
ਅਰਿਥਾ ਫ੍ਰੈਂਕਲਿਨ ਦੇ ਅੰਤਮ ਸੰਸਕਾਰ ਦੇ ਮੌਕੇ 'ਤੇ ਗਾਇਕਾ ਆਰਿਆਨਾ ਗਰੈਂਦੇ ਨੂੰ ਗਲਤ ਤਰੀਕੇ ਨਾਲ ਛੂਹਣ 'ਤੇ ਬਿਸ਼ਪ ਨੇ ਮਾਫੀ ਮੰਗੀ ਹੈ। ਦੱਸ ਦਈਏ ਕਿ ਅੰਤਮ ਸੰਸਕਾਰ...
ਵਸ਼ਿੰਗਟਨ : ਅਰਿਥਾ ਫ੍ਰੈਂਕਲਿਨ ਦੇ ਅੰਤਮ ਸੰਸਕਾਰ ਦੇ ਮੌਕੇ 'ਤੇ ਗਾਇਕਾ ਆਰਿਆਨਾ ਗਰੈਂਦੇ ਨੂੰ ਗਲਤ ਤਰੀਕੇ ਨਾਲ ਛੂਹਣ 'ਤੇ ਬਿਸ਼ਪ ਨੇ ਮਾਫੀ ਮੰਗੀ ਹੈ। ਦੱਸ ਦਈਏ ਕਿ ਅੰਤਮ ਸੰਸਕਾਰ ਦੇ ਮੌਕੇ 'ਤੇ ਬਿਸ਼ਨ ਨੇ ਨਾ ਸਿਰਫ ਆਰਿਆਨਾ ਦੇ ਸੀਨੇ ਨੂੰ ਗਲਤ ਤਰੀਕੇ ਨਾਲ ਛੂਹਿਆ ਸੀ ਸਗੋਂ ਉਨ੍ਹਾਂ ਦੇ ਉਤੇ ਕੁੱਝ ਇਤਰਾਜ਼ਯੋਗ ਟਿੱਪਣੀ ਵੀ ਕੀਤੀ ਸੀ। ਬਿਸ਼ਪ ਨੇ ਅਪਣੇ ਸੁਭਾਅ ਲਈ ਮਾਫੀ ਮੰਗਦੇ ਹੋਏ ਕਿਹਾ ਕਿ ਉਨ੍ਹਾਂ ਦਾ ਇਰਾਦਾ ਕਿਸੇ ਨੂੰ ਵੀ ਠੇਸ ਪਹੁੰਚਾਣ ਦਾ ਨਹੀਂ ਹੈ।
Bishop Apologizes for Touching Ariana Grande
ਬਿਸ਼ਪ ਚਾਰਲਸ ਐਚ ਇਲਿਅਸ III ਨੇ ਫ੍ਰੈਂਕਲਿਨ ਦੇ ਅੰਤਮ ਸੰਸਕਾਰ ਦੇ ਮੌਕੇ 'ਤੇ ਜਦੋਂ ਆਰਿਆਨਾ ਨੇ ਅਪਣਾ ਪਰਫਾਰਮੈਂਸ ਖਤਮ ਕੀਤਾ ਤਾਂ ਬਿਸ਼ਪ ਨੇ ਉਨ੍ਹਾਂ ਨੂੰ ਛੂਹਿਆ ਸੀ। ਬਿਸ਼ਪ ਦੀ ਆਰਿਆਨਾ ਦੇ ਸੀਨੇ ਨੂੰ ਛੂਹਣ ਵਾਲੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ, ਜਿਸ ਦੀ ਆਲੋਚਨਾ ਵੀ ਹੋਈ ਸੀ। ਇਕ ਇੰਟਰਵਿਊ ਵਿਚ ਬਿਸ਼ਪ ਨੇ ਅਪਣੀ ਸਫਾਈ ਪੇਸ਼ ਕੀਤੀ।
Bishop Apologizes for Touching Ariana Grande
ਬਿਸ਼ਪ ਨੇ ਕਿਹਾ ਕਿ ਮੇਰਾ ਇਰਾਦਾ ਕਦੇ ਵੀ ਕਿਸੇ ਵੀ ਮਹਿਲਾ ਦੇ ਸੀਨੇ ਨੂੰ ਛੂਹਣ ਦਾ ਨਹੀਂ ਰਿਹਾ ਹੈ। ਮੈਨੂੰ ਨਹੀਂ ਪਤਾ ਇਹ ਕਿਵੇਂ ਹੋਇਆ ਮੈਨੂੰ ਲਗਿਆ ਮੈਂ ਉਨ੍ਹਾਂ ਦੇ ਮੋਡੇ 'ਤੇ ਹੱਥ ਰੱਖਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹੋ ਸਕਦਾ ਹੈ ਮੈਂ ਅਪਣੀ ਹੱਦ ਦੀ ਉਲੰਘਣਾ ਕੀਤੀ ਹੋਵੇ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਮੈਂ ਉਨ੍ਹਾਂ ਦੇ ਨਾਲ ਬਹੁਤ ਜ਼ਿਆਦਾ ਦੋਸਤਾਨਾ ਹੋ ਗਿਆ ਹੋਵਾਂ, ਜੋ ਵੀ ਹੋਇਆ ਪਰ ਮੈਂ ਮਾਫੀ ਚਾਹੁੰਦਾ ਹਾਂ।
Bishop Apologizes for Touching Ariana Grande
ਇਸ ਪਰੋਗਰਾਮ ਵਿਚ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਵੀ ਮੌਜੂਦ ਸਨ। ਪਰੋਗਰਾਮ 'ਚ ਆਰਿਆਨਾ ਦਾ ਨਾਮ ਦੇਖ ਕੇ ਉਨ੍ਹਾਂ ਦਾ ਮਜ਼ਾਕ ਬਣਾਉਣ ਲਈ ਵੀ ਬਿਸ਼ਪ ਨੇ ਮਾਫੀ ਮੰਗੀ। ਬਿਸ਼ਪ ਨੇ ਕਿਹਾ ਕਿ ਮੈਂ ਵਿਅਕਗਿਤਗਤ ਤੌਰ 'ਤੇ ਆਰਿਆਨਾ, ਉਨ੍ਹਾਂ ਦੇ ਫੈਨਸ ਅਤੇ ਇਸ ਘਟਨਾ ਤੋਂ ਜਿਸ ਨੂੰ ਵੀ ਸੱਟ ਪਹੁੰਚੀ ਹੈ ਸੱਭ ਤੋਂ ਮਾਫੀ ਚਾਹੁੰਦਾ ਹਾਂ।