ਰਾਜਸਥਾਨ ’ਚ ਵੋਟਿੰਗ ਵਾਲੇ ਦਿਨ 50 ਹਜ਼ਾਰ ਤੋਂ ਵੱਧ ਵਿਆਹ ਹੋਣ ਦੀ ਸੰਭਾਵਨਾ
Published : Oct 9, 2023, 9:19 pm IST
Updated : Oct 9, 2023, 9:19 pm IST
SHARE ARTICLE
representative image.
representative image.

ਵੋਟਿੰਗ ਫ਼ੀ ਸਦ ’ਤੇ ਪੈ ਸਕਦਾ ਹੈ ਅਸਰ

ਜੈਪੁਰ: ਰਾਜਸਥਾਨ ਵਿਚ 23 ਨਵੰਬਰ ਨੂੰ ਦੇਵਥਾਵਨੀ ਇਕਾਦਸ਼ੀ ਦੇ ਸ਼ੁਭ ਮੌਕੇ ’ਤੇ 50,000 ਤੋਂ ਵੱਧ ਵਿਆਹ ਹੋਣ ਦੀ ਸੰਭਾਵਨਾ ਹੈ ਅਤੇ ਵਿਧਾਨ ਸਭਾ ਚੋਣਾਂ ਲਈ ਐਲਾਨੇ ਪ੍ਰੋਗਰਾਮ ਅਨੁਸਾਰ ਉਸੇ ਦਿਨ ਵੋਟਿੰਗ ਵੀ ਹੋਵੇਗੀ। ਵਿਆਹ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਮੁਤਾਬਕ ਦੇਵਤਾਵਨੀ ਇਕਾਦਸ਼ੀ ਦਾ ਦਿਨ ਵਿਆਹਾਂ ਲਈ ਸਭ ਤੋਂ ਪਸੰਦੀਦਾ ਮੌਕਾ ਮੰਨਿਆ ਜਾਂਦਾ ਹੈ। ਇਹ ਵਿਆਹ ਦੇ ਸੀਜ਼ਨ ਦੀ ਸ਼ੁਰੂਆਤ ਨੂੰ ਵੀ ਦਰਸਾਉਂਦਾ ਹੈ।

ਵਪਾਰਕ ਹਿੱਤਧਾਰਕਾਂ ਦਾ ਮੰਨਣਾ ਹੈ ਕਿ ਇਸ ਨਾਲ ਸੂਬੇ ’ਚ ਵੋਟਿੰਗ ਫ਼ੀ ਸਦ ਪ੍ਰਭਾਵਤ ਹੋ ਸਕਦੀ ਹੈ, ਜਿੱਥੇ ਚੋਣ ਵਿਭਾਗ ਨੇ ਸਾਰੇ 51,756 ਪੋਲਿੰਗ ਸਟੇਸ਼ਨਾਂ ’ਚ 75 ਫ਼ੀ ਸਦੀ ਵੋਟਿੰਗ ਦਾ ਟੀਚਾ ਰਖਿਆ ਹੈ। ਰਾਜਸਥਾਨ ’ਚ 2018 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ’ਚ 74.71 ਫੀ ਸਦੀ ਵੋਟਿੰਗ ਹੋਈ ਸੀ। ਭਾਰਤੀ ਚੋਣ ਕਮਿਸ਼ਨ ਵਲੋਂ ਸੋਮਵਾਰ ਨੂੰ ਐਲਾਨੇ ਗਏ ਚੋਣ ਪ੍ਰੋਗਰਾਮ ਅਨੁਸਾਰ ਰਾਜਸਥਾਨ ਦੀਆਂ ਸਾਰੀਆਂ 200 ਵਿਧਾਨ ਸਭਾ ਸੀਟਾਂ ਲਈ 23 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 3 ਦਸੰਬਰ ਨੂੰ ਹੋਵੇਗੀ।

ਆਲ ਇੰਡੀਆ ਟੈਂਟ ਡੈਕੋਰੇਟਰਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਵੀ ਜਿੰਦਲ ਨੇ ਕਿਹਾ, ‘‘ਦੇਵਤਾਵਨੀ ਇਕਾਦਸ਼ੀ ਵਿਆਹਾਂ ਲਈ ਸਭ ਤੋਂ ਸ਼ੁਭ ਅਵਸਰ ਹੈ ਅਤੇ ਹਿੰਦੂ ਭਾਈਚਾਰੇ ਦੀਆਂ ਸਾਰੀਆਂ ਜਾਤਾਂ ਇਸ ਦਿਨ ਵਿਆਹ ਕਰਵਾਉਣ ਨੂੰ ਤਰਜੀਹ ਦਿੰਦੀਆਂ ਹਨ। ਇਸ ਸਾਲ, 23 ਨਵੰਬਰ ਨੂੰ ਇਸ ਇਕਾਦਸ਼ੀ ਦੇ ਮੌਕੇ ’ਤੇ 50,000 ਤੋਂ ਵੱਧ ਵਿਆਹ ਹੋਣ ਦੀ ਉਮੀਦ ਹੈ।’’

ਜਿੰਦਲ ਨੇ ਦਸਿਆ ਕਿ ਟੈਂਟ ਡੀਲਰਾਂ, ਇਵੈਂਟ ਮੈਨੇਜਰਾਂ ਸਮੇਤ 4 ਲੱਖ ਦੇ ਕਰੀਬ ਕਾਰੋਬਾਰੀ ਹਨ। ਉਨ੍ਹਾਂ ਦੇ ਨਾਲ, ਕੇਟਰਿੰਗ ਸਰਵਿਸ ਪ੍ਰੋਵਾਈਡਰ, ਫੁੱਲ ਵਿਕਰੇਤਾ, ਬੈਂਡ ਪਾਰਟੀਆਂ, ਕੋਰੀਓਗ੍ਰਾਫਰ ਆਦਿ ਦੇ ਲਗਭਗ 10 ਲੱਖ ਲੋਕ ਰਾਜਸਥਾਨ ਦੇ ਵਿਆਹ ਉਦਯੋਗ ਨਾਲ ਸਿੱਧੇ ਅਤੇ ਅਸਿੱਧੇ ਤੌਰ ’ਤੇ ਜੁੜੇ ਹੋਏ ਹਨ। ਇਵੈਂਟ ਮੈਨੇਜਰ ਮਨੀਸ਼ ਕੁਮਾਰ ਨੇ ਕਿਹਾ, ‘‘ਇਸ ਮੌਕੇ ਲੋਕ ਵਿਆਹ ਦੀਆਂ ਪਾਰਟੀਆਂ ਦੇ ਹਿੱਸੇ ਵਜੋਂ ਵੱਡੇ ਪੱਧਰ ’ਤੇ ਦੂਜੇ ਸ਼ਹਿਰਾਂ/ਜ਼ਿਲ੍ਹਿਆਂ ਦਾ ਸਫ਼ਰ ਕਰਦੇ ਹਨ। ਇਸੇ ਤਰ੍ਹਾਂ, ਕੈਟਰਰ, ਇਲੈਕਟ੍ਰੀਸ਼ੀਅਨ, ਫੁੱਲ ਵਿਕਰੀਕਰਤਾ, ਬੈਂਡ ਪਾਰਟੀਆਂ ਅਤੇ ਵਿਆਹ ਨਾਲ ਸਬੰਧਤ ਸਮਾਗਮਾਂ ’ਚ ਲੱਗੇ ਹੋਰ ਸਾਰੇ ਦਿਨ ਭਰ ਰੁੱਝੇ ਰਹਿੰਦੇ ਹਨ ਅਤੇ ਉਨ੍ਹਾਂ ’ਚੋਂ ਬਹੁਤ ਸਾਰੇ ਇਸ ਕਾਰਨ ਵੋਟਿੰਗ ਛੱਡ ਸਕਦੇ ਹਨ।’’

ਉਨ੍ਹਾਂ ਕਿਹਾ ਕਿ ਵਿਆਹ ਦੀਆਂ ਥਾਵਾਂ ਪਹਿਲਾਂ ਹੀ ਬੁੱਕ ਹੋ ਚੁੱਕੀਆਂ ਹਨ ਅਤੇ 23 ਨਵੰਬਰ ਨੂੰ ਪੂਰੇ ਪੈਮਾਨੇ ’ਤੇ ਵਿਆਹ ਸਮਾਗਮ ਕਰਵਾਏ ਜਾਣਗੇ।
ਭਾਜਪਾ ਆਗੂ ਅਤੇ ਸਾਬਕਾ ਸੂਬਾ ਪ੍ਰਧਾਨ ਸਤੀਸ਼ ਪੂਨੀਆ ਨੇ ਉਮੀਦ ਪ੍ਰਗਟਾਈ ਕਿ ਸਥਿਤੀ ਜ਼ਿਆਦਾ ਪ੍ਰਭਾਵਤ ਨਹੀਂ ਹੋਵੇਗੀ ਅਤੇ ਭਰੋਸਾ ਪ੍ਰਗਟਾਇਆ ਕਿ ਪਾਰਟੀ ਵਰਕਰ ਹਰ ਵੋਟਰ ਨੂੰ ਪੋਲਿੰਗ ਸਟੇਸ਼ਨਾਂ ਤਕ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ।

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement