ਹੁਣ ਫੇਸਬੁਕ ਮਸੈਂਜਰ 'ਚ ਭੇਜੇ ਗਏ ਮੈਸੇਜ ਨੂੰ ਵੀ ਕਰ ਸਕੋਗੇ ਡੀਲੀਟ
Published : Nov 9, 2018, 2:04 pm IST
Updated : Nov 9, 2018, 2:04 pm IST
SHARE ARTICLE
Facebook Messenger
Facebook Messenger

ਫੇਸਬੁਕ ਦੀ ਮੈਸੇਜਿੰਗ ਸਰਵਿਸ ਮਸੈਂਜਰ ਵਿਚ ਵੀ ਹੁਣ ਛੇਤੀ ਹੀ ਇਕ ਨਵਾਂ ਫੀਚਰ ਆਉਣ ਵਾਲਾ ਹੈ, ਜਿਸ ਦੀ ਮਦਦ ਨਾਲ ਯੂਜ਼ਰਸ ਭੇਜੇ ਗਏ ਮੈਸੇਜ ਨੂੰ 10 ਮਿੰਟ ਦੇ ...

ਫੇਸਬੁਕ ਦੀ ਮੈਸੇਜਿੰਗ ਸਰਵਿਸ ਮਸੈਂਜਰ ਵਿਚ ਵੀ ਹੁਣ ਛੇਤੀ ਹੀ ਇਕ ਨਵਾਂ ਫੀਚਰ ਆਉਣ ਵਾਲਾ ਹੈ, ਜਿਸ ਦੀ ਮਦਦ ਨਾਲ ਯੂਜ਼ਰਸ ਭੇਜੇ ਗਏ ਮੈਸੇਜ ਨੂੰ 10 ਮਿੰਟ ਦੇ ਅੰਦਰ ਡਿਲੀਟ ਕਰ ਸਕਣਗੇ। ਦਰਅਸਲ, ਆਈਓਐਸ ਲਈ ਹਾਲ ਹੀ ਵਿਚ ਫੇਸਬੁਕ ਨੇ ਮਸੈਂਜਰ ਦਾ ਨਵਾਂ ਵਰਜਨ 191.0 ਰੀਲੀਜ਼ ਕੀਤਾ ਹੈ, ਇਸ ਵਰਜਨ ਵਿਚ ਕੰਪਨੀ ਨੇ ਇਸ ਨਵੇਂ ਫੀਚਰ ਦੇ ਛੇਤੀ ਆਉਣ ਦੀ ਗੱਲ ਕਹੀ ਹੈ। ਫੇਸਬੁਕ ਨੇ ਅਪਣੇ ਨੋਟ ਵਿਚ ਲਿਖਿਆ ਹੈ ਕਿ ਜੇਕਰ ਕੋਈ ਯੂਜ਼ਰ ਗਲਤੀ ਨਾਲ ਕੋਈ ਮੈਸੇਜ, ਫੋਟੋ ਜਾਂ ਕੋਈ ਜਾਣਕਾਰੀ ਕਿਸੇ ਗਲਤ ਚੈਟ ਵਿਚ ਭੇਜ ਦਿੰਦਾ ਹੈ,  ਤਾਂ ਮੈਸੇਜ ਭੇਜਣ ਦੇ 10 ਮਿੰਟ ਦੇ ਅੰਦਰ ਉਸ ਨੂੰ ਡੀਲੀਟ ਕੀਤਾ ਜਾ ਸਕੇਗਾ।  

Messenger Messenger

ਵਟਸਐਪ ਵਿਚ ਕਾਫ਼ੀ ਸਮੇਂ ਪਹਿਲਾਂ ਤੋਂ ਹੀ ਭੇਜੇ ਗਏ ਮੈਸੇਜ ਨੂੰ ਡਿਲੀਟ ਕਰਨ ਦਾ ਫੀਚਰ ਹੈ। ਇਸ ਫੀਚਰ ਦੀ ਮਦਦ ਨਾਲ ਜੋ ਵੀ ਮੈਸੇਜ ਡੀਲੀਟ ਕੀਤਾ ਜਾਂਦਾ ਹੈ, ਉਹ ਸੈਂਡਰ ਅਤੇ ਰਿਸੀਵਰ ਦੋਨਾਂ ਦੇ ਹੀ ਇਨਬਾਕਸ ਤੋਂ ਡਿਲੀਟ ਹੋ ਜਾਂਦਾ ਹੈ। ਫੇਸਬੁਕ ਵਿਚ ਵੀ ਇਸੇ ਤਰ੍ਹਾਂ ਦਾ ਫੀਚਰ ਰਹੇਗਾ। 10 ਮਿੰਟ ਦੇ ਅੰਦਰ ਜਿਵੇਂ ਹੀ ਭੇਜੇ ਗਏ ਮੈਸੇਜ ਨੂੰ ਡੀਲੀਟ ਕੀਤਾ ਜਾਵੇਗਾ ਤਾਂ ਉਹ ਸੈਂਡਰ ਅਤੇ ਰਿਸੀਵਰ ਦੋਨਾਂ ਦੇ ਹੀ ਇਨਬਾਕਸ ਤੋਂ ਹੱਟ ਜਾਵੇਗਾ।

MessengerMessenger

ਫੇਸਬੁਕ ਦੇ ਆਨਰਸ਼ਿਪ ਵਾਲੇ ਵਟਸਐਪ ਅਤੇ ਇੰਸਟਾਗ੍ਰਾਮ ਦੋਨਾਂ ਵਿਚ ਹੀ ਭੇਜੇ ਗਏ ਮੈਸੇਜ ਨੂੰ ਡੀਲੀਟ ਕਰਨ ਦਾ ਆਪਸ਼ਨ ਮਿਲਦਾ ਹੈ। ਵਟਸਐਪ ਵਿਚ ਜਿੱਥੇ Delete For Everyone ਨਾਮ ਨਾਲ ਇਹ ਫੀਚਰ ਹੈ ਉਥੇ ਹੀ ਇੰਸਟਾਗ੍ਰਾਮ ਵਿਚ Unsend ਦੇ ਨਾਮ ਨਾਲ ਇਹ ਫੀਚਰ ਮਿਲਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement