
ਇਸਲਾਮੀ ਸਦਭਾਵਨਾ ਸੰਗਠਨ ਦੇ ਸਕੱਤਰ ਐਡਵਕੇਟ ਸ਼ੰਸ਼ਾਕ ਤ੍ਰਿਪਾਠੀ ਵੱਲੋਂ ਵਾਰਾਣਸੀ ਦੇ ਇਕ ਫੇਸਬੁਕ ਯੂਜ਼ਰ ਵਿਰੁਧ ਕੈਂਟ ਥਾਣੇ ਵਿਚ ਮੁਕੱਦਮਾ ਦਰਜ਼ ਕਰਵਾਇਆ ਗਿਆ ਹੈ।
ਵਾਰਾਣਸੀ, ( ਭਾਸ਼ਾ ) : ਇਸਲਾਮੀ ਸਦਭਾਵਨਾ ਸੰਗਠਨ ਦੇ ਸਕੱਤਰ ਐਡਵਕੇਟ ਸ਼ੰਸ਼ਾਕ ਤ੍ਰਿਪਾਠੀ ਵੱਲੋਂ ਵਾਰਾਣਸੀ ਦੇ ਇਕ ਫੇਸਬੁਕ ਯੂਜ਼ਰ ਵਿਰੁਧ ਕੈਂਟ ਥਾਣੇ ਵਿਚ ਮੁਕੱਦਮਾ ਦਰਜ਼ ਕਰਵਾਇਆ ਗਿਆ ਹੈ। ਦੋਸ਼ ਹੈ ਕਿ ਯੂਜ਼ਰ ਸੱਤਪ੍ਰਕਾਸ਼ ਸ਼੍ਰੀਵਾਸਤਵ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਮੁਖੀ ਅਮਿਤ ਸ਼ਾਹ, ਕੇਂਦਰੀ ਮੰਤਰੀ ਸ੍ਰਮਿਤੀ ਇਰਾਨੀ, ਕੇਂਦਰੀ ਮੰਤਰੀ ਰਵਿਸ਼ੰਕਰ ਪ੍ਰਸਾਦ ਅਤੇ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਵਿਰੁਧ ਖਰਾਬ ਤਰੀਕੇ ਨਾਲ ਸੰਪਾਦਿਤ ਕੀਤੀ ਗਈ ਫੋਟੋ ਫੇਸਬੁੱਕ ਤੇ ਪਾਈ ਗਈ ਹੈ।
Facebook
ਇਸ ਸਬੰਧ ਵਿਚ ਕੈਂਟ ਥਾਣੇ ਵਿਚ ਬਿਆਨ ਦਿੰਦੇ ਹੋਏ ਐਡਵੋਕੇਟ ਸ਼ੰਸ਼ਾਕ ਤ੍ਰਿਪਾਠੀ ਨੇ ਦੋਸ਼ ਲਗਾਇਆ ਕਿ ਕੁਝ ਦਿਨ ਪਹਿਲਾਂ ਜਦੋਂ ਉਹ ਫੇਸਬੁਕ ਦੇਖ ਰਹੇ ਸਨ ਤਾਂ ਉਸ ਵੇਲੇ ਸੱਤਪ੍ਰਕਾਸ਼ ਸ਼੍ਰੀਵਾਸਤਵ ਦੇ ਫੇਸਬੁਕ ਪ੍ਰੋਫਾਈਲ ਤੇ ਇਕ ਆਵੇਦਨਯੋਗ ਪੋਸਟ ਦਿਖਾਈ ਦਿਤਾ। ਸ਼ਿਕਾਇਤਕਰਤਾ ਮੁਤਾਬਕ ਇਹ 15 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਪੋਸਟ ਵਿਚ ਭਗਵਾਨ ਵਿਸ਼ਣੂ, ਮਾਤਾ ਲਕਸ਼ਮੀ, ਭਗਵਾਨ ਬ੍ਰਹਮਾ, ਦੇਵਰਿਸ਼ੀ ਨਾਰਦ ਅਤੇ ਸ਼ੇਸ਼ਨਾਗ ਦੀ ਤਸਵੀਰ ਨੂੰ ਸੰਪਾਦਿਤ ਕਰਕੇ ਪੀਐਮ ਮੋਦੀ, ਅਮਿਤ ਸ਼ਾਹ, ਸ੍ਰਮਿਤੀ ਇਰਾਨੀ, ਰਵਿਸ਼ੰਕਰ ਪ੍ਰਸਾਦ ਅਤੇ ਸੰਬਿਤ ਪਾਤਰਾ ਦੀਆਂ ਤਸਵੀਰਾਂ ਲਗਾਈਆਂ ਗਈਆਂ ਸਨ।
ਸ਼ਿਕਾਇਤਕਰਤਾ ਐਡਵੋਕੇਟ ਸ਼ੰਸ਼ਾਕ ਤ੍ਰਿਪਾਠੀ ਮੁਤਾਬਕ ਇਨ੍ਹਾਂ ਸਾਰੇ ਨੇਤਾਵਾਂ ਦਾ ਅਕਸ ਖਰਾਬ ਕਰਨ ਦੇ ਮੰਤਵ ਨਾਲ ਅਤੇ ਉਨ੍ਹਾਂ ਵਿਰੁਧ ਜਨਤਕ ਭਾਵਨਾਵਾਂ ਨੂੰ ਭੜਕਾ ਕੇ ਧਾਰਮਿਕ ਵਹਿਮ-ਭਰਮ ਪੈਦਾ ਕਰਨ ਦੇ ਉਦੇਸ਼ ਨਾਲ ਇਸ ਤਰ੍ਹਾਂ ਦੀ ਤਸਵੀਰ ਪਾਈ ਗਈ ਹੈ। ਦੱਸ ਦਈਏ ਕਿ ਪੀਐਮ ਮੋਦੀ 12 ਨਵੰਬਰ ਨੂੰ ਵਾਰਾਣਸੀ ਵਿਚ ਯੋਜਨਾਵਾਂ ਦਾ ਨੀਂਹ ਪੱਥਰ ਅਤੇ ਉਦਘਾਟਨ ਕਰਨ ਸ਼ਹਿਰ ਆ ਰਹੇ ਹਨ। ਇਸ ਲਈ ਜ਼ਿਲ਼੍ਹੇ ਅੰਦਰ ਸੁਰੱਖਿਆ ਏਜੰਸੀਆਂ ਵੀ ਸੁਚੇਤ ਹਨ। ਅਜਿਹੇ ਵਿਚ ਪੁਲਿਸ ਕੋਈ ਵੀ ਸ਼ਿਕਾਇਤ ਮਿਲਣ ਤੇ ਕਾਰਵਾਈ ਕਰਨ ਨੂੰ ਲੈ ਕੇ ਕਿਰਿਆਸੀਲ ਹੈ।