
ਸੁਪਰੀਮ ਕੋਰਟ ਨੇ ਪੜਚੌਲ ਕਰਨ ਤੋਂ ਬਾਅਦ ਕਿਹਾ ਕਿ ਇਹ ਸੱਭ ਕੀ ਹੋ ਰਿਹਾ ਹੈ? ਇਹ ਤਾਂ ਬਹੁਤ ਹੀ ਭਿਆਨਕ ਹੈ।
ਨਵੀਂ ਦਿੱਲੀ, ( ਪੀਟੀਆਈ ) : ਸੁਪਰੀਮ ਕੋਰਟ ਨੇ ਮੁਜ਼ਫੱਰਪੁਰ ਆਸਰਾ ਘਰ ਵਿਚ ਲੜਕੀਆਂ ਨਾਲ ਕਥਿਤ ਜਿਨਸੀ ਸ਼ੋਸ਼ਣ ਅਤੇ ਕੁਕਰਮ ਦੇ ਦੋਸ਼ਾਂ ਦੀ ਪੜਤਾਲ ਕਰ ਰਹੀ ਕੇਂਦਰੀ ਜਾਂਚ ਬਿਓਰੋ ਦੀ ਰਿਪੋਰਟ ਵਿਚ ਦਿਤੇ ਗਏ ਵੇਰਵੇ ਨੂੰ ਭਿਆਨਕ ਅਤੇ ਡਰਾਉਣਾ ਕਰਾਰ ਦਿਤਾ। ਜੱਜ ਮਦਨ ਬੀ ਲੋਕੁਰ, ਜੱਜ ਐਸ ਅਬਦੁਲ ਨਜ਼ੀਰ ਅਤੇ ਜੱਜ ਦੀਪਕ ਗੁਪਤਾ ਦੀ ਬੈਂਚ ਨੇ ਕੇਂਦਰੀ ਜਾਂਚ ਬਿਓਰੋ ਦੀ ਵਿਕਾਸ ਰਿਪੋਰਟ ਦੀ ਪੜਚੌਲ ਕਰਨ ਤੋਂ ਬਾਅਦ ਕਿਹਾ ਕਿ ਇਹ ਸੱਭ ਕੀ ਹੋ ਰਿਹਾ ਹੈ? ਇਹ ਤਾਂ ਬਹੁਤ ਹੀ ਭਿਆਨਕ ਹੈ।
CBI
ਸਿਖਰ ਅਦਾਲਤ ਨੇ ਕੇਂਦਰੀ ਜਾਂਚ ਬਿਓਰੋ ਵੱਲੋਂ ਆਸਰਾ ਘਰ ਦੇ ਮਾਲਕ ਬ੍ਰਿਜੇਸ਼ ਠਾਕੁਰ ਵਿਰੁਧ ਕੀਤੀਆਂ ਗਈਆਂ ਟਿੱਪਣੀਆਂ ਦਾ ਵੀ ਜਾਇਜ਼ਾ ਲਿਆ ਅਤੇ ਉਸ ਨੂੰ ਨੋਟਿਸ ਜਾਰੀ ਕਰਦਿਆਂ ਪੁਛਿੱਆ ਕਿ ਕਿਉਂ ਨਹੀਂ ਰਾਜ ਤੋਂ ਬਾਹਰ ਕਿਸੀ ਹੋਰ ਜੇਲ ਵਿਚ ਉਸ ਨੂੰ ਬਦਲ ਦਿਤਾ ਜਾਵੇ। ਸੀਬੀਆਈ ਨੇ ਅਪਣੀ ਰਿਪੋਰਟ ਵਿਚ ਦੋਸ਼ ਲਗਾਇਆ ਹੈ ਕਿ ਬ੍ਰਿਜੇਸ਼ ਠਾਕੁਰ ਇਕ ਪ੍ਰਭਾਵਸ਼ਾਲੀ ਸ਼ਖਸ ਹੈ ਅਤੇ ਜੇਲ ਵਿਚ ਉਸ ਦੇ ਕੋਲੋਂ ਫੋਨ ਮਿਲਿਆ ਹੈ। ਬ੍ਰਿਜੇਸ਼ ਠਾਕੁਰ ਇਸ ਸਮੇਂ ਨਿਆਇਕ ਹਿਰਾਸਤ ਵਿਚ ਜੇਲ ਵਿਚ ਬੰਦ ਹੈ।
Brajesh thakur
ਸਿਖਰ ਅਦਾਲਤ ਨੇ ਰਾਜ ਦੀ ਸਾਬਕਾ ਮੰਤਰੀ ਮੰਜੂ ਵਰਮਾ ਦੇ ਪਤੀ ਚੰਦਰਸ਼ੇਖਰ ਦਾ ਪਤਾ ਲਗਾਉਣ ਵਿਚ ਹੋਈ ਦੇਰੀ ਤੇ ਬਿਹਾਰ ਸਰਕਾਰ ਅਤੇ ਕੇਂਦਰੀ ਜਾਂਚ ਬਿਓਰੋ ਤੋਂ ਸਪੱਸ਼ਟੀਕਰਨ ਮੰਗਿਆ ਹੈ। ਬੈਂਚ ਨੇ ਬਿਹਾਰ ਪੁਲਿਸ ਨੂੰ ਹੁਕਮ ਦਿਤਾ ਕਿ ਸਾਬਕਾ ਮੰਤਰੀ ਅਤੇ ਉਸਨੇ ਪਤੀ ਕੋਲੋਂ ਵੱਡੀ ਗਿਣਤੀ ਵਿਚ ਹੱਥਿਆਰ ਮਿਲਣ ਦੇ ਮਾਮਲੇ ਦੀ ਉਹ ਜਾਂਚ ਕਰੇ।
Muzaffarpur Shelter Home
ਇਸ ਆਸਰਾ ਘਰ ਕਾਂਡ ਕਾਰਨ ਮੰਜੂ ਵਰਮਾ ਨੂੰ ਬਿਹਾਰ ਸਰਕਾਰ ਦੇ ਸਮਾਜ ਭਲਾਈ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਬੈਂਚ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰ ਰਹੇ ਕੇਂਦਰੀ ਜਾਂਚ ਬਿਓਰੇ ਦੇ ਦਲ ਵਿਚ ਕਿਸੇ ਤਰਾਂ ਦਾ ਬਦਲਾਅ ਨਾ ਕੀਤਾ ਜਾਵੇ। ਇਸ ਮਾਮਲੇ ਵਿਚ ਕੋਰਟ ਹੁਣ 30 ਅਕਤੂਬਰ ਤੋਂ ਬਾਅਦ ਵਿਚਾਰ ਕਰੇਗਾ।
Manju Verma