Delhi election : ਦਿੱਲੀ ਵਿਧਾਨ ਸਭਾ ਚੋਣਾਂ ਇਕੱਲੇ ਲੜੇਗੀ ‘ਆਪ’, ਕਾਂਗਰਸ ਤੋਂ ਕੀਤਾ ਕਿਨਾਰਾ
Published : Oct 9, 2024, 6:21 pm IST
Updated : Oct 9, 2024, 6:21 pm IST
SHARE ARTICLE
AAP to go solo in Delhi assembly election
AAP to go solo in Delhi assembly election

ਕਿਹਾ- ਕਾਂਗਰਸ ਨੇ ਹਰਿਆਣਾ ’ਚ ਗਠਜੋੜ ਭਾਈਵਾਲਾਂ ਨੂੰ ਹਲਕੇ ’ਚ ਲਿਆ ਹੈ ਅਤੇ ਅਪਣੇ ਅਤਿ ਵਿਸ਼ਵਾਸ ਕਾਰਨ ਹਾਰ ਦਾ ਸਾਹਮਣਾ ਕਰਨਾ ਪਿਆ

AAP to contest Delhi polls alone : ਆਮ ਆਦਮੀ ਪਾਰਟੀ ਦਿੱਲੀ ਵਿਧਾਨ ਸਭਾ ਚੋਣਾਂ ’ਚ ‘ਅਤਿ ਆਤਮਵਿਸ਼ਵਾਸੀ’ ਕਾਂਗਰਸ ਨਾਲ ਜਾਣ ਦੀ ਬਜਾਏ ਇਕੱਲੇ ਚੋਣ ਲੜੇਗੀ। ਪਾਰਟੀ ਦੇ ਇਕ ਮੈਂਬਰ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ।


ਆਮ ਆਦਮੀ ਪਾਰਟੀ (ਆਪ) ਦੀ ਬੁਲਾਰਾ ਪ੍ਰਿਯੰਕਾ ਕੱਕੜ ਨੇ ਕਿਹਾ, ‘‘ਦਿੱਲੀ ’ਚ ‘ਆਪ’ ਇਕੱਲੇ ਚੋਣ ਲੜੇਗੀ। ਅਸੀਂ ਅਤਿ ਆਤਮਵਿਸ਼ਵਾਸੀ ਕਾਂਗਰਸ ਅਤੇ ਹੰਕਾਰੀ ਭਾਜਪਾ ਨਾਲ ਇਕੱਲੇ ਹੀ ਮੁਕਾਬਲਾ ਕਰਨ ਦੇ ਸਮਰੱਥ ਹਾਂ।’’

ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਰਿਆਣਾ ’ਚ ਗਠਜੋੜ ਭਾਈਵਾਲਾਂ ਨੂੰ ਹਲਕੇ ’ਚ ਲਿਆ ਹੈ ਅਤੇ ਅਪਣੇ ਅਤਿ ਵਿਸ਼ਵਾਸ ਕਾਰਨ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਉਨ੍ਹਾਂ ਕਿਹਾ, ‘‘ਪਿਛਲੇ 10 ਸਾਲਾਂ ਤੋਂ ਕਾਂਗਰਸ ਕੋਲ ਦਿੱਲੀ ਵਿਧਾਨ ਸਭਾ ’ਚ ਇਕ ਵੀ ਸੀਟ ਨਹੀਂ ਹੈ, ਫਿਰ ਵੀ ‘ਆਪ’ ਨੇ ਲੋਕ ਸਭਾ ਚੋਣਾਂ ’ਚ ਕਾਂਗਰਸ ਨੂੰ ਤਿੰਨ ਸੀਟਾਂ ਦੀ ਪੇਸ਼ਕਸ਼ ਕੀਤੀ ਸੀ। ਇਸ ਦੇ ਬਾਵਜੂਦ ਉਨ੍ਹਾਂ ਨੂੰ ਹਰਿਆਣਾ ’ਚ ਅਪਣੇ ਸਹਿਯੋਗੀਆਂ ਨਾਲ ਚੱਲਣਾ ਜ਼ਰੂਰੀ ਨਹੀਂ ਸਮਝਿਆ।’’

ਕੱਕੜ ਨੇ ਦਾਅਵਾ ਕੀਤਾ ਕਿ ਕਾਂਗਰਸ ਨੇ ਹਰਿਆਣਾ ’ਚ ਗਠਜੋੜ ਬਣਾਉਣ ਦੀਆਂ ‘ਇੰਡੀਆ’ (ਇੰਡੀਅਨ ਨੈਸ਼ਨਲ ਡਿਵੈਲਪਮੈਂਟ ਅਲਾਇੰਸ) ਦੇ ਭਾਈਵਾਲਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਅਸਫਲ ਕਰ ਦਿਤਾ ਅਤੇ ‘ਅਪਣੇ ਸਹਿਯੋਗੀ ਨਾਲ ਚਲਣਾ ਜ਼ਰੂਰੀ ਨਹੀਂ ਸਮਝਿਆ। ਸੀਟਾਂ ਦੀ ਵੰਡ ਨੂੰ ਲੈ ਕੇ ਮਤਭੇਦਾਂ ਕਾਰਨ ‘ਆਪ’ ਅਤੇ ਕਾਂਗਰਸ ਚੋਣਾਂ ਤੋਂ ਪਹਿਲਾਂ ਗਠਜੋੜ ਨਹੀਂ ਬਣਾ ਸਕੀਆਂ।

‘ਆਪ’ ਨੇ ਹਰਿਆਣਾ ’ਚ ਲੜੀਆਂ ਸਾਰੀਆਂ ਸੀਟਾਂ ਗੁਆ ਦਿਤੀਆਂ, ਜਦਕਿ ਕਾਂਗਰਸ ਬਹੁਮਤ ਦੇ ਅੰਕੜੇ ਤੋਂ ਕਾਫੀ ਪਿੱਛੇ ਰਹਿ ਗਈ। ਅਜਿਹੇ ’ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਲਈ ਲਗਾਤਾਰ ਤੀਜੀ ਵਾਰ ਵਾਪਸੀ ਦਾ ਰਸਤਾ ਸਾਫ ਹੋ ਗਿਆ।

‘ਆਪ’ ਅਤੇ ਕਾਂਗਰਸ ਨੇ ਹਰਿਆਣਾ ’ਚ ਗਠਜੋੜ ’ਚ ਲੋਕ ਸਭਾ ਚੋਣਾਂ ਲੜੀਆਂ ਸਨ। ਲੋਕ ਸਭਾ ਚੋਣਾਂ ’ਚ ‘ਆਪ’ ਨੇ ਹਰਿਆਣਾ ’ਚ ਇਕ ਸੀਟ ’ਤੇ ਚੋਣ ਲੜੀ ਸੀ ਪਰ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਦਕਿ ਕਾਂਗਰਸ ਨੇ 10 ’ਚੋਂ 5 ਸੀਟਾਂ ਜਿੱਤੀਆਂ ਸਨ।

ਕੱਕੜ ਨੇ ਜੰਮੂ-ਕਸ਼ਮੀਰ ’ਚ ‘ਆਪ’ ਲਈ ਸੀਟ ਜਿੱਤਣ ਦਾ ਸਿਹਰਾ ਪਾਰਟੀ ਦੀ ਵਿਕਾਸ ਅਧਾਰਤ ਸਿਆਸਤ ਨੂੰ ਦਿਤਾ। ਉਨ੍ਹਾਂ ਕਿਹਾ ਕਿ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀਰਵਾਰ ਨੂੰ ਜੰਮੂ-ਕਸ਼ਮੀਰ ਦਾ ਦੌਰਾ ਕਰਨਗੇ।

ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ’ਚ ‘ਆਪ’ ਨੇ ਮੰਗਲਵਾਰ ਨੂੰ ਅਪਣਾ ਖਾਤਾ ਖੋਲ੍ਹਿਆ। ਇਸ ਦੇ ਉਮੀਦਵਾਰ ਮਹਿਰਾਜ ਮਲਿਕ ਨੇ ਡੋਡਾ ਸੀਟ ਤੋਂ ਅਪਣੇ ਨੇੜਲੇ ਭਾਜਪਾ ਵਿਰੋਧੀ ਨੂੰ 4,538 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ।

ਉਨ੍ਹਾਂ ਕਿਹਾ, ‘‘ਮਹਿਰਾਜ ਮਲਿਕ ਬਹੁਤ ਮਿਹਨਤੀ ਹਨ ਅਤੇ ਅੰਦੋਲਨ ਅਤੇ ਸੰਘਰਸ਼ ਦੇ ਸਮੇਂ ਤੋਂ ਹੀ ਪਾਰਟੀ ਨਾਲ ਜੁੜੇ ਹੋਏ ਹਨ।’’ ਜ਼ਿਲ੍ਹਾ ਵਿਕਾਸ ਪ੍ਰੀਸ਼ਦ ਦੇ ਮੈਂਬਰ ਮਲਿਕ ਨੂੰ 23,228 ਵੋਟਾਂ ਮਿਲੀਆਂ ਜਦਕਿ ਭਾਜਪਾ ਦੇ ਗਜੈ ਸਿੰਘ ਰਾਣਾ ਨੂੰ 18,690 ਵੋਟਾਂ ਮਿਲੀਆਂ।

Location: India, Delhi

SHARE ARTICLE

ਏਜੰਸੀ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement