ਖ਼ਬਰਾਂ |

ਤਾਜ਼ਾ |

BJP ਆਗੂ ਨੇ ਕਿਹਾ, ‘ਗਾਂ ਦੇ ਦੁੱਧ ਵਿਚ ਹੁੰਦੈ ਸੋਨਾ’, ਗਾਂ ਲੈ ਕੇ ਗੋਲਡ ਲੋਨ ਲੈਣ ਪਹੁੰਚਿਆ ਵਿਅਕਤੀ
Published : Nov 7, 2019, 4:34 pm IST
Updated : Nov 7, 2019, 4:34 pm IST
SHARE ARTICLE
Man wants gold loan against cows after Dilip Ghosh's 'gold in milk' theory
Man wants gold loan against cows after Dilip Ghosh's 'gold in milk' theory

ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ਵਿਚ ਇਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ।

ਕੋਲਕਾਤਾ: ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ਵਿਚ ਇਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਭਾਜਪਾ ਆਗੂ ਦਲੀਪ ਘੋਸ਼ ਦੇ ਇਕ ਬਿਆਨ ਤੋਂ ਬਾਅਦ ਇਕ ਵਿਅਕਤੀ ਅਪਣੀਆਂ ਦੋ ਗਾਵਾਂ ਨੂੰ ਲੈ ਕੇ ਮਨਾਪੁਰਮ ਫਾਈਨਾਂਸ ਲਿਮਟਡ ਦੀ ਬ੍ਰਾਂਚ ਵਿਚ ਗੋਲਡ ਲੋਨ ਲੈਣ ਪਹੁੰਚ ਗਿਆ। ਵਿਅਕਤੀ ਨੇ ਕਿਹਾ ਕਿ ਉਸ ਨੇ ਸੁਣਿਆ ਹੈ ਕਿ ਗਾਂ ਦੇ ਦੁੱਧ ਵਿਚ ਸੋਨਾ ਹੁੰਦਾ ਹੈ, ਇਸ ਲਈ ਉਹ ਗੋਲਡ ਲੋਨ ਲੈਣ ਆਇਆ ਹੈ।

man wants gold loan against cows after Dilip Ghosh's 'gold in milk' theory Man wants gold loan against cows after Dilip Ghosh's 'gold in milk' theory

ਵਿਅਕਤੀ ਦੀ ਇਹ ਗੱਲ ਸੁਣ ਕੇ ਕੰਪਨੀ ਦੇ ਅਧਿਕਾਰੀ ਹੈਰਾਨ ਰਹਿ ਗਏ। ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਇਸ ਵਿਅਕਤੀ ਨੇ ਕਿਹਾ, ‘ਮੇਰੇ ਕੋਲ 20 ਗਾਵਾਂ ਹਨ ਅਤੇ ਮੇਰਾ ਪਰਿਵਾਰ ਇਹਨਾਂ ਗਾਵਾਂ ‘ਤੇ ਹੀ ਨਿਰਭਰ ਹੈ। ਜੇਕਰ ਮੈਨੂੰ ਲੋਨ ਮਿਲ ਜਾਂਦਾ ਹੈ ਤਾਂ ਮੈਂ ਅਪਣਾ ਕਾਰੋਬਾਰ ਵਧਾ ਸਕਦਾ ਹਾਂ। ਮੈਂ ਸੁਣਿਆ ਹੈ ਕਿ ਗਾਂ ਦੇ ਦੁੱਧ ਵਿਚ ਸੋਨਾ ਹੁੰਦਾ ਹੈ ਇਸ ਲਈ ਮੈਂ ਇੱਥੇ ਗੋਲਡ ਲੋਨ ਲੈਣ ਆਇਆ ਹਾਂ’।

Dilip GhoshDilip Ghosh

ਦਰਅਸਲ ਬਰਦਵਾਨ ਵਿਚ ਗੋਪਾਲ ਅਸ਼ਟਮੀ ਦੇ ਸਮਾਗਮ ਦੌਰਾਨ ਭਾਜਪਾ ਦੇ ਸੰਸਦ ਦਲੀਪ ਘੋਸ਼ ਨੇ ਕਿਹਾ ਸੀ, ‘ਭਾਰਤੀ ਨਸਲ ਦੀ ਦੇਸੀ ਗਾਂ ਵਿਚ ਇਕ ਖ਼ਾਸੀਅਤ ਹੁੰਦੀ ਹੈ। ਇਸ ਦੇ ਦੁੱਧ ਵਿਚ ਸੋਨਾ ਮਿਲਿਆ ਹੁੰਦਾ ਹੈ। ਇਹੀ ਕਾਰਨ ਹੈ ਕਿ ਇਸ ਦਾ ਦੁੱਧ ਸੁਨਹਿਰੇ ਰੰਗ ਦਾ ਹੁੰਦਾ ਹੈ’। ਦੇਸੀ ਅਤੇ ਵਿਦੇਸੀ ਗਾਂ ਦੀ ਤੁਲਨਾ ਕਰਦੇ ਹੋਏ ਘੋਸ਼ ਨੇ ਇਹ ਵੀ ਕਿਹਾ ਸੀ ਕਿ ਸਿਰਫ਼ ਦੇਸੀ ਗਾਂ ਹੀ ਸਾਡੀ ਮਾਂ ਹੈ ਅਤੇ ਵਿਦੇਸ਼ੀ ਨਸਲ ਦੀਆਂ ਗਾਵਾਂ ਸਾਡੀਆਂ ਆਂਟੀਆਂ ਹਨ। ਪਿੰਡ ਦੀ ਪੰਚਾਇਤ ਦਾ ਕਹਿਣਾ ਹੈ ਕਿ ਘੋਸ਼ ਦੇ ਇਸ ਬਿਆਨ ਤੋਂ ਬਾਅਦ ਕਈ ਲੋਕ ਫਾਈਨਾਂਸ ਕੰਪਨੀ ਨਾਲ ਗੋਲਡ ਲੋਨ ਲਈ ਸੰਪਰਕ ਕਰ ਚੁੱਕੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement