
ਭਾਰਤ ਬਾਇਓਟੈੱਕ ਦੀ ਕੋਵੈਕਸਿਨ ਨੂੰ ਜਲਦ ਹੀ ਯੂਨਾਇਟਡ ਕਿੰਗਡਮ ਅਪਣੀ ਪ੍ਰਵਾਨਿਤ ਕੋਵਿਡ-19 ਵੈਕਸੀਨ ਸੂਚੀ ਵਿਚ ਸ਼ਾਮਲ ਕਰਨ ਜਾ ਰਿਹਾ ਹੈ।
ਨਵੀਂ ਦਿੱਲੀ: ਭਾਰਤ ਬਾਇਓਟੈੱਕ ਦੀ ਕੋਵੈਕਸਿਨ ਨੂੰ ਜਲਦ ਹੀ ਯੂਨਾਇਟਡ ਕਿੰਗਡਮ ਅਪਣੀ ਪ੍ਰਵਾਨਿਤ ਕੋਵਿਡ-19 ਵੈਕਸੀਨ ਸੂਚੀ ਵਿਚ ਸ਼ਾਮਲ ਕਰਨ ਜਾ ਰਿਹਾ ਹੈ। ਇਸ ਤੋਂ ਬਾਅਦ ਇੰਗਲੈਂਡ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਕੁਆਰੰਟੀਨ ਨਹੀਂ ਹੋਣਾ ਪਵੇਗਾ।
Covaxin
ਹੋਰ ਪੜ੍ਹੋ: ਨੀਜ਼ੇਰ ਦੇ ਸਕੂਲ ਵਿਚ ਲੱਗੀ ਭਿਆਨਕ ਅੱਗ, 25 ਬੱਚਿਆਂ ਦੀ ਹੋਈ ਮੌਤ
ਹਾਲ ਹੀ ਵਿਚ ਵਿਸ਼ਵ ਸਿਹਤ ਸੰਗਠਨ (WHO) ਨੇ ਕੋਵੈਕਸਿਨ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦਿੱਤੀ ਸੀ, ਜਿਸ ਤੋਂ ਬਾਅਦ ਯੂਨਾਇਟਡ ਕਿੰਗਡਮ ਨੇ ਇਹ ਕਦਮ ਚੁੱਕਿਆ ਹੈ। ਯੂਕੇ ਨੇ ਚੀਨ ਦੀ ਸਿਨੋਵੈਕ ਅਤੇ ਸਿਨੋਫਾਰਮ ਵੈਕਸੀਨ ਨੂੰ ਵੀ ਆਪਣੀ ਪ੍ਰਵਾਨਿਤ ਕੋਵਿਡ-19 ਵੈਕਸੀਨ ਸੂਚੀ ਵਿਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਅਮਰੀਕਾ ਅਤੇ ਆਸਟ੍ਰੇਲੀਆ ਨੇ ਵੀ ਕੋਵੈਕਸਿਨ ਨੂੰ ਮਨਜ਼ੂਰੀ ਦਿੱਤੀ ਸੀ।
Covaxin
ਹੋਰ ਪੜ੍ਹੋ: ਹਰਦੇਵ ਸਿੰਘ ਮੇਘ ਦੇ ਚੋਣ ਪ੍ਰਚਾਰ ਲਈ ਪਹੁੰਚ ਰਹੀ ਬੀਬਾ ਬਾਦਲ ਦਾ ਕਿਸਾਨਾਂ ਵਲੋਂ ਡਟਵਾਂ ਵਿਰੋਧ
ਬ੍ਰਿਟਿਸ਼ ਹਾਈ ਕਮਿਸ਼ਨਰ ਐਲੇਕਸ ਐਲਿਸ ਨੇ ਟਵੀਟ ਕੀਤਾ, 'ਯੂਕੇ ਦੀ ਯਾਤਰਾ ਕਰਨ ਵਾਲੇ ਭਾਰਤੀ ਯਾਤਰੀਆਂ ਲਈ ਚੰਗੀ ਖ਼ਬਰ ਹੈ। ਡਬਲਯੂਐਚਓ ਦੀ ਐਮਰਜੈਂਸੀ ਵਰਤੋਂ ਸੂਚੀ ਵਿਚ ਸ਼ਾਮਲ ਕੋਵਿਡ-19 ਵੈਕਸੀਨ ਲਗਵਾਉਣ ਵਾਲੇ ਯਾਤਰੀਆਂ ਨੂੰ 22 ਨਵੰਬਰ ਤੋਂ ਸੈਲਫ-ਆਈਸੋਲੇਸ਼ਨ ਵਿਚ ਨਹੀਂ ਰਹਿਣਾ ਪਵੇਗਾ’।
Covaxin
ਹੋਰ ਪੜ੍ਹੋ: ਗੁਰਨਾਮ ਚੜੂਨੀ ਨੇ ਪੰਜਾਬ 'ਚ ਚੋਣਾਂ ਲੜਣ ਦਾ ਕੀਤਾ ਐਲਾਨ, ਐਲਾਨਿਆ ਆਪਣਾ ਪਹਿਲਾ ਉਮੀਦਵਾਰ
ਟਰਾਂਸਪੋਰਟ ਵਿਭਾਗ ਨੇ ਸੋਮਵਾਰ ਨੂੰ ਕਿਹਾ ਕਿ ਯਾਤਰਾ ਨਿਯਮਾਂ ਵਿਚ ਢਿੱਲ ਦਿੱਤੀ ਜਾਵੇਗੀ ਅਤੇ 18 ਸਾਲ ਤੋਂ ਘੱਟ ਉਮਰ ਦੇ ਸਾਰੇ ਲੋਕਾਂ ਨੂੰ ਵੈਕਸੀਨੇਟਡ ਮੰਨਿਆ ਜਾਵੇਗਾ ਅਤੇ ਇੰਗਲੈਂਡ ਵਿਚ ਦਾਖਲ ਹੋਣ ਤੋਂ ਬਾਅਦ ਉਹਨਾਂ ਨੂੰ ਕੁਆਰੰਟੀਨ ਵਿਚ ਨਹੀਂ ਰਹਿਣਾ ਪਵੇਗਾ। ਕੋਵੈਕਸਿਨ ਦੂਜੀ ਭਾਰਤੀ ਵੈਕਸੀਨ ਹੈ ਜਿਸ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਮਨਜ਼ੂਰੀ ਮਿਲੀ ਹੈ। ਇਸ ਤੋਂ ਪਹਿਲਾਂ ਕੋਵਸ਼ੀਲਡ ਨੂੰ ਡਬਲਯੂਐਚਓ ਦੀ ਮਨਜ਼ੂਰੀ ਮਿਲ ਚੁੱਕੀ ਹੈ।