
ਸੀਬੀਐਸਈ ਨੇ ਭਾਰਤ ਦੇ ਸਿੱਖਿਆ ਮੰਤਰਾਲੇ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਲਈ ਗਣਿਤ ਅਭਿਆਸ ਕਿਤਾਬ ਦੀ ਸ਼ੁਰੂਆਤ ਕੀਤੀ ਹੈ।
ਨਵੀਂ ਦਿੱਲੀ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਵਲੋਂ 7ਵੀਂ ਤੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਚੰਗੀ ਖ਼ਬਰ ਸਾਹਮਣੇ ਆਈ ਹੈ। ਸੀਬੀਐਸਈ ਨੇ ਵਿਦਿਆਰਥੀਆਂ ਵਿੱਚ ਕ੍ਰਿਟੀਕਲ ਥਿੰਗਕਿੰਗ ਤੇ ਕਿਸੇ ਵੀ ਤਰ੍ਹਾਂ ਸਮੱਸਿਆ ਨੂੰ ਹੱਲ ਕਰਨ ਲਈ ਗਣਿਤ ਵਿਸ਼ੇ 'ਤੇ ਪ੍ਰੈਕਟਿਸ ਬੁੱਕ ਲਾਂਚ ਕੀਤੀ ਹੈ। ਇਸ ਕਿਤਾਬ ਦਾ ਨਾਂ 'Mathematical Literacy: Practice Book For Student' ਹੈ।
cbseਵਿਸ਼ੇਸ਼ ਤੌਰ ਤੇ ਇਹ ਬੁੱਕ 7ਵੀਂ ਤੋਂ 10ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਜਾਰੀ ਕੀਤੀ ਗਈ ਹੈ। ਕੋਰੋਨਾ ਵਾਇਰਸ ਦੇ ਚਲਦਿਆਂ ਸਕੂਲ ਲੰਬੇ ਸਮੇਂ ਤੋਂ ਬੰਦ ਹਨ ਤੇ ਕਲਾਸਾਂ ਨਾ ਲੱਗਣ ਕਾਰਨ ਸੀਬੀਐਸਈ ਨੇ ਵਿਦਿਆਰਥੀਆਂ ਇਹ ਚੰਗਾ ਤਰੀਕਾ ਲੱਭਿਆ ਹੈ। ਸਕੂਲ ਖੁੱਲ੍ਹਣ ਤੋਂ ਪਹਿਲਾ ਵਿਦਿਆਰਥੀ ਗਣਿਤ ਦੀਆਂ ਹਰ ਮੁਸ਼ਕਲਾਂ ਨੂੰ ਅਸਾਨੀ ਨਾਲ ਹੱਲ ਕਰ ਸਕਣ।
ਸੀਬੀਐਸਈ ਨੇ ਇੱਕ ਬਿਆਨ 'ਚ ਕਿਹਾ "ਇਹ ਇੱਕ ਗਣਿਤ ਦੀ ਵਰਕਬੁੱਕ ਹੈ, ਜਿਸ ਨੂੰ ਇਸ ਤਰੀਕੇ ਨਾਲ ਡਿਜ਼ਾਇਨ ਕੀਤਾ ਗਿਆ ਹੈ ਕਿ ਵਿਦਿਆਰਥੀ ਅਧਿਆਪਕਾਂ ਜਾਂ ਮਾਪਿਆਂ ਦੀ ਮਦਦ ਤੋਂ ਬਗੈਰ ਗਣਿਤ ਦੀਆਂ ਸਮੱਸਿਆਵਾਂ ਸਿੱਖ ਸਕਦੇ ਹਨ ਤੇ ਹੱਲ ਕਰਨ ਦੇ ਯੋਗ ਹੋਣਗੇ।"
cbseਸਿੱਖਿਆ ਮੰਤਰਾਲੇ ਨੇ ਇਸ ਵਰਕਬੁੱਕ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਲਾਂਚ ਕਰਨ ਦਾ ਐਲਾਨ ਕੀਤਾ ਹੈ। ਮੰਤਰਾਲੇ ਨੇ ਲਿਖਿਆ, "ਸੀਬੀਐਸਈ ਨੇ ਭਾਰਤ ਦੇ ਸਿੱਖਿਆ ਮੰਤਰਾਲੇ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਲਈ ਗਣਿਤ ਅਭਿਆਸ ਕਿਤਾਬ ਦੀ ਸ਼ੁਰੂਆਤ ਕੀਤੀ ਹੈ। 7ਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀ ਇਸ ਕਿਤਾਬ ਦੀ ਵਰਤੋਂ ਮਨੋਰੰਜਕ ਤੇ ਦਿਲਚਸਪ ਢੰਗ ਨਾਲ ਸਿੱਖਣ ਲਈ ਕਰ ਸਕਦੇ ਹਨ।"