ਰਾਜਸਥਾਨ: DSP ਦਾ ਕਾਂਸਟੇਬਲ ਨਾਲ ਨਹਾਉਂਦੇ ਦਾ ਸ਼ਰਮਨਾਕ ਵੀਡੀਓ ਵਾਇਰਲ, ਦੋਵੇਂ ਮੁਅੱਤਲ
Published : Sep 9, 2021, 11:31 am IST
Updated : Sep 9, 2021, 11:31 am IST
SHARE ARTICLE
Video of RPS and female constable doing lewd acts in pool gone viral
Video of RPS and female constable doing lewd acts in pool gone viral

ਆਰਪੀਐਸ ਹੀਰਾਲਾਲ ਸੈਣੀ ਦਾ ਕਹਿਣਾ ਹੈ ਕਿ ਉਹ ਔਰਤ ਨੂੰ ਨਹੀਂ ਜਾਣਦੇ ਅਤੇ ਵੀਡੀਓ ਪੂਰੀ ਤਰ੍ਹਾਂ ਫਰਜ਼ੀ ਹੈ।

 

ਜੈਪੁਰ: ਰਾਜਸਥਾਨ ਪੁਲਿਸ ਦੀ ਵਰਦੀ ਨੂੰ ਸ਼ਰਮਸਾਰ ਕਰਦੇ ਹੋਏ ਅਜਮੇਰ ਦੇ ਬੇਵਰ (Ajmer, Beawar) ਡੀਐਸਪੀ ਦਾ ਪੂਲ ਵਿਚ ਨਹਾਉਂਦੇ ਹੋਏ ਦਾ ਸ਼ਰਮਨਾਕ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਵਿਚ, ਡੀਐਸਪੀ ਪੂਲ ਦੇ ਅੰਦਰ ਇਕ ਔਰਤ ਦੇ ਨਾਲ ਨਹਾਉਂਦੇ ਹੋਏ ਦਿਖਾਈ ਦੇ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਇਕ ਬੱਚਾ ਵੀ ਪੂਲ ਵਿਚ ਉਨ੍ਹਾਂ ਦੇ ਨਾਲ ਨਹਾ ਰਿਹਾ ਹੈ। ਡੀਐਸਪੀ ਬੱਚੇ ਦੇ ਸਾਹਮਣੇ ਔਰਤ ਦੇ ਨਾਲ ਅਸ਼ਲੀਲ ਹਰਕਤਾਂ (Obscene Acts) ਕਰਦਾ ਨਜ਼ਰ ਆ ਰਿਹਾ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਡੀਜੀਪੀ ਨੇ ਡੀਐਸਪੀ ਨੂੰ ਮੁਅੱਤਲ (Both Suspended) ਕਰਨ ਦੇ ਆਦੇਸ਼ ਜਾਰੀ ਕੀਤੇ ਹਨ।

ਹੋਰ ਵੀ ਪੜ੍ਹੋ: ਸਾਬਕਾ IPS ਅਧਿਕਾਰੀ ਇਕਬਾਲ ਸਿੰਘ ਲਾਲਪੁਰਾ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨਿਯੁਕਤ

PHOTOPHOTO

ਅਜਮੇਰ ਦੇ ਆਈਜੀ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਡੀਐਸਪੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਡੀਐਸਪੀ ਦਾ ਕਹਿਣਾ ਹੈ ਕਿ ਉਹ ਔਰਤ ਨੂੰ ਨਹੀਂ ਜਾਣਦੇ ਅਤੇ ਵੀਡੀਓ ਪੂਰੀ ਤਰ੍ਹਾਂ ਫਰਜ਼ੀ ਹੈ। ਇਸ ਵੀਡੀਓ ਨੂੰ ਬਦਲ ਕੇ ਵਾਇਰਲ ਕੀਤਾ ਜਾ ਰਿਹਾ ਹੈ। ਮਹਿਲਾ ਕਾਂਸਟੇਬਲ ਨੇ ਵੀ ਇਸ ਮਾਮਲੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਵਿਚ ਦੱਸਿਆ ਗਿਆ ਸੀ ਕਿ ਕੋਈ ਉਸਨੂੰ ਫਰਜ਼ੀ ਵੀਡੀਓ ਬਣਾ ਕੇ ਬਲੈਕਮੇਲ ਕਰ ਰਿਹਾ ਹੈ।

PHOTOPHOTO

ਹੋਰ ਵੀ ਪੜ੍ਹੋ:  ਕਰਨਾਲ: ਕਿਸਾਨਾਂ ਦਾ ਧਰਨਾ ਤੀਜੇ ਦਿਨ ਵੀ ਜਾਰੀ, ਅੱਜ ਵੀ ਇੰਟਰਨੈੱਟ ਸੇਵਾਵਾਂ ਠੱਪ

ਦੱਸ ਦੇਈਏ ਕਿ ਆਰਪੀਐਸ ਹੀਰਾਲਾਲ ਸੈਣੀ (RPS Hiralal) ਨੂੰ ਅਜਮੇਰ ਜ਼ਿਲ੍ਹੇ ਦੇ ਬਿਆਵਰ ਵਿਚ ਡੀਐਸਪੀ ਵਜੋਂ ਤਾਇਨਾਤ ਕੀਤਾ ਗਿਆ ਸੀ। ਹਾਲ ਹੀ ਵਿਚ, ਉਸਦਾ ਇਕ ਮਹਿਲਾ ਕਾਂਸਟੇਬਲ (Woman Constable) ਨਾਲ ਪੂਲ ਵਿਚ ਨਹਾਉਣ ਦਾ (Taking Bath in Pool) ਵੀਡੀਓ ਸਾਹਮਣੇ ਆਇਆ ਹੈ।ਵੀਡੀਓ ਵਿਚ ਇਕ ਬੱਚਾ (Child) ਵੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਬੱਚਾ ਵੀ ਮਹਿਲਾ ਕਾਂਸਟੇਬਲ ਦਾ ਹੈ।  ਇਹ ਵੀਡੀਓ ਲਗਭਗ 2.38 ਮਿੰਟ ਦਾ ਹੈ, ਜਿਸ ਵਿਚ ਸਾਰੀਆਂ ਹੱਦਾਂ ਪਾਰ ਕਰਦਿਆਂ, ਦੋਵੇਂ ਅਸ਼ਲੀਲ ਹਰਕਤਾਂ ਕਰਦੇ ਨਜ਼ਰ ਆਉਂਦੇ ਹਨ। ਸ਼ਿਕਾਇਤ ਮਿਲਣ ਤੋਂ ਬਾਅਦ ਡੀਐਸਪੀ ਹੀਰਾਲਾਲ ਸੈਣੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸ਼ਿਕਾਇਤ ਤੋਂ ਬਾਅਦ ਮਹਿਲਾ ਕਾਂਸਟੇਬਲ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ।

Location: India, Rajasthan, Jaipur

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement