
ਪੀਡੀਪੀ ਮੁਖੀ ਅਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੀ ਲੜਕੀ ਇਲਤਿਜ਼ਾ ਨੇ ਮੰਗਲਵਾਰ ਨੂੰ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ।
ਨਵੀਂ ਦਿੱਲੀ: ਪੀਡੀਪੀ ਮੁਖੀ ਅਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੀ ਲੜਕੀ ਇਲਤਿਜ਼ਾ ਨੇ ਮੰਗਲਵਾਰ ਨੂੰ ਹੈਰਾਨ ਕਰ ਦੇਣ ਵਾਲੇ ਖੁਲਾਸੇ ਕਰਦੇ ਹੋਏ ਕਿਹਾ ਕਿ ਕਸ਼ਮੀਰ ਦੀਆਂ ਜੇਲ੍ਹਾਂ ਵਿਚ ਬੰਦ ਰਾਜਨੇਤਾਵਾਂ ਨੂੰ ਧਮਕੀ ਦਿੱਤੀ ਗਈ ਕਿ ਜੇਕਰ ਉਹਨਾਂ ਨੇ ਅਪਣੀ ਨਜ਼ਰਬੰਦੀ ਨੂੰ ਅਦਾਲਤ ਵਿਚ ਚੁਣੌਤੀ ਦਿੱਤੀ ਤਾਂ ਉਹਨਾਂ ਵਿਰੁੱਧ ਪਬਲਿਕ ਸੇਫਟੀ ਐਕਟ (ਪੀਐਸਏ) ਲਗਾਇਆ ਜਾਵੇਗਾ।
Mehbooba Mufti
ਪੀਐਸਏ ਦੋ ਸਾਲ ਬਿਨਾਂ ਟਰਾਇਲ ਜੇਲ੍ਹ ਵਿਚ ਰੱਖਣ ਦੀ ਇਜਾਜ਼ਤ ਦਿੰਦਾ ਹੈ। ਸਾਬਕਾ ਸੀਐਮ ਫਾਰੂਕ ਅਬਦੁੱਲ੍ਹਾ ਅਤੇ ਮਹਿਬੂਬਾ ਮੁਫਤੀ ਸਮੇਤ ਕਈ ਰਾਜਨੇਤਾ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਬਾਅਦ ਗ੍ਰਿਫ਼ਤਾਰ ਹਨ। ਹਾਲਾਂਕਿ ਹੈਰਾਨੀ ਦੀ ਗੱਲ ਹੈ ਕਿ ਕਿਸੇ ਨੇ ਵੀ ਹੁਣ ਤੱਕ ਅਪਣੀ ਗ੍ਰਿਫ਼ਤਾਰੀ ਵਿਰੁੱਧ ਕੋਰਟ ਦਾ ਰੁਖ ਨਹੀਂ ਕੀਤਾ ਹੈ।
Iltija Mufti and mehbooba Mufti
ਇਸ ਦੇ ਨਾਲ ਹੀ ਨੌਕਰਸ਼ਾਹ ਤੋਂ ਰਾਜਨੇਤਾ ਬਣੇ ਆਈਐਸ ਟਾਪਰ ਸ਼ਾਹ ਫੈਜ਼ਲ ਵੀ ਗ੍ਰਿਫ਼ਤਾਰ ਹਨ, ਜਿਨ੍ਹਾਂ ਨੇ ਅਪਣੀ ਨਜ਼ਰਬੰਦੀ ਵਿਰੁੱਧ ਸੁਪਰੀਮ ਕੋਰਟ ਵਿਚ ਅਪੀਲ ਕੀਤੀ ਪਰ ਬਾਅਦ ਵਿਚ ਉਹਨਾਂ ਨੇ ਅਪਣੀ ਹੀ ਪਟੀਸ਼ਨ ਵਾਪਸ ਲੈ ਲਈ। ਪੰਜ ਅਗਸਤ ਨੂੰ ਕੇਂਦਰ ਵੱਲੋਂ ਧਾਰਾ 370 ਹਟਾਉਣ ਤੋਂ ਬਾਅਦ ਫਾਰੂਕ ਅਬਦੁੱਲ੍ਹਾ ਹਾਊਸ ਅਰੈਸਟ ਹਨ। ਪਰ ਤਮਿਲਨਾਡੂ ਵਿਚ ਐਸਡੀਐਮਕੇ ਲੀਡਰ ਵਾਇਕੋ ਨੇ ਜਦੋਂ ਸੁਪਰੀਮ ਕੋਰਟ ਵਿਚ ਉਹਨਾਂ ਦੀ ਰਿਹਾਈ ਲਈ ਅਪੀਲ ਕੀਤੀ ਤਾਂ ਪ੍ਰਸ਼ਾਸਨ ਨੇ ਨੈਸ਼ਨਲ ਕਾਨਫਰੰਸ ਮੁਖੀ ਵਿਰੁੱਧ ਪੀਐਸਏ ਲਗਾ ਦਿੱਤਾ।
As GOIs facade of normalcy in Kashmir begins to crumble,I’d like to throw light on some facts. 1)Political detainees haven’t challenged their detention because they’ve been threatened with PSA if they approach the courts.
— Mehbooba Mufti (@MehboobaMufti) October 8, 2019
ਇਲਤਿਜ਼ਾ ਨੇ ਅਪਣੀ ਮਾਂ ਮਹਿਬੂਬਾ ਮੁਫਤੀ ਦੇ ਟਵਿਟਰ ਹੈਂਡਲ ਤੋਂ ਟਵੀਟ ਕਰ ਕੇ ਦੱਸਿਆ, ‘ਰਾਜਨੀਤਿਕ ਨਜ਼ਰਬੰਦੀਆਂ ਨੇ ਅਪਣੀ ਹਿਰਾਸਤ ਖਿਲਾਫ ਚੁਣੌਤੀ ਨਹੀਂ ਦਿੱਤੀ ਕਿਉਂਕਿ ਉਹਨਾਂ ਨੂੰ ਧਮਕੀ ਦਿੱਤੀ ਗਈ ਕਿ ਜੇਕਰ ਕੋਰਟ ਵਿਚ ਅਪੀਲ ਕੀਤੀ ਤਾਂ ਪੀਐਸਏ ਲਗਾ ਦਿੱਤਾ ਜਾਵੇਗਾ’। ਦੱਸ ਦਈਏ ਕਿ ਫਾਰੂਕ ਅਬਦੁੱਲ੍ਹ ਭਾਰਤ ਸਮਰਥਿਤ ਕੈਂਪ ਦੇ ਅਜਿਹੇ ਇਕਲੌਤੇ ਰਾਜਨੇਤਾ ਹਨ, ਜਿਨ੍ਹਾਂ ਨੂੰ ਪੀਐਸਏ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ