
ਬੋਲੇ ਵਿਦੇਸ਼ੀ ਖੋਜ ਵਿਚ ਸਾਬਿਤ ਹੋਈ ਹੈ ਇਹ ਗੱਲ
ਕੋਲਕਾਤਾ: ਪੱਛਮੀ ਬੰਗਾਲ ਦੇ ਭਾਜਪਾ ਪ੍ਰਧਾਨ ਦਲੀਪ ਘੋਸ਼ ‘ਗਾਂ ਦੇ ਦੁੱਧ ਵਿਚ ਸੋਨਾ’ ਵਾਲੇ ਬਿਆਨ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ ਹਨ। ਘੋਸ਼ ਨੇ ਕਿਹਾ ਕਿ ਉਹ ਅਪਣੇ ਬਿਆਨ ‘ਤੇ ਕਾਇਮ ਹਨ ਅਤੇ ਜੋ ਉਹਨਾਂ ਦਾ ਮਜ਼ਾਕ ਉਡਾ ਰਹੇ ਹਨ, ਪਹਿਲਾਂ ਉਹ ਅਪਣੇ ਪੱਖ ਵਿਚ ਕਾਂਊਟਰ-ਰਿਸਰਚ ਲੈ ਕੇ ਆਉਣ। ਦਲੀਪ ਘੋਸ਼ ਦਾ ਕਹਿਣਾ ਹੈ ਕਿ ‘ਗਾਂ ਦੇ ਦੁੱਧ ਵਿਚ ਸੋਨਾ’ ਵਾਲਾ ਉਹਨਾਂ ਦਾ ਬਿਆਨ ਹੋਰ ਦੇਸ਼ਾਂ ਵਿਚ ਹੋਈ ਖੋਜ ‘ਤੇ ਅਧਾਰਿਤ ਹੈ। ਅਜਿਹੇ ਵਿਚ ਜੋ ਲੋਕ ਉਹਨਾਂ ਨੂੰ ਟਰੋਲ ਕਰ ਰਹੇ ਹਨ, ਉਹ ਪਹਿਲਾਂ ਇਸ ਦੇ ਖ਼ਿਲਾਫ਼ ਕੋਈ ਦੂਜੀ ਖੋਜ ਪੇਸ਼ ਕਰਨ।
Cows
ਬਰਦਵਾਨ ਵਿਚ ਗੋਪਾਲ ਅਸ਼ਟਮੀ ਦੇ ਸਮਾਗਮ ਦੌਰਾਨ ਭਾਜਪਾ ਦੇ ਸੰਸਦ ਦਲੀਪ ਘੋਸ਼ ਨੇ ਕਿਹਾ ਸੀ, ‘ਭਾਰਤੀ ਨਸਲ ਦੀ ਦੇਸੀ ਗਾਂ ਵਿਚ ਇਕ ਖ਼ਾਸੀਅਤ ਹੁੰਦੀ ਹੈ। ਇਸ ਦੇ ਦੁੱਧ ਵਿਚ ਸੋਨਾ ਮਿਲਿਆ ਹੁੰਦਾ ਹੈ। ਇਹੀ ਕਾਰਨ ਹੈ ਕਿ ਇਸ ਦਾ ਦੁੱਧ ਸੁਨਹਿਰੇ ਰੰਗ ਦਾ ਹੁੰਦਾ ਹੈ’। ਦੇਸੀ ਅਤੇ ਵਿਦੇਸੀ ਗਾਂ ਦੀ ਤੁਲਨਾ ਕਰਦੇ ਹੋਏ ਘੋਸ਼ ਨੇ ਇਹ ਵੀ ਕਿਹਾ ਸੀ ਕਿ ਸਿਰਫ਼ ਦੇਸੀ ਗਾਂ ਹੀ ਸਾਡੀ ਮਾਂ ਹੈ ਅਤੇ ਵਿਦੇਸ਼ੀ ਨਸਲ ਦੀਆਂ ਗਾਵਾਂ ਸਾਡੀਆਂ ਆਂਟੀਆਂ ਹਨ।
Cow milk
ਨਿਊਜ਼ ਏਜੰਸੀ ਮੁਤਾਬਕ ਘੋਸ਼ ਨੇ ਕਿਹਾ, ‘ਮੈਂ ਅਪਣੇ ਬਿਆਨ ‘ਤੇ ਪੂਰੀ ਤਰ੍ਹਾਂ ਕਾਇਮ ਹਾਂ ਅਤੇ ਇਸ ਨੂੰ ਵਾਪਸ ਲੈਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ’। ਉਹਨਾਂ ਕਿਹਾ, ‘ਮੁਰਖ ਕਦੀ ਵੀ ਗਾਂ ਅਤੇ ਭਾਰਤੀ ਸਮਾਜ ਵਿਚ ਦੁੱਧ ਦੀ ਮਹੱਤਤਾ ਨੂੰ ਨਹੀਂ ਸਮਝ ਸਕਦਾ’। ਜੋ ਲੋਕ ਮੈਨੂੰ ਟਵਿਟਰ ‘ਤੇ ਟਰੋਲ ਕਰ ਰਹੇ ਹਨ ਉਹਨਾਂ ਕੋਲ ਭਾਰਤੀ ਸੰਸਕ੍ਰਿਤੀ ਅਤੇ ਵਿਰਾਸਤ ‘ਤੇ ਹਮਲਾ ਕਰਨ ਤੋਂ ਇਲਾਵਾ ਕੋਈ ਹੋਰ ਕੰਮ ਨਹੀਂ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਪ੍ਰਦੇਸ਼ ਵਿਚ ਭਾਜਪਾ ਆਗੂ ਦਲੀਪ ਘੋਸ਼ ਦੀ ਟਿੱਪਣੀ ‘ਤੇ ਸੱਤਾਧਾਰੀ ਟੀਐਮਸੀ ਅਤੇ ਵਿਰੋਧੀ ਕਾਂਗਰਸ ਅਤੇ ਸੀਪੀਆਈ ਵੱਲੋਂ ਤਿੱਖੀ ਪ੍ਰਕਿਰਿਆ ਮਿਲੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।