
ਸੀਬੀਆਈ ਦੇ 150 ਅਧਿਕਾਰੀ ਸ਼੍ਰੀਸ਼੍ਰੀ ਰਵਿਸ਼ੰਕਰ ਦੀ ਸੰਸਥਾ ਆਰਟ ਆਫ ਲਿਵਿੰਗ ਦੀ ਕਾਰਜਸ਼ਾਲਾ ਵਿਚ ਸ਼ਾਮਲ ਹੋਣਗੇ।
ਨਵੀਂ ਦਿੱਲੀ , ( ਭਾਸ਼ਾ ) : ਵਿਵਾਦਾਂ ਵਿਚ ਘਿਰੀ ਸੀਬੀਆਈ ਹੁਣ ਸਿਹਤਮੰਦ ਮਾਹੌਲ ਬਣਾਉਣ ਲਈ ਕਾਰਜਸ਼ਾਲਾ ਦਾ ਆਯੋਜਨ ਕਰ ਰਹੀ ਹੈ। ਸੀਬੀਆਈ ਦੇ 150 ਅਧਿਕਾਰੀ ਸ਼੍ਰੀਸ਼੍ਰੀ ਰਵਿਸ਼ੰਕਰ ਦੀ ਸੰਸਥਾ ਆਰਟ ਆਫ ਲਿਵਿੰਗ ਦੀ ਕਾਰਜਸ਼ਾਲਾ ਵਿਚ ਸ਼ਾਮਲ ਹੋਣਗੇ। ਸੀਬੀਆਈ ਵੱਲੋਂ ਕਿਹਾ ਗਿਆ ਹੈ ਕਿ ਤਾਲਮੇਲ ਵਧਾਉਣ ਅਤੇ ਸਾਕਾਰਾਤਮਕਤਾ ਨੂੰ ਵਿਕਸਤ ਕਰਨ ਲਈ ਤਿੰਨ ਰੋਜ਼ਾ ਕਾਰਜਸ਼ਾਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ।
CBI
ਇਹ ਪ੍ਰੋਗਰਾਮ ਆਰਟ ਆਫ ਲਿਵਿੰਗ ਸੰਸਥਾ ਵੱਲੋਂ 10,11 ਅਤੇ 12 ਨਵੰਬਰ ਨੂੰ ਕੀਤਾ ਜਾਵੇਗਾ। ਇਸ ਵਿਚ ਅਧਿਕਾਰੀਆਂ ਨੂੰ ਸਿਹਤਮੰਦਰ ਮਾਹੌਲ ਬਣਾ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ। ਭਾਗ ਲੈਣ ਵਾਲੇ 150 ਕਰਮਚਾਰੀਆਂ ਵਿਚ ਇੰਸਪੈਕਟਰ ਤੋਂ ਲੈ ਕੇ ਇੰਚਾਰਜ ਡਾਇਰੈਕਟਰ ਸੀਬੀਆਈ ਤੱਕ ਸ਼ਾਮਲ ਹੋਣਗੇ। ਇਸ ਪ੍ਰੋਗਰਾਮ ਦਾ ਆਯੋਜਨ ਨਵੀਂ ਦਿੱਲੀ ਸਥਿਤ ਹੈਡਕੁਆਟਰ ਵਿਖੇ ਕੀਤਾ ਜਾਵੇਗਾ।
Art of Living
ਦੱਸ ਦਈਏ ਕਿ ਸੀਬੀਆਈ ਕਿਝ ਦਿਨਾਂ ਤੋਂ ਅੰਦਰੂਨੀ ਭ੍ਰਿਸ਼ਟਾਚਾਰ ਅਤੇ ਕਲੇਸ਼ ਤੋਂ ਪਰੇਸ਼ਾਨ ਹੈ। ਇਹ ਸੱਭ ਕੁਝ ਬਹੁਤ ਹੀ ਨਾਟਕੀ ਅੰਦਾਜ਼ ਵਿਚ ਹੋਇਆ। ਸਰਕਾਰ ਨੇ ਦੋਨਾਂ ਸਿਖਰ ਅਧਿਕਾਰੀਆਂ ਨੂੰ ਛੁੱਟੀ ਤੇ ਭੇਜ ਕੇ ਹੇਠਲੇ ਪੱਧਰ ਦੇ ਅਧਿਕਾਰੀ ਐਮ.ਨਾਗੇਸ਼ਵਰ ਨੂੰ ਅੰਤਰਿਮ ਡਾਇਰੈਕਟਰ ਦੀ ਜਿੰਮੇਵਾਰੀ ਦਿਤੀ ਹੈ। ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਮਾਮਲੇ ਦੀ ਜਾਂਚ ਸੀਵੀਸੀ ਕਰ ਰਹੀ ਹੈ।