ਦਿੱਲੀ-ਐਨਸੀਆਰ ’ਚ ਹਰ 5 ਪ੍ਰਵਾਰਾਂ ’ਚੋਂ 4 ਪ੍ਰਵਾਰ ਹਵਾ ਪ੍ਰਦੂਸ਼ਣ ਤੋਂ ਪ੍ਰਭਾਵਤ : ਰਿਪੋਰਟ
Published : Nov 9, 2021, 7:56 am IST
Updated : Nov 9, 2021, 7:56 am IST
SHARE ARTICLE
Air Pollution
Air Pollution

 ‘ਲੋਕਲ ਸਰਕਿਲਸ’ ਵਲੋਂ ਸੋਸ਼ਲ ਮੀਡੀਆ ਮੰਚ ’ਤੇ ਕਰਵਾਇਆ ਗਿਆ ਸੀ ਸਰਵੇ

ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਉਸ ਦੇ ਆਲੇ-ਦੁਆਲੇ ਦੇ ਖੇਤਰਾਂ ਵਿਚ ਵਧਦੇ ਪ੍ਰਦੂਸ਼ਣ ਦਰਮਿਆਨ ਸੋਸ਼ਲ ਮੀਡੀਆ ਮੰਚ ’ਤੇ ਕਰਵਾਏ ਗਏ ਇਕ ਸਰਵੇ ’ਚ ਵੇਖਿਆ ਗਿਆ ਹੈ ਕਿ ਇਸ ਖੇਤਰ ਵਿਚ ਹਰ 5 ਪ੍ਰਵਾਰਾਂ ’ਚੋਂ 4 ਪ੍ਰਵਾਰ ਪ੍ਰਦੂਸ਼ਤ ਹਵਾ ਕਾਰਨ ਇਕ ਜਾਂ ਵੱਧ ਬੀਮਾਰੀਆਂ ਨਾਲ ਜੂਝ ਰਹੇ ਹਨ। ‘ਲੋਕਲ ਸਰਕਿਲਸ’ ਵਲੋਂ ਕਰਵਾਏ ਗਏ ਸਰਵੇ ’ਚ ਵੇਖਿਆ ਗਿਆ ਕਿ 91 ਫ਼ੀ ਸਦੀ ਦਿੱਲੀ ਵਾਸੀ ਮੰਨਦੇ ਹਨ ਕਿ ਪ੍ਰਸ਼ਾਸਨ ਇਸ ਦੀਵਾਲੀ ’ਤੇ ਪਟਾਕਿਆਂ ਦੇ ਟਰਾਂਸਪੋਰਟ ਅਤੇ ਵਿਕਰੀ ’ਤੇ ਰੋਕ ਲਾਉਣ ’ਚ ਪੂਰੀ ਤਰ੍ਹਾਂ ਨਾਲ ਅਸਫ਼ਲ ਰਿਹਾ। 

75.4% Children feel suffocated due to Delhi Air Pollution Delhi Air Pollution

  ਇਕ ਬਿਆਨ ਮੁਤਾਬਕ ਸਰਵੇ ਦੌਰਾਨ ਦਿੱਲੀ, ਗੁਰੂਗ੍ਰਾਮ, ਨੋਇਡਾ, ਗਾਜ਼ੀਆਬਾਦ ਅਤੇ ਫ਼ਰੀਦਾਬਾਦ ਦੇ 34,000 ਤੋਂ ਵੱਧ ਲੋਕਾਂ ਤੋਂ ਜਵਾਬ ਮਿਲੇ। ਇਨ੍ਹਾਂ ’ਚੋਂ 66 ਫ਼ੀ ਸਦੀ ਜਵਾਬਦੇਹ ਪੁਰਸ਼ ਅਤੇ 34 ਫ਼ੀ ਸਦੀ ਔਰਤਾਂ ਸਨ। ਸਰਵੇ ਵਿਚ ਉਨ੍ਹਾਂ ਤੋਂ ਪਿਛਲੇ ਹਫ਼ਤੇ ਦਿੱਲੀ-ਐੱਨ. ਸੀ. ਆਰ. ਵਿਚ ਹਵਾ ਦੀ ਗੁਣਵੱਤਾ ਗੰਭੀਰ ਹੋਣ ਤੋਂ ਬਾਅਦ ਉਨ੍ਹਾਂ ਸਾਹਮਣੇ ਪੈਦਾ ਹੋਈਆਂ ਸਿਹਤ ਸਬੰਧੀ ਪਰੇਸ਼ਾਨੀਆਂ ਬਾਰੇ ਪੁਛਿਆ ਗਿਆ ਸੀ। ਜਵਾਬ ਵਿਚ 16 ਫ਼ੀ ਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਗਲੇ ’ਚ ਖ਼ਰਾਸ਼ ਜਾਂ ਬਲਗਮ ਜਾਂ ਦੋਵੇਂ ਦਿਕਤਾਂ ਹਨ। ਹੋਰ 16 ਫ਼ੀ ਸਦੀ ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀਆਂ ਅੱਖਾਂ ’ਚ ਜਲਨ, ਗਲੇ ’ਚ ਤਕਲੀਫ਼ ਹੈ ਅਤੇ ਨੱਕ ਵਹਿ ਰਹੀ ਹੈ।

Air PollutionAir Pollution

ਜਦਕਿ ਹੋਰ 16 ਫ਼ੀ ਸਦੀ ਨੇ ਕਿਹਾ ਕਿ ਉਨ੍ਹਾਂ ਨੂੰ ਸਾਹ ਲੈਣ ’ਚ ਔਖ ਹੋ ਰਹੀ ਹੈ। ਸਿਰਫ਼ 20 ਫ਼ੀ ਸਦੀ ਲੋਕਾਂ ਨੇ ਕਿਹਾ ਕਿ ਪ੍ਰਦੂਸ਼ਤ ਵਾਤਾਵਰਣ ਦੇ ਚਲਦੇ ਕੋਈ ਪਰੇਸ਼ਾਨੀ ਨਹੀਂ ਹੈ। ਔਸਤਨ ਹਰ 5 ’ਚੋਂ 4 ਪ੍ਰਵਾਰਾਂ ’ਚ ਪ੍ਰਦੂਸ਼ਤ ਹਵਾ ਕਾਰਨ ਲੋਕ ਸਿਹਤ ਸਬੰਧੀ ਇਕ ਜਾਂ ਵੱਧ ਪਰੇਸ਼ਾਨੀਆਂ ਝੱਲ ਰਹੇ ਹਨ। ਕਰੀਬ 24 ਫ਼ੀਸਦੀ ਅਜਿਹੇ ਲੋਕ ਹਨ, ਜਿਨ੍ਹਾਂ ਨੂੰ ਉਪਰੋਕਤ ਸਾਰੀਆਂ ਪਰੇਸ਼ਾਨੀਆਂ ਹੋਈਆਂ, ਜਦਕਿ 8 ਫ਼ੀ ਸਦੀ ਨੂੰ ਘੱਟੋ-ਘਟ ਦੋ ਲੱਛਣਾਂ ਨਾਲ ਜੂਝਣਾ ਪੈ ਰਿਹਾ ਹੈ। ਕਰੀਬ 22 ਫ਼ੀ ਸਦੀ ਲੋਕਾਂ ਨੇ ਕਿਹਾ ਕਿ ਉਹ ਜਾਂ ਉਨ੍ਹਾਂ ਦੇ ਪ੍ਰਵਾਰ ਵਿਚ ਕੋਈ ਨਾ ਕੋਈ ਹਵਾ ਪ੍ਰਦੂਸ਼ਣ ਕਾਰਨ ਸਮੱਸਿਆ ਦੇ ਚਲਦੇ ਡਾਕਟਰ ਕੋਲ ਜਾਂ ਹਸਪਤਾਲ ਗਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement