
ਆਈ.ਓ.ਏ. ਦੀ ਪ੍ਰਧਾਨ ਪੀ.ਟੀ. ਊਸ਼ਾ ਨੇ ਕਿਹਾ, ‘‘ਅਸੀਂ ਉਤਰਾਖੰਡ ’ਚ ਕੌਮੀ ਖੇਡਾਂ ਦੀ ਮੇਜ਼ਬਾਨੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ
National Games in Uttarakhand : 38ਵੀਆਂ ਕੌਮੀ ਖੇਡਾਂ ਅਗਲੇ ਸਾਲ 28 ਜਨਵਰੀ ਤੋਂ 14 ਫ਼ਰਵਰੀ ਤਕ ਉਤਰਾਖੰਡ ’ਚ ਹੋਣਗੀਆਂ। ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਨੇ ਬੁਧਵਾਰ ਨੂੰ ਐਲਾਨ ਕੀਤਾ ਕਿ ਇਸ ਮਹੀਨੇ ਦੇ ਅਖੀਰ ’ਚ ਹੋਣ ਵਾਲੀ ਜਨਰਲ ਬਾਡੀ ਦੀ ਬੈਠਕ ’ਚ ਇਸ ਦੇ ਪ੍ਰੋਗਰਾਮ ਨੂੰ ਮਨਜ਼ੂਰੀ ਮਿਲਣੀ ਬਾਕੀ ਹੈ। ਆਈ.ਓ.ਏ. ਜਨਰਲ ਬਾਡੀ ਦੀ ਬੈਠਕ 25 ਅਕਤੂਬਰ ਨੂੰ ਇੱਥੇ ਹੋਵੇਗੀ।
ਆਈ.ਓ.ਏ. ਦੀ ਪ੍ਰਧਾਨ ਪੀ.ਟੀ. ਊਸ਼ਾ ਨੇ ਕਿਹਾ, ‘‘ਅਸੀਂ ਉਤਰਾਖੰਡ ’ਚ ਕੌਮੀ ਖੇਡਾਂ ਦੀ ਮੇਜ਼ਬਾਨੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਇਹ ਖੇਡਾਂ ਦੇਸ਼ ਭਰ ਦੇ ਖਿਡਾਰੀਆਂ ਨੂੰ ਅਪਣੀ ਪ੍ਰਤਿਭਾ ਵਿਖਾ ਉਣ ਲਈ ਇਕ ਪਲੇਟਫਾਰਮ ਪ੍ਰਦਾਨ ਕਰਦੀਆਂ ਹਨ ਤਾਂ ਜੋ ਉਹ ਭਵਿੱਖ ’ਚ ਕੌਮਾਂਤਰੀ ਪੱਧਰ ’ਤੇ ਤਰੱਕੀ ਕਰ ਸਕਣ।’’
38 ਖੇਡਾਂ ’ਚ 10,000 ਤੋਂ ਵੱਧ ਖਿਡਾਰੀਆਂ, ਅਧਿਕਾਰੀਆਂ ਅਤੇ ਕੋਚਾਂ ਦੇ ਹਿੱਸਾ ਲੈਣ ਦੀ ਉਮੀਦ ਹੈ। ਇਸ ਤੋਂ ਪਹਿਲਾਂ 2023 ’ਚ ਗੋਆ ’ਚ ਕੌਮੀ ਖੇਡਾਂ ਹੋਈਆਂ ਸਨ, ਜਿਸ ’ਚ ਮਹਾਰਾਸ਼ਟਰ ਨੇ 80 ਸੋਨ ਤਮਗੇ ਸਮੇਤ 228 ਤਮਗੇ ਜਿੱਤੇ ਸਨ।