੱਚਨ ਇਕ ਵਾਰ ਫਿਰ ਉਸ ਸਮੇਂ ਪਰੇਸ਼ਾਨ ਹੋ ਗਈ ਜਦੋਂ ਉਨ੍ਹਾਂ ਦਾ ਨਾਂ ਜਯਾ ਅਮਿਤਾਭ ਬੱਚਨ ਕਿਹਾ ਗਿਆ। ਉਨ੍ਹਾਂ ਮੀਤ ਪ੍ਰਧਾਨ ਜਗਦੀਪ ਧਨਖੜ ਦੇ ਲਹਿਜੇ ’ਤੇ ਇਤਰਾਜ਼ ਜਤਾਇਆ। ਦਰਅਸਲ, ਭਾਜਪਾ ਦੇ ਸੰਸਦ ਮੈਂਬਰ ਘਨਸ਼ਿਆਮ ਤਿਵਾਰੀ ਨੇ ਕੁਝ ਦਿਨ ਪਹਿਲਾਂ ਐਲਓਪੀ 'ਤੇ ਗੈਰ ਸੰਸਦੀ ਟਿੱਪਣੀ ਕੀਤੀ ਸੀ। ਜਿਸ 'ਤੇ ਵਿਰੋਧੀ ਧਿਰ ਵੱਲੋਂ ਨੋਟਿਸ ਦਿੱਤਾ ਗਿਆ ਸੀ ਅਤੇ ਵਿਰੋਧੀ ਧਿਰ ਨੇ ਅੱਜ ਇਹ ਮੁੱਦਾ ਉਠਾਇਆ ਸੀ। ਇਸ ਦੌਰਾਨ ਜਯਾ ਬੱਚਨ ਅਤੇ ਉਪ ਪ੍ਰਧਾਨ ਜਗਦੀਪ ਧਨਖੜ ਵਿਚਾਲੇ ਬਹਿਸ ਹੋ ਗਈ। ਜਿਸ ਤੋਂ ਬਾਅਦ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਵਾਕਆਊਟ ਕਰ ਦਿੱਤਾ।

ਇਹ ਵੀ ਪੜੋ:Punjab and Haryana High Court : ਹਾਈਕੋਰਟ ਨੇ ਰਾਮ ਰਹੀਮ ਦੀ ਫਰਲੋ ਬਾਰੇ ਫੈਸਲਾ ਸੁਰੱਖਿਅਤ ਰੱਖਿਆ, ਜਲਦ ਆਵੇਗਾ ਹੁਕਮ 

ਜਯਾ ਬੱਚਨ ਨੇ ਜਗਦੀਪ ਧਨਖੜ ਦੇ ਬਿਆਨ 'ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਮੈਂ ਸਰ ਮੈਂ ਇੱਕ ਕਲਾਕਾਰ ਹਾਂ, ਮੈਂ ਸਭ ਸਮਝਦੀ ਹਾਂ ਪਰ ਜੋ ਤੁਹਾਡੀ ਟੋਨ ਹੈ ਉਹ ਠੀਕ ਨਹੀਂ ਹੈ। 

ਇਹ ਵੀ ਪੜੋ:Paris Olympics 2024: ਭਾਰਤੀ ਪਹਿਲਵਾਨ ਅਮਨ ਸ਼ਹਿਰਾਵਤ ਸੈਮੀਫਾਈਨਲ 'ਚ ਪਹੁੰਚੇ

ਚੇਅਰਮੈਨ ਜਗਦੀਪ ਧਨਖੜ ਨੇ ਵੀ ਜਯਾ ਬੱਚਨ ਦੇ ਇਸ ਬਿਆਨ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਯਾ ਜੀ ਤੁਸੀਂ ਬਹੁਤ ਸਤਿਕਾਰ ਕਮਾਇਆ ਹੈ। ਜੇ ਤੁਸੀਂ ਸੈਲੀਬ੍ਰਿਟੀ ਹੋ ਤਾਂ ਮੈਨੂੰ ਨਾ ਸਿਖਾਓ, ਯਾਦ ਰੱਖੋ ਐਕਟਰ ਹਮੇਸ਼ਾ ਡਾਇਰੈਟਰ ਦੇ ਅਧੀਨ ਹੁੰਦਾ ਹੈ। 

ਇਹ ਵੀ ਪੜੋ:Taylor Swift Singer News : ਪ੍ਰਸਿੱਧ ਗਾਇਕਾ ਦੇ ਸ਼ੋਅ ਤੋਂ ਪਹਿਲਾਂ ਮਿਲੇ 'ਬੰਬ', ਅੱਤਵਾਦੀ ਹਮਲੇ ਦਾ ਖਦਸ਼ਾ, ਰੱਦ ਹੋਏ ਸਾਰੇ ਸ਼ੋਅ 

ਉਪ ਰਾਸ਼ਟਰਪਤੀ ਨੇ ਅੱਗੇ ਕਿਹਾ, “ਇਹ ਨਾ ਸੋਚੋ ਕਿ ਸਿਰਫ ਤੁਹਾਡੀ ਸਾਖ ਹੀ ਮਾਇਨੇ ਰੱਖਦੀ ਹੈ ਅਤੇ ਇੱਕ ਸੀਨੀਅਰ ਸੰਸਦ ਮੈਂਬਰ ਹੋਣ ਦੇ ਨਾਤੇ ਉਸ ਕੋਲ ਚੇਅਰ ਦੀ ਸਾਖ ਨੂੰ ਢਾਹ ਲਾਉਣ ਦਾ ਲਾਇਸੈਂਸ ਹੈ। ਮੈਨੂੰ ਸਥਿਤੀ ਨੂੰ ਸੰਭਾਲਣ ਲਈ ਕਾਰਵਾਈ ਕਰਨੀ ਪਵੇਗੀ।

ਇਹ ਵੀ ਪੜੋ:Jaipur News : ਬਾੜਮੇਰ ’ਚ ਡੰਡਿਆਂ ਨਾਲ ਕੁੱਟ-ਕੁੱਟ ਮੌਤ 'ਤੇ ਘਾਟ ਉਤਾਰਿਆ ਵਿਅਕਤੀ  

ਇਸ ਤੋਂ ਬਾਅਦ ਵਿਰੋਧੀ ਧਿਰ ਦੇ ਸਾਰੇ ਸੰਸਦ ਮੈਂਬਰ ਜਯਾ ਬੱਚਨ ਦੇ ਸਮਰਥਨ 'ਚ ਆ ਗਏ। ਅਤੇ ਸਾਂਸਦ ਵਿਚ ਹੰਗਾਮਾ ਮਚ ਗਿਆ। ਜਿਸ ਤੋਂ ਬਾਅਦ ਧਨਖੜ ਨੇ ਵਿਰੋਧੀ ਸੰਸਦ ਮੈਂਬਰਾਂ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਮੈਨੂੰ ਪਤਾ ਹੈ ਕਿ ਤੁਸੀਂ ਦੇਸ਼ ਨੂੰ ਅਸਥਿਰ ਕਰਨਾ ਚਾਹੁੰਦੇ ਹੋ। ਤੁਹਾਡੇ ਲੋਕਾਂ ਵਿਚ ਅਨੁਸ਼ਾਸਨ ਦੀ ਕਮੀ ਹੈ। ਤੁਸੀਂ ਲੋਕ ਆਪਣੀ ਡਿਊਟੀ ਤੋਂ ਭੱਜ ਰਹੇ ਹੋ। ਇਸ ਤੋਂ ਬਾਅਦ ਵਿਰੋਧੀ ਧਿਰ ਨੇ ਇਸ ਮੁੱਦੇ 'ਤੇ ਰਾਜ ਸਭਾ 'ਚੋਂ ਵਾਕਆਊਟ ਕਰ ਦਿੱਤਾ।

(For more news apart from  Vice President Jagdeep Dhankhar and Jaya Bachchan there was clash between Once again in Rajya Sabha News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM

Khan Saab brother crying after the death of Khan Saab father : ਖਾਨ ਸਾਬ੍ਹ ਦੇ ਭਰਾ ਦੇ ਨਹੀਂ ਰੁਕੇ ਹੰਝੂਆਂ

14 Oct 2025 2:59 PM

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM

Kisan Andolan ਨੂੰ ਲੈ ਕੇ Charanjit Channi ਦਾ ਵੱਡਾ ਦਾਅਵਾ,BJP ਨੇ ਕਿਸਾਨਾ ਉੱਤੇ ਗੋਲੀ ਚਲਾਉਣ ਦੇ ਦਿਤੇ ਸੀ ਹੁਕਮ

12 Oct 2025 3:02 PM

Rajvir Jawanda Last Ride In Village | Rajvir Jawanda Antim Sanskar in Jagraon | Rajvir Jawanda News

09 Oct 2025 3:24 PM
Advertisement