ਨਨ ਬਲਾਤਕਾਰ ਮਾਮਲੇ 'ਚ ਵਿਧਾਇਕ ਨੇ ਪੀੜਤਾ ਨੂੰ ਦੱਸਿਆ 'ਵੇਸਵਾ'
Published : Sep 9, 2018, 12:57 pm IST
Updated : Sep 9, 2018, 12:57 pm IST
SHARE ARTICLE
Kerala MLA PC George
Kerala MLA PC George

ਜਲੰਧਰ ਦੇ ਬਿਸ਼ਪ ਫਰੈਂਕੋ ਮੁਲੱਕਲ ਵਿਰੁਧ ਬਲਾਤਕਾਰ ਦਾ ਇਲਜ਼ਾਮ ਲਗਾਉਣ ਵਾਲੀ ਨਨ ਨੂੰ ਲੈ ਕੇ ਇਕ ਵਿਧਾਇਕ ਨੇ ਵਿਵਾਦਿਤ ਅਤੇ ਸ਼ਰਮਨਾਕ ਬਿਆਨ ਦਿਤਾ ਹੈ। ਬਿਸ਼ਪ 'ਤੇ...

ਨਵੀਂ ਦਿੱਲੀ : ਜਲੰਧਰ ਦੇ ਬਿਸ਼ਪ ਫਰੈਂਕੋ ਮੁਲੱਕਲ ਵਿਰੁਧ ਬਲਾਤਕਾਰ ਦਾ ਇਲਜ਼ਾਮ ਲਗਾਉਣ ਵਾਲੀ ਨਨ ਨੂੰ ਲੈ ਕੇ ਇਕ ਵਿਧਾਇਕ ਨੇ ਵਿਵਾਦਿਤ ਅਤੇ ਸ਼ਰਮਨਾਕ ਬਿਆਨ ਦਿਤਾ ਹੈ। ਬਿਸ਼ਪ 'ਤੇ ਬਲਾਤਕਾਰ ਦਾ ਇਲਜ਼ਾਮ ਲਗਾਉਣ ਵਾਲੀ ਨਨ ਦੇ ਦੋਸ਼ਾਂ 'ਤੇ ਹੀ ਕੇਰਲ ਦੇ ਅਜ਼ਾਦ ਵਿਧਾਇਕ ਪੀਸੀ ਜਾਰਜ ਨੇ ਸਵਾਲ ਖੜੇ ਕਰ ਦਿਤੇ ਅਤੇ ਇਕ ਵਿਵਾਦਿਤ ਬਿਆਨ ਵੀ ਦਿਤਾ। ਇੰਨਾ ਹੀ ਨਹੀਂ, ਵਿਧਾਇਕ ਨੇ ਪੀੜਿਤਾ ਨਨ ਨੂੰ ਵੇਸਵਾ ਤਕ ਕਹਿ ਦਿਤਾ। ਦਰਅਸਲ, ਇਕ ਨਨ ਨੇ ਜੂਨ ਵਿਚ ਇਲਜ਼ਾਮ ਲਗਾਇਆ ਸੀ ਕਿ ਮੁਲੱਕਲ ਨੇ ਕੇਰਲ ਦੇ ਨੇੜੇ ਕੋੱਟਾਇਮ ਦੇ ਇਕ ਕਾਨਵੈਂਟ ਵਿਚ ਸਾਲ 2014 ਤੋਂ 2016 'ਚ ਉਸ ਦੇ ਨਾਲ ਯੋਨ ਸ਼ੋਸ਼ਨ ਕੀਤਾ।


ਜਲੰਧਰ ਦੇ ਬਿਸ਼ਪ ਫਰੈਂਕੋ ਮੁਲੱਕਲ ਵਿਰੁਧ ਬਲਾਤਕਾਰ ਦਾ ਇਲਜ਼ਾਮ ਲਗਾਉਣ ਵਾਲੀ ਨਨ ਨੂੰ ਲੈ ਕੇ ਕੇਰਲ ਦੇ ਅਜ਼ਾਦ ਵਿਧਾਇਕ ਪੀਸੀ ਜਾਰਜ ਨੇ ਕਿਹਾ ਇਸ ਵਿਚ ਕਿਸੇ ਨੂੰ ਕੋਈ ਸ਼ੱਕ ਨਹੀਂ ਕਿ ਨਨ ਵੇਸਵਾ ਹੈ। 12 ਵਾਰ ਉਸ ਨੇ ਮਜੇ ਲਈ ਅਤੇ 13ਵੀਂ ਵਾਰ ਇਹ ਬਲਾਤਕਾਰ ਹੋ ਗਿਆ ? ਜਦੋਂ ਉਸ ਨਾਲ ਪਹਿਲੀ ਵਾਰ ਬਲਾਤਕਾਰ ਹੋਇਆ ਤਾਂ ਉਸ ਨੇ ਪਹਿਲੀ ਵਾਰ ਹੀ ਸ਼ਿਕਾਇਤ ਕਿਉਂ ਨਹੀਂ ਕੀਤੀ ? 

Bishop Franco MulakkalBishop Franco Mulakkal

ਦੱਸ ਦਈਏ ਕਿ ਵੱਖਰੇ ਕੈਥੋਲੀਕ ਸੁਧਾਰ ਸੰਗਠਨਾਂ ਦੇ ਮੈਬਰਾਂ ਨੇ ਸ਼ਨਿਚਰਵਾਰ ਨੂੰ ਇਥੇ ਸੜਕਾਂ 'ਤੇ ਉਤਰ ਕੇ ਇਕ ਰੋਮਨ ਕੈਥੋਲੀਕ ਗਿਰਜਾ ਘਰ ਦੇ ਬਿਸ਼ਪ ਵਿਰੁਧ ਇਕ ਨਨ ਵਲੋਂ ਦਰਜ ਬਲਾਤਕਾਰ ਦੀ ਸ਼ਿਕਾਇਤ ਦੀ ਜਾਂਚ ਵਿਚ ਪੁਲਿਸ ਤੋਂ ਕਥਿਤ ਤੌਰ 'ਤੇ ਕਮਜ਼ੋਰੀ ਵਰਤੇ ਜਾਣ ਵਿਰੁਧ ਪ੍ਰਦਰਸ਼ਨ ਕੀਤਾ। ਕੋੱਟਾਇਮ ਦੇ ਕਾਨਵੈਂਟ ਦੀ ਪੰਜ ਨਨਾਂ ਨੇ ਵੀ ਪ੍ਰਦਰਸ਼ਨ ਵਿਚ ਹਿੱਸਾ ਲਿਆ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਗਿਰਜਾ ਘਰ, ਪੁਲਿਸ ਅਤੇ ਸਰਕਾਰ ਨੇ ਜਲੰਧਰ ਡਾਇਓਸਿਸ ਦੇ ਆਰੋਪੀ ਬਿਸ਼ਪ ਫਰੈਂਕੋ ਮੁਲੱਕਲ ਵਿਰੁਧ ਕੋਈ ਕਾਰਵਾਈ ਨਹੀਂ ਕਰਕੇ ਪੀੜਤਾ ਨੂੰ ਨਿਆਂ ਤੋਂ ਵਾਂਝਾ ਕੀਤਾ ਹੈ।

Kerala MLA PC GeorgeKerala MLA PC George

ਬਿਸ਼ਪ ਫਰੈਂਕੋ ਦੀ ਗ੍ਰਿਫ਼ਤਾਰੀ ਦੀ ਮੰਗ ਵਾਲੀ ਤਖਤੀਆਂ ਲਈ ਪ੍ਰਦਰਸ਼ਨਕਾਰੀ ਇਕ ਨਨ ਨੇ ਕਿਹਾ ਕਿ ਅਸੀਂ ਅਪਣੀ ਸਿਸਟਰ ਲਈ ਲੜ ਰਹੇ ਹਾਂ। ਉਸ ਨੂੰ ਗਿਰਜਾ ਘਰ, ਸਰਕਾਰ ਅਤੇ ਪੁਲਿਸ ਤੋਂ ਨਿਆਂ ਨਹੀਂ ਮਿਲਿਆ ਹੈ। ਅਸੀਂ ਅਪਣੀ ਸਿਸਟਰ ਨੂੰ ਨਿਆਂ ਦਿਵਾਉਣ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹਾਂ। ਉਨ੍ਹਾਂ ਨੇ ਕਿਹਾ ਕਿ ਬਿਸ਼ਪ ਫਰੈਂਕੋ ਵਿਰੁਧ ਸਮਰਥ ਸਬੂਤ ਹੋਣ ਤੋਂ ਬਾਅਦ ਵੀ ਉਨ੍ਹਾਂ ਨੂੰ ਕਿਉਂ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਨ੍ਹਾਂ ਨੇ ਇਸ ਮਾਮਲੇ ਵਿਚ ਗਿਰਜਾ ਘਰ ਦੇ ਰਵੱਈਏ 'ਤੇ ਵੀ ਸਵਾਲ ਚੁੱਕਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM

ULO Immigration ਵਾਲੇ ਤਾਂ ਲੋਕਾਂ ਨੂੰ ਘਰ ਬੁਲਾ ਕੇ ਵਿਦੇਸ਼ ਜਾਣ ਲਈ ਕਰ ਰਹੇ ਗਾਈਡ

18 Apr 2024 12:00 PM

Big Breaking : ਰਮਿੰਦਰ ਆਵਲਾ ਛੱਡਣਗੇ ਕਾਂਗਰਸ! ਵਿਜੇ ਸਾਂਪਲਾ ਵੀ ਛੱਡ ਸਕਦੇ ਨੇ ਭਾਜਪਾ?

18 Apr 2024 11:23 AM
Advertisement