
ਦਸਹਿਰੇ ਮੌਕੇ ਛੁੱਟੀ ਹੋਣ ਕਾਰਨ ਬੰਦ ਦਾ ਅਸਰ ਜ਼ਿਆਦਾ ਦਿਸਿਆ
ਸ੍ਰੀਨਗਰ : ਜੰਮੂ ਕਸ਼ਮੀਰ ਵਿਚ ਪ੍ਰਮੁੱਖ ਬਾਜ਼ਾਰਾਂ ਦੇ ਬੰਦ ਰਹਿਣ ਅਤੇ ਜਨਤਕ ਵਾਹਨਾਂ ਦੇ ਸੜਕਾਂ ਤੋਂ ਨਾਦਾਰਦ ਰਹਿਣ ਕਾਰਨ ਲਗਾਤਾਰ 65ਵੇਂ ਦਿਨ ਵੀ ਪ੍ਰਭਾਵਤ ਰਿਹਾ। ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਖ਼ਤਮ ਕੀਤੇ ਜਾਣ ਕਸ਼ਮੀਰ ਵਿਚ ਪਾਬੰਦੀਆਂ ਲਾਈਆਂ ਗਈਆਂ ਹਨ।
Jammu and Kashmir
ਅਧਿਕਰਾਰੀਆਂ ਨੇ ਦਸਿਆ ਕਿ ਆਟੋ ਰਿਕਸ਼ਾ ਸਮੇਤ ਕੁੱਝ ਨਿਜੀ ਟੈਕਸੀਆਂ ਅਤੇ ਨਿਜੀ ਵਾਹਨ ਸ਼ਹਿਰ ਦੇ ਕਈ ਹਿੱਸਿਆਂ ਵਿਚ ਭਾਰੀ ਗਿਣਤੀ ਵਿਚ ਸੜਕਾਂ 'ਤੇ ਨਜ਼ਰ ਆਏ। ਕਈ ਥਾਵਾਂ 'ਤੇ ਕੁੱਝ ਰੇਹੜੀ ਫੜ੍ਹੀ ਵਾਲੇ ਵੀ ਸੜਕ ਕੰਢੇ ਦਿਸੇ। ਦਸਹਿਰੇ ਮੌਕੇ ਛੁੱਟੀ ਹੋਣ ਕਾਰਨ ਬੰਦ ਦਾ ਅਸਰ ਜ਼ਿਆਦਾ ਦਿਸਿਆ ਕਿਉਂਕਿ ਸਰਕਾਰੀ ਮੁਲਾਜ਼ਮ ਅੱਜ ਨੌਕਰੀ 'ਤੇ ਨਹੀਂ ਗਏ।
Jammu and Kashmir
ਘਾਟੀ ਵਿਚ ਲੈਂਡਲਾਈਨ ਸੇਵਾਵਾਂ ਬਹਾਲ ਕਰ ਦਿਤੀਆਂ ਗਈਆਂ ਹਨ। ਕਸ਼ਮੀਰ ਦੇ ਬਹੁਤੇ ਹਿੱਸਿਆਂ ਵਿਚ ਮੋਬਾਈਲ ਸੇਵਾਵਾਂ ਅਤੇ ਸਾਰੀਆਂ ਇੰਟਰਨੈਟ ਸੇਵਾਵਾਂ ਪੰਜ ਅਗੱਸਤ ਤੋਂ ਹੀ ਬੰਦ ਹਨ। ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ, ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਸਮੇਤ ਮੁੱਖ ਧਾਰਾ ਦੇ ਕਈ ਆਗੂ ਹਾਲੇ ਵੀ ਨਜ਼ਰਬੰਦ ਜਾਂ ਹਿਰਾਸਤ ਵਿਚ ਹਨ।